Back ArrowLogo
Info
Profile

ਲਿਖੀ ਹੈ। ਭਾਈ ਸਾਹਿਬ ਕਹਿੰਦੇ ਹਨ :-

ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ॥

ਲੋਕਾਂ ਕੋਲੋਂ ਆਪਣੀ ਨਿੰਦਿਆ ਸੁਣਦਾ ਹੋਇਆ ਵੀ ਅਮਲ ਛੱਕੀ ਜਾਂਦਾ ਹੈ। ਕਿਉਂ ਬਾਜ਼ ਨਹੀਂ ਆਉਂਦਾ ? ਕਿਉਂਕਿ ਉਸ ਦੀ ਸੰਗਤ ਅਮਲੀਆਂ ਨਾਲ ਸੀ। ਬੋਲਣ-ਚਾਲਣ ਅਮਲੀਆਂ ਨਾਲ ਸੀ। ਲੈਣ ਦੇਣ ਅਮਲੀਆਂ ਨਾਲ ਸੀ। ਹੁਣ ਮਰਨੀ ਮਰ ਜਾਏ, ਪਰੰਤੂ ਅਮਲ ਨਹੀਂ ਛੱਡਦਾ।

ਅਧਮ ਅਸਾਧ ਸੰਗ

ਭਾਈ ਸਾਹਿਬ ਕਹਿੰਦੇ ਹਨ ਕਿ ਇਹਨਾਂ ਨੀਚ ਲੋਕਾਂ ਨੇ, ਬਦਚਲਨ ਆਦਮੀਆਂ ਨੇ ਭੈੜੀ ਸੰਗਤ ਨੂੰ ਅੰਗੀਕਾਰ ਕਰ ਲਿਆ।

ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ,

ਖੋਟਿਆਂ ਆਦਮੀਆਂ ਨੇ ਸੰਗਤ ਨੂੰ ਅਜਿਹਾ ਅੰਗੀਕਾਰ ਕੀਤਾ ਹੈ ਕਿ ਹੁਣ ਭਾਵੇਂ ਮਰਨੀ ਮਰ ਜਾਣ, ਪਰੰਤੂ ਉਹ ਹੁਣ ਖੋਟੀ ਸੰਗਤ ਦਾ ਅਸਰ ਛੱਡ ਨਹੀਂ ਸਕਦੇ। ਫਿਰ ਭਾਈ ਸਾਹਿਬ ਕਹਿੰਦੇ ਹਨ :-

ਗੁਰਸਿਖ ਸਾਧਸੰਗਿ ਛਾਡਿ ਕਿਉ ਸਕਤ ਹੈ॥ ੩੨੩॥

(ਕਬਿੱਤ ਸਵੱਯੇ ਭਾ: ਗੁਰਦਾਸ ਜੀ)

ਜਿਹੜਾ ਗੁਰੂ ਦਾ ਸਿੱਖ ਆਪਣੇ ਆਪ ਨੂੰ ਅਖਵਾਉਂਦਾ ਹੈ, ਉਹ ਸਾਧ ਸੰਗਤ ਕਿਵੇਂ ਛੱਡ ਸਕਦਾ ਹੈ ? ਗੁਰੂ ਦੇ ਸਿੱਖੋ ! ਤੁਸੀਂ ਵੀ ਆਪਣੇ ਧਰਮ ਵਿਚ ਪ੍ਰਪੱਕ ਹੋਵੋ। ਚਾਹੇ ਜੋ ਮਰਜ਼ੀ ਹੋ ਜਾਏ, ਗੁਰੂ ਦਾ ਦਰ ਕਦੀ ਨਾ ਛੱਡੋ। ਸਾਧ ਸੰਗਤ ! ਅੱਜ ਦੀਆਂ ਮੇਰੀਆਂ ਭੁੱਲਾਂ ਮਾਫ਼ ਕਰਨੀਆਂ। ਬਚਨ ਗੁਰੂ ਦਾ ਜਾਣ ਕੇ, ਅੰਦਰ ਵਸਾ ਲੈਣਾ ਤਾਂਕਿ ਅਸੀਂ ਅੰਤ ਵੇਲੇ ਉੱਜਲਾ ਮੁੱਖ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਪਹੁੰਚ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

***

37 / 60
Previous
Next