ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥
(ਅੰਗ ੫੫)
ਜਿਸ ਤਰ੍ਹਾਂ ਮੱਛੀ ਨੂੰ ਅਚਨਚੇਤ ਯਾਦ ਆ ਗਿਆ ਕਿ ਭਲੀਏ ! ਮੌਤ ਨੂੰ ਇਸ ਤਰ੍ਹਾਂ ਆਪਣੇ ਸਿਰ 'ਤੇ ਜਾਣ। ਗੁੰਮਰਾਹ ਨਾ ਹੋ। ਮੌਤ ਨੂੰ ਚੇਤੇ ਰੱਖ। ਅਸੀਂ ਬਾਣੀ ਵੱਲੋਂ ਦੂਰ ਹੁੰਦੇ ਜਾ ਰਹੇ ਹਾਂ। ਕਵਿਤਾ ਸਾਨੂੰ ਪਿਆਰੀ ਲੱਗਣ ਲੱਗ ਪਈ ਹੈ। ਮੌਤ ਕਦੀ ਬੰਦੇ ਨੂੰ ਛੱਡ ਕੇ ਨਹੀਂ ਜਾਂਦੀ। ਗੁੰਮਰਾਹ ਨਾ ਹੋ, ਪਤਾ ਨਹੀਂ ਕਿਹੜੇ ਵੇਲੇ ਤੇਰੇ ਗਲ੍ਹ ਵਿਚ ਜਮਾਂ ਦਾ ਜਾਲ ਆ ਪੈਣਾ ਹੈ।
ਸਿਆਲਕੋਟ ਵਿਚ ਇਕ ਫ਼ਕੀਰ ਹੋਇਆ ਹੈ ਹਮਜ਼ਾ ਗੌਂਸ। ਰਿੱਧੀਆਂ ਸਿੱਧੀਆਂ ਉਸ ਦੇ ਕੋਲ ਸਨ। ਉਸ ਦਾ ਹਰ ਬਚਨ ਪੂਰਾ ਹੋ ਜਾਂਦਾ ਸੀ। ਲੋਕ ਉਸ ਦੇ ਕੋਲੋਂ ਡਰਦੇ ਸਨ ਕਿ ਹਮਜ਼ਾ ਗੌਂਸ ਨੇ ਜੇਕਰ ਇਹ ਕਹਿ ਦਿੱਤਾ ਕਿ ਤੁਹਾਡਾ ਕੱਖ ਨਹੀਂ ਰਹੇਗਾ ਤਾਂ ਸਾਡਾ ਕੱਖ ਨਹੀਂ ਰਹਿਣਾ। ਸਿਆਲਕੋਟ ਵਿਚ ਇਕ ਸਨਮਾਨਤ ਬੰਦਾ ਸੀ। ਉਸ ਨੇ ਹਮਜ਼ਾ ਗੌਂਸ ਨੂੰ ਕਿਹਾ ਕਿ ਮੇਰੇ ਘਰ ਕੋਈ ਔਲਾਦ ਨਹੀਂ। ਮੈਂ ਲੱਖਾਂ ਰੁਪਈਆਂ ਦਾ ਮਾਲਕ ਹਾਂ। ਤੂੰ ਫ਼ਕੀਰ ਹੈਂ, ਮੇਰੇ 'ਤੇ ਦਇਆ ਕਰ। ਉਸ ਫ਼ਕੀਰ ਨੇ ਕਿਹਾ ਕਿ ਤੇਰੇ ਘਰ ਜੇਕਰ ਦੋ ਬੱਚੇ ਹੋ ਗਏ ਤਾਂ ਤੈਨੂੰ ਇਕ ਬੱਚਾ ਮੈਨੂੰ ਦੇਣਾ ਪਵੇਗਾ। ਵਾਹਿਗੁਰੂ ਨੇ ਅਜਿਹੀ ਕ੍ਰਿਪਾ ਕੀਤੀ ਕਿ ਉਸ ਦੇ ਘਰ ਦੋ ਤਿੰਨ ਕਾਕੇ ਜੰਮ ਪਏ। ਹਮਜ਼ਾ ਗੌਂਸ ਨੇ ਕਿਹਾ ਕਿ ਲਾਲਾ ! ਇਕ ਬੱਚਾ ਆਪਣੇ ਵਾਅਦੇ ਅਨੁਸਾਰ ਮੈਨੂੰ ਦੇ ਦੇ, ਪਰੰਤੂ ਉਹ ਸੇਠ ਮੁੱਕਰ ਗਿਆ। ਕਹਿਣ ਲੱਗਾ ਕਿ ਆਪਣਾ ਲੜਕਾ ਵੀ ਕੋਈ ਕਿਸੇ ਨੂੰ ਦਿੰਦਾ ਹੈ। ਹਮਜ਼ਾ ਗੌਂਸ ਨੂੰ ਗੁੱਸਾ ਆ ਗਿਆ।
ਹਮਜ਼ਾ ਗੌਂਸ ਭਾਵੇਂ ਬੰਦਗੀ ਕਰਦਾ ਸੀ ਪਰੰਤੂ ਇਕ ਫ਼ੈਸਲਾ ਉਸ ਨੇ ਅੰਦਰੋਂ ਕਰ ਲਿਆ ਕਿ ਮੈਂ ਮੰਤਰ ਪੜ੍ਹ ਕੇ ਅਤੇ ਬਦਦੁਆ ਦੇ ਕੇ ਸਾਰਾ ਸਿਆਲਕੋਟ ਬਰਬਾਦ ਕਰ ਦੇਣਾ ਹੈ। ਇਕ ਵੀ ਬੰਦਾ ਮੈਂ ਜੀਉਂਦਾ ਨਹੀਂ ਰਹਿਣ ਦੇਣਾ। ਇਹ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ। ਇਹ ਕਹਿ ਕੇ ਉਹ ਚਿਲਾ ਕੱਟਣ ਲਈ ਗੁੰਬਦ ਵਿਚ ਵੜ ਕੇ ਬੈਠ ਗਿਆ। ਸਿਆਲਕੋਟ ਦੇ ਲੋਕੀਂ ਡਰ ਗਏ ਕਿ ਹਮਜ਼ਾ ਗੌਂਸ ਨੇ ਪਤਾ ਨਹੀਂ ਕਿਹੜੇ ਵੇਲੇ ਚਿਲਾ ਪੂਰਾ ਕਰਕੇ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਣਾ ਹੈ।
ਸਾਡੇ ਬਾਬੇ ਨਾਨਕ ਨਿਰੰਕਾਰੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ