ਸੋਚਾਂ ਸੋਚਦਾ ਹੈ। ਮੌਤ ਸਾਹਮਣੇ ਨੱਚ ਰਹੀ ਹੈ, ਪਰ ਡਾਕਾ ਮਾਰਨੋਂ ਫਿਰ ਵੀ ਬਾਜ਼ ਨਹੀਂ ਆਉਂਦਾ। ਕਿਉਂ ਬਾਜ਼ ਨਹੀਂ ਆਉਂਦਾ ? ਕਿਉਂਕਿ ਉਸ ਦਾ ਫਿਰਨਾ-ਤੁਰਨਾ, ਵਰਤੋਂ-ਵਿਹਾਰ ਸਾਰਾ ਡਾਕੂਆਂ ਨਾਲ ਸੀ। ਡਾਕੂਆਂ ਦੀ ਖੋਟੀ ਸੰਗਤ ਨੇ ਅਜਿਹਾ ਰੰਗ ਚਾੜ੍ਹਿਆ ਕਿ ਹੁਣ ਉਹ ਮੌਤ ਤਾਂ ਕਬੂਲ ਕਰ ਸਕਦਾ ਹੈ, ਪਰੰਤੂ ਡਾਕਾ ਮਾਰਨੋਂ ਬਾਜ਼ ਨਹੀਂ ਆ ਸਕਦਾ। ਫਿਰ ਇਕ ਤੀਸਰਾ ਪ੍ਰਮਾਣ ਦਿੰਦੇ ਹਨ :-
ਬੇਸ੍ਵਾ-ਰਤਿ ਬ੍ਰਿਥਾ ਭਏ, ਮਨ ਮੈ ਨ ਸੰਕਾ ਮਾਨੈ,
ਬੇਸਵਾ ਦਾ ਭਾਵ ਹੈ ਬਾਜ਼ਾਰੀ ਔਰਤ। ਜਿਸ ਕਿਸੇ ਕਾਮੀ ਪੁਰਸ਼ ਦਾ ਵੇਸਵਾ ਨਾਲ ਪਿਆਰ ਹੋ ਗਿਆ ਅਤੇ ਜੇਕਰ ਉਸ ਦੇ ਤਨ ਵਿਚ ਕੋਈ ਰੋਗ ਹੋ ਜਾਏ, ਜੇਕਰ ਉਸ ਨੂੰ ਕੋੜ੍ਹ ਦਾ ਰੋਗ ਵੀ ਹੋ ਜਾਏ, ਫਿਰ ਵੀ ਉਹ ਵੇਸਵਾ ਦੇ ਦੁਆਰ 'ਤੇ ਜਾਣ ਤੋਂ ਸ਼ੰਕਾ ਨਹੀਂ ਕਰਦਾ। ਉਹ ਰਿਸ਼ਤੇਦਾਰਾਂ ਵਿਚ ਬਦਨਾਮ ਹੋ ਗਿਆ। ਗਲੀ ਗੁਆਂਢ ਵਿਚ ਬਦਨਾਮ ਹੋ ਗਿਆ। ਕੋਈ ਵੀ ਇੱਜ਼ਤ ਨਾ ਰਹੀ। ਫਿਰ ਵੀ ਉਹ ਵੇਸਵਾ ਦਾ ਦੁਆਰਾ ਨਹੀਂ ਛੱਡਦਾ। ਕਿਉਂ ਨਹੀਂ ਛੱਡਦਾ ? ਕਿਉਂਕਿ ਉਸ ਦੀ ਸੰਗਤ ਸੀ ਕਾਮੀ ਪੁਰਸ਼ਾਂ ਨਾਲ। ਖੋਟੀ ਸੰਗਤ ਨੇ ਅਜਿਹਾ ਰੰਗ ਚਾੜ੍ਹਿਆ ਕਿ ਹੁਣ ਬੀਮਾਰੀ ਦਾ ਮਰੀਜ਼ ਹੋਇਆ ਮਰਨੇ ਪਿਆ ਹੈ, ਪਰ ਵੇਸਵਾ ਦਾ ਦੁਆਰ ਨਹੀਂ ਛੱਡਦਾ। ਕਿਉਂ ਨਹੀਂ ਛੱਡਦਾ ? ਕਿਉਂਕਿ ਉਸ ਦਾ ਖਾਣਾ ਪੀਣਾ, ਫਿਰਨਾ-ਤੁਰਨਾ, ਲੈਣ-ਦੇਣ ਕਾਮੀ ਪੁਰਸ਼ਾਂ ਨਾਲ ਸੀ। ਕਾਮੀ ਪੁਰਸ਼ਾਂ ਦੀ ਖੋਟੀ ਸੰਗਤ ਨੇ ਅਜਿਹਾ ਰੰਗ ਚਾੜ੍ਹਿਆ ਕਿ ਉਹ ਉਸ ਕਰਮ ਨੂੰ ਕਰਨ ਤੋਂ ਹਟਦਾ ਨਹੀਂ।
ਜੁਆਰੀ ਨ ਸਰਬਸੁ ਹਾਰੈ ਸੈ ਬਕਤ ਹੈ॥
ਜੁਆਰੀ ਸਭ ਕੁਝ ਜੂਏ ਵਿਚ ਹਾਰ ਜਾਂਦਾ ਹੈ ਪਰ ਫਿਰ ਵੀ ਉਹ ਜੂਆ ਖੇਡਣ ਤੋਂ ਬਾਜ਼ ਨਹੀਂ ਆਉਂਦਾ।
ਅਮਲੀ ਨਾ ਅਮਲ ਤਜਤ ਜਿਉ ਧਿਕਾਰ ਕੀਏ,
ਅਮਲ ਖਾਣ ਵਾਲੇ ਨੂੰ ਧਿੱਕਾਰ ਪਾਈਏ, ਲਾਹਨਤਾਂ ਪਾਈਏ, ਕੋਲ ਬੈਠ ਬੈਠ ਕੇ ਸਮਝਾਈਏ। ਉਸ ਨੂੰ ਅਮਲ ਦੇ ਔਗੁਣ ਚੰਗੀ ਤਰ੍ਹਾਂ ਸਮਝਾਈਏ, ਪਰੰਤੂ ਅਮਲੀ ਅਮਲ ਖਾਣ ਤੋਂ ਬਾਜ਼ ਨਹੀਂ ਆਉਂਦਾ। ਅਮਲੀ ਨੂੰ ਇਹ ਪਤਾ ਹੈ ਕਿ ਲੋਕ ਵੀ ਮੇਰੀ ਨਿੰਦਿਆ ਕਰਦੇ ਹਨ ਤੇ ਵੇਦਾਂ ਵਿਚ ਵੀ ਮੇਰੀ ਨਿੰਦਿਆ