ਕੇ ਉੱਡ ਗਏ, ਹੇ ਕਾਇਆ! ਉਸ ਦਿਨ ਤੂੰ ਮਿੱਟੀ ਵਿਚ ਮਿਲ ਜਾਏਂਗੀ। ਤੂੰ ਤਾਂ ਉੱਨਾ ਚਿਰ ਹੀ ਸੌਖੀ ਹੈਂ ਜਿੰਨਾ ਚਿਰ ਤੇਰੇ ਅੰਦਰ ਤੇਰਾ ਮਾਲਕ ਆਤਮਾ ਵੱਸਦਾ ਹੈ।
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ॥
ਇਹ ਫਿਰ ਮਿੱਟੀ ਇਕੱਠੀ ਕਰਦਾ ਹੈ। ਇਹ ਕਾਇਆ ਇਕ ਮਿੱਟੀ ਦੀ ਪੁੜੀ ਬੰਨ੍ਹੀ ਹੋਈ ਹੈ।
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ॥
(ਅੰਗ ੧੩੭੪)
ਜਿਹੜੀ ਦੇਹ ਚਾਰ ਦਿਨਾਂ ਤੋਂ ਦੇਖਣ ਵਿਚ ਆ ਰਹੀ ਹੈ, ਆਖ਼ਿਰ ਨੂੰ ਇਸ ਨੇ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਕਾਇਆ ਲਈ ਇਕ ਪ੍ਰਮਾਣ ਦਿੱਤਾ ਹੈ। ਗਰੀਬ ਨਿਵਾਜ ਕਹਿੰਦੇ ਹਨ :-
ਤੂ ਕਾਂਇ ਗਰਬਹਿ ਬਾਵਲੀ॥
ਬਾਵਲੀ ਦਾ ਮਤਲਬ ਹੈ ਪਾਗਲ। ਹੇ ਪਾਗਲ ਕਾਇਆ! ਕਿਸ ਚੀਜ਼ ਉੱਤੇ ਤੂੰ ਹੰਕਾਰ ਕਰਦੀ ਹੈ ?
ਜੈਸੇ ਭਾਦਉ ਖੂੰਬਰਾਜੁ
ਭਾਦਰੋਂ ਦੇ ਮਹੀਨੇ ਬਰਸਾਤ ਹੋ ਜਾਏ ਤਾਂ ਧਰਤੀ ਵਿਚੋਂ ਖੁੰਬਾਂ ਨਿਕਲਦੀਆਂ ਹਨ ਉਸ ਗਰਮੀ ਨਾਲ। ਉਹ ਜਿਹੜੀ ਖੁੰਬ ਨਿਕਲਦੀ ਹੈ ਧਰਤੀ ਵਿਚੋਂ, ਉਸ ਦੀ ਉਮਰ ੨੪ ਘੰਟੇ ਮੰਨੀ ਗਈ ਹੈ। ੨੪ ਘੰਟੇ ਦੇ ਅੰਦਰ ਅੰਦਰ ਉਸ ਨੂੰ ਪੁੱਟ ਕੇ, ਧੋ ਕੇ ਅਤੇ ਸਾਫ਼ ਕਰਕੇ ਖਾਉ ਤਾਂ ਸੁਆਦ ਬੜਾ ਆਉਂਦਾ ਹੈ, ਪਰੰਤੂ ੨੪ ਘੰਟੇ ਦੇ ਬਾਅਦ ਉਹ ਸੜ ਜਾਂਦੀ ਹੈ।
ਜੈਸੇ ਭਾਦਉ ਖੂੰਬਰਾਜ ਤੂ ਤਿਸ ਤੇ ਖਰੀ ਉਤਾਵਲੀ॥
(ਅੰਗ ੧੧੯੬)
ਤੂੰ ਤਾਂ ਉਸ ਖੁੰਬ ਨਾਲੋਂ ਵੀ ਬੜੀ ਤੇਜ਼ ਹੈਂ। ਤੇਰਾ ਤਾਂ ਪਤਾ ਲੱਗਣਾ ਹੀ ਨਹੀਂ। ਉਸ ਵੇਲੇ ਦਾ ਤੈਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਜਮਾਂ ਦਾ ਫੰਦਾ ਤੇਰੇ ਗਲ ਵਿਚ ਆ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਫੁਰਮਾਂਦੇ ਹਨ :-
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥
(ਅੰਗ ੫੫)