Back ArrowLogo
Info
Profile

ਸਾਹਿਬ ਸਿਆਲਕੋਟ ਆ ਗਏ। ਸਾਹਿਬ ਹਮਜ਼ਾ ਗੌਂਸ ਦੀ ਉਸ ਥਾਂ ਦੇ ਕੋਲ ਗਏ ਜਿਥੇ ਉਹ ਚਿਲਾ ਕੱਟ ਰਿਹਾ ਸੀ। ਬਾਹਰ ਕਵਾਲਾਂ ਨੇ ਕਵਾਲੀ ਸ਼ੁਰੂ ਕੀਤੀ ਹੋਈ ਸੀ। ਕਵਾਲੀ ਵਿਚ ਇਹ ਕਹਿ ਰਹੇ ਸਨ ਕਿ ਅੱਲਾਹ ਦਾ ਥਾਂ ਕੇਵਲ ਮੱਕਾ ਹੈ ਅਤੇ ਉਸ ਦਾ ਸੱਚਾ ਨਾਮ ਕੇਵਲ ਖ਼ੁਦਾ ਹੈ। ਜਦੋਂ ਕਵਾਲਾਂ ਦੀ ਕਵਾਲੀ ਖ਼ਤਮ ਹੋਈ ਤਾਂ ਬਾਬੇ ਨਾਨਕ ਨੇ ਕਿਹਾ ਮਰਦਾਨਿਆ! ਅਸੀਂ ਵੀ ਕਵਾਲੀ ਕਰਨੀ ਹੈ। ਫਿਰ ਸਰਕਾਰ ਦੀ ਕਵਾਲੀ ਸ਼ੁਰੂ ਹੋ ਗਈ। ਗਰੀਬ ਨਿਵਾਜ ਨੇ ਅੰਮ੍ਰਿਤ-ਬਾਣੀ ਦਾ ਅਲਾਪ ਸ਼ੁਰੂ ਕਰ ਦਿੱਤਾ। ਹਜ਼ੂਰ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਬਚਨ ਉਚਾਰਨ ਕੀਤੇ :-

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥

(ਅੰਗ ੫੩)

ਆਖਿ ਦਾ ਮਤਲਬ ਹੈ ਜੱਪਣਾ। ਜਿੰਨਾ ਤੈਨੂੰ ਜਾਣਿਆ ਜਾਂਦਾ ਹੈ, ਜਿੰਨਾ ਤੈਨੂੰ ਵਜਾਉਣਾ ਆਉਂਦਾ ਹੈ, ਮਤਲਬ ਕਿ ਜਿੰਨਾ ਚਿਰ ਵੀ ਤੂੰ ਮਨ ਦੀ ਸਮਾਧੀ ਲਾ ਸਕਦਾ ਹੈਂ, ਉੱਨਾ ਚਿਰ ਮਨ ਦਾ ਵਾਜਾ ਵਜਾ ਕੇ ਗਾ। ਇਹ ਬਾਹਰ ਦੇ ਸਾਜ਼ਾਂ ਦੀ ਲੋੜ ਸਿਮਰਨ ਕਰਨ ਵੇਲੇ ਨਹੀਂ ਪੈਣੀ।

ਜਿਸ ਨੋ ਵਾਇ ਸੁਣਾਈਐ

ਜਿਸ ਨੂੰ ਅਸੀਂ ਵਾਜਾ ਵਜਾ ਵਜਾ ਕੇ ਸੁਣਾਉਣਾ ਹੈ।

ਸੋ ਕੇਵਡੁ ਕਿਤੁ ਥਾਇ॥

ਉਹ ਕਿੰਨਾ ਕੁ ਵੱਡਾ ਹੈ ? ਉਹ ਕਿਹੜੇ ਥਾਂ ਰਹਿੰਦਾ ਹੈ ? ਇਸ ਨੂੰ ਤਾਂ ਜਾਣਦਾ ਹੀ ਕੋਈ ਨਹੀਂ। ਕਵਾਲ ਕਹਿ ਰਹੇ ਸਨ ਕਿ ਉਸ ਦੇ ਰਹਿਣ ਦੀ ਥਾਂ ਹੈ ਕੇਵਲ ਮੱਕਾ। ਉਸ ਦਾ ਨਾਮ ਸਿਰਫ਼ ਖ਼ੁਦਾ ਹੈ। ਉਹ ਤਾਂ ਕਵਾਲੀ ਵਿਚ ਇਹ ਗਾ ਰਹੇ ਸਨ ਤੇ ਮੇਰਾ ਬਾਬਾ ਸਾਹਿਬ ਸੱਚਾ ਪਾਤਿਸ਼ਾਹ ਆਪਣੀ ਕਵਾਲੀ ਗਾਉਣ ਲੱਗ ਪਏ ਅਤੇ ਕਹਿੰਦੇ ਹਨ :-

ਥਾਵਾ ਨਾਵ ਨ ਜਾਣੀਅਹਿ

ਵਾਹਿਗੁਰੂ ਦੇ ਰਹਿਣ ਦੇ ਕਿੰਨੇ ਕੁ ਥਾਂ ਹਨ ? ਉਹਨਾਂ ਥਾਵਾਂ ਦੇ ਨਾਮ ਕੋਈ ਨਹੀਂ ਜਾਣਦਾ। ਕੀੜਿਆਂ ਵਿਚ ਵੀ ਉਹ ਹੈ। ਬੰਦਿਆਂ ਵਿਚ ਵੀ ਉਹ ਹੈ, ਪੰਛੀਆਂ ਵਿਚ ਵੀ ਉਹ ਹੈ, ਜਾਨਵਰਾਂ ਵਿਚ ਵੀ ਉਹ ਹੈ, ਪੱਤਿਆਂ ਵਿਚ

42 / 60
Previous
Next