ਵੀ ਉਹ ਹੈ, ਫੁੱਲਾਂ ਵਿਚ ਵੀ ਉਹ ਹੈ, ਫਲਾਂ ਵਿਚ ਵੀ ਉਹ ਹੈ। ਨਾਮਾਂ ਵਿਚੋਂ ਵੀ ਉਸ ਦਾ ਕਿਹੜਾ ਨਾਮ ਵੱਡਾ ਹੈ, ਇਹ ਵੀ ਕੋਈ ਫੈਸਲਾ ਨਹੀਂ ਕਰ ਸਕਦਾ।
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ॥
(ਅੰਗ ੫੩)
ਜਿਥੇ ਮੇਰਾ ਪਾਤਿਸ਼ਾਹ ਵਾਹਿਗੁਰੂ ਵੱਸਦਾ ਹੈ, ਉਹ ਥਾਂ ਕਿੰਨਾ ਕੁ ਵੱਡਾ ਹੋਵੇਗਾ, ਇਹ ਕੋਈ ਨਹੀਂ ਜਾਣਦਾ। ਬਾਣੀ ਦੀ ਕਵਾਲੀ ਦਾ ਅਸਰ ਹੋ ਗਿਆ ਤੇ ਹਮਜ਼ਾ ਗੌਂਸ ਦਾ ਮਕਬਰਾ ਕੰਬਿਆ। ਜਿਹੜੇ ਭੋਰੇ ਵਿਚ ਉਹ ਬੈਠਿਆ ਸੀ, ਉਹ ਡੋਲਿਆ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਇਕ ਫ਼ਕੀਰ ਗਾ ਰਿਹਾ ਹੈ ਅਤੇ ਇਕ ਰਬਾਬ ਵਜਾ ਰਿਹਾ ਹੈ। ਲੋਕ ਲੱਟੂ ਹੋਏ ਪਏ ਹਨ। ਕਿਸੇ ਨੂੰ ਕੋਈ ਵੀ ਚਿੰਤਾ ਨਹੀਂ ਸੀ। ਇਸ ਦਾ ਪ੍ਰਭਾਵ ਹਮਜ਼ਾ ਗੌਂਸ ਉੱਤੇ ਪਿਆ। ਹਮਜ਼ਾ ਗੋਂਸ ਅਗਾਂਹ ਹੋਇਆ ਅਤੇ ਗ਼ਰੀਬ ਨਿਵਾਜ ਨੂੰ ਸਿਜਦਾ ਕੀਤਾ। ਸਰਕਾਰ ਨੇ ਸ਼ਬਦ ਪੂਰਾ ਕਰਕੇ ਭੋਗ ਪਾਇਆ।
ਤਮਾਮ ਦੁਨੀਆਂ ਸਿਆਲਕੋਟ ਦੀ ਇਕੱਠੀ ਹੋ ਗਈ। ਬਾਬੇ ਨੇ ਬਚਨ ਕਰਨੇ ਸ਼ੁਰੂ ਕੀਤੇ- ਹਮਜ਼ਾ ਗੌਂਸ ! ਅੰਦਰ ਬੈਠ ਕੇ ਕੀ ਕਰਦਾ ਪਿਆ ਸੀ ? ਕਿਹੜਾ ਮੰਤਰ ਰਟਨ ਕਰ ਰਿਹਾ ਸੀ ? ਤੂੰ ਸਿਆਲਕੋਟ ਦੇ ਲੋਕਾਂ ਨੂੰ ਭੈਭੀਤ 'ਕਿਉਂ ਕਰ ਰਿਹਾ ਸੀ ? ਹਮਜ਼ਾ ਗੌਂਸ ਕਹਿਣਾ ਲੱਗਾ :- ਪਾਤਸ਼ਾਹ ! ਇਹ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ। ਗ਼ਰੀਬ ਨਿਵਾਜ ਕਹਿਣ ਲੱਗੇ-ਹਮਜ਼ਾ ਗੌਂਸ! ਥੋੜਾ ਇਸ ਭਾਵਨਾ ਤੋਂ ਉੱਚਾ ਹੋ ਕੇ ਸੋਚ। ਸਰਕਾਰ ਨੇ ਦੋ ਪੈਸੇ ਕੱਢ ਕੇ ਮਰਦਾਨੇ ਨੂੰ ਦਿੱਤੇ ਅਤੇ ਕਿਹਾ-ਮਰਦਾਨਿਆ ! ਸਿਆਲਕੋਟ ਸ਼ਹਿਰ ਅੰਦਰ ਚਲਾ ਜਾ। ਇਕ ਪੈਸੇ ਦਾ ਲਿਆ ਸੱਚ ਤੇ ਇਕ ਪੈਸੇ ਦਾ ਲਿਆ ਝੂਠ। ਮਰਦਾਨਾ ਫਿਰਦਾ ਰਿਹਾ, ਫਿਰਦਾ ਰਿਹਾ ਪਰ ਕੁਝ ਨਾ ਲੱਭੇ। ਆਖਿਰ ਇਕ ਗੁਰੂ ਦਾ ਪਿਆਰਾ ਲੱਭ ਪਿਆ। ਉਸ ਨੇ ਦੋਵੇਂ ਪੈਸੇ ਲੈ ਕੇ ਤਜੌਰੀ ਵਿਚ ਪਾ ਲਏ ਤੇ ਇਕ ਵਰਕੇ ਉੱਪਰ ਲਿਖ ਦਿੱਤਾ- ਮਰਦਾਨਿਆ ! ਜੀਊਣਾ ਝੂਠ ਤੇ ਮਰਨਾ ਸੱਚ। ਪਰੰਤੂ ਸਾਧ ਸੰਗਤ ! ਅਸੀਂ ਝੂਠ ਦੇ ਪੁਜਾਰੀ ਹਾਂ। ਕੋਈ ਆਦਮੀ ਸਾਨੂੰ ਰੋਟੀ ਖਾਣ ਲਈ ਸੱਦ ਰਿਹਾ ਹੈ ਕਿ ਮਹਾਰਾਜ ! ਮੇਰੇ ਘਰ ਆ ਕੇ ਪ੍ਰਸ਼ਾਦਾ ਛੱਕ ਲਉ। ਅਸੀਂ ਪ੍ਰਸ਼ਾਦ ਪਾਣੀ ਛੱਕ ਕੇ ਕਹਿੰਦੇ ਹਾਂ ਕਿ ਤੂੰ ਇਸ