ਤਿਚਰੁ ਵਸਹਿ ਸੁਹੇਲੜੀ
ਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਕੱਲ ਅਸੀਂ ਸਾਧ ਸੰਗਤ ਦੀ ਮਹੱਤਤਾ ਬਾਰੇ ਚਰਚਾ ਸ਼ੁਰੂ ਕੀਤੀ ਸੀ। ਸਾਧ ਸੰਗਤ ਦਾ ਦਰਜਾ ਬੜਾ ਉੱਚਾ ਮੰਨਿਆ ਗਿਆ ਹੈ। ਸਾਧ ਸੰਗਤ ਵਿਚ ਹਰੀ ਦਾ ਵਾਸਾ ਹੈ। ਸਾਧ ਸੰਗਤ ਵਿਚੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਨੂੰ ਸੱਚਖੰਡਿ ਵੀ ਕਿਹਾ ਗਿਆ ਹੈ। ਜਿਸ ਨੇ ਵੀ ਸੰਗਤ ਵਿਚ ਆ ਕੇ ਮਨ ਨੂੰ ਟਿਕਾ ਲਿਆ ਹੈ, ਹਰੀ ਪ੍ਰਮਾਤਮਾ ਦੇ ਨਾਮ ਦਾ ਰੱਸ ਉਸ ਨੂੰ ਹੀ ਮਿਲਦਾ ਹੈ। ਜਿਹੜਾ ਸੰਗਤ ਵਿਚ ਆਉਂਦਾ ਹੈ, ਉਸ ਦੇ ਕੰਨਾਂ ਵਿਚ ਅੰਮ੍ਰਿਤ ਬਚਨ ਪੈਂਦਾ ਹੈ :-
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ॥
(ਅੰਗ ੫੦)
ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਕਿ ਹੇ ਦੇਹੀ ! ਤੂੰ ਉੱਨਾ ਚਿਰ ਹੀ ਸੌਖੀ ਹੈਂ, ਉੱਨਾ ਚਿਰ ਹੀ ਤੈਨੂੰ ਕੱਪੜੇ ਵੀ ਚੰਗੇ ਮਿਲਦੇ ਹਨ, ਖਾਣ ਨੂੰ ਵੀ ਚੰਗਾ ਮਿਲਦਾ ਹੈ, ਪਹਿਨਣ ਨੂੰ ਵੀ ਚੰਗਾ ਮਿਲਦਾ ਹੈ, ਸਲਾਮਾਂ ਵੀ ਤੈਨੂੰ ਹੁੰਦੀਆਂ ਹਨ ਪਰੰਤੂ ਕਿੰਨਾ ਚਿਰ ? ਜਿੰਨਾ ਚਿਰ ਤੇਰੇ ਅੰਦਰ ਇਹ ਬੋਲਣ ਵਾਲਾ ਆਤਮਾ, ਇਹ ਜੀਵਨ-ਸਤ੍ਹਾ ਤੇਰੇ ਅੰਦਰ ਹੈ, ਉੱਨਾ ਚਿਰ ਤੂੰ ਸੌਖੀ ਹੈਂ। ਉੱਨਾ ਚਿਰ ਤੇਰਾ ਆਦਰ ਹੈ।
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ॥
(ਅੰਗ ੫੦)
ਜਿਸ ਦਿਨ ਇਸ ਵਿਚੋਂ ਤੇਰਾ ਸਾਥੀ ਚਲਾ ਗਿਆ, ਜਿਸ ਦਿਨ ਤੇਰੇ ਵਿਚੋਂ ਜੀਵਨ-ਸਤ੍ਹਾ ਖ਼ਤਮ ਹੋ ਗਈ, ਜਿਸ ਦਿਨ ਤੇਰੇ ਪ੍ਰਾਣ ਪੰਖੇਰੂ ਪਰ ਲਾ