ਦਿਨ ਮਰ ਜਾਣਾ ਹੈ। ਉਹ ਡਾਂਗ ਲੈ ਕੇ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਪ੍ਰਸ਼ਾਦ ਪਾਣੀ ਛਕਾਇਆ ਹੈ ਤੇ ਇਹ ਕਹਿੰਦਾ ਹੈ ਤੂੰ ਮਰ ਜਾਣਾ ਹੈ। ਮਾਰ ਦਿਉ ਇਸ ਨੂੰ। ਇਹ ਕੌਣ ਹੈ ਜਿਹੜਾ ਮੈਨੂੰ ਰੋਟੀ ਖਾ ਕੇ ਇਹ ਕਹੇ ਕਿ ਤੂੰ ਮਰ ਜਾਣਾ ਹੈ।
ਮਰਦਾਨਾ ਉਹ ਵਰਕਾ ਲੈ ਕੇ ਆ ਗਿਆ ਜਿਹੜਾ ਕਿਸੇ ਨੇ ਦਿੱਤਾ ਸੀ। ਬਾਬੇ ਨੇ ਵਰਕਾ ਪੜ੍ਹ ਕੇ ਆਖਿਆ- ਹਮਜ਼ਾ ਗੌਂਸ । ਤੂੰ ਕਿਹਾ ਸੀ ਕਿ ਸਾਰਾ ਸ਼ਹਿਰ ਝੂਠਿਆਂ ਦਾ ਹੈ, ਪਰੰਤੂ ਇਥੇ ਅਜਿਹੇ ਬੰਦੇ ਵੀ ਵੱਸਦੇ ਹਨ ਜਿਹੜੇ ਕਹਿੰਦੇ ਹਨ ਕਿ ਮਰਨਾ ਸੱਚ ਤੇ ਜੀਊਣਾ ਝੂਠ। ਤੂੰ ਕਿਵੇਂ ਕਹਿੰਦਾ ਹੈ ਕਿ ਇਹ ਸ਼ਹਿਰ ਝੂਠਿਆਂ ਦਾ ਹੈ ਤੇ ਮੈਂ ਸਾਰਾ ਸ਼ਹਿਰ ਗ਼ਰਕ ਕਰ ਦੇਣਾ ਹੈ। ਮੈਂ ਇਕ ਬੰਦਾ ਨਹੀਂ ਇਥੇ ਰਹਿਣ ਦੇਣਾ। ਆਪਣੀ ਹਉਮੈ ਤੋਂ ਉੱਚਾ ਹੋ। ਰੱਬ ਦੀ ਬੰਦਗੀ ਕਰ। ਇਹਨਾਂ ਯੰਤਰਾਂ ਮੰਤਰਾਂ ਤੰਤਰਾਂ ਵਿਚ ਨਾ ਪੈ, ਜਿੰਨਾ ਚਿਰ ਤੇਰੇ ਅੰਦਰ ਮਾਲਕ ਹੈ।
ਗੁਰੂ ਗ੍ਰੰਥ ਸਾਹਿਬ ਸਾਨੂੰ ਮਿੰਟ ਮਿੰਟ 'ਤੇ ਗਿਆਨ ਬਖ਼ਸ਼ਦੇ ਹਨ, ਮਿੰਟ ਮਿੰਟ 'ਤੇ ਅੰਮ੍ਰਿਤ ਬਾਣੀ ਬਖ਼ਸ਼ਦੇ ਹਨ। ਵਾਹਿਗੁਰੂ ਨਾ ਕਰੇ ਕੰਤ ਦੀ ਉਮਰ ਥੋੜੀ ਹੋਵੇ। ਉਹ ਇਸਤਰੀ ਨਾਲੋਂ ਪਹਿਲਾਂ ਕੂਚ ਕਰ ਜਾਏ। ਫਿਰ ਜਿਹੜੀ ਦੇਵੀ ਨੂੰ ਸਾਰੇ ਲੋਕੀਂ ਜੀ ਜੀ ਕਰਕੇ ਕਹਿੰਦੇ ਸਨ, ਉਸ ਨੂੰ ਫਿਰ ਉਹੀ ਖਸਮਾਂ ਨੂੰ ਖਾਣੀ ਕਹਿੰਦੇ ਹਨ। ਉਸ ਦੇ ਮੱਥੇ ਨਹੀਂ ਲੱਗਦੀਆਂ ਜ਼ਨਾਨੀਆਂ ਕਿ ਇਸ ਦਾ ਮਾਲਕ ਮਰ ਗਿਆ ਹੈ। ਇਸ ਦੇ ਮੱਥੇ ਨਹੀਂ ਲੱਗਣਾ। ਉਸ ਦਾ ਆਦਰ ਸਤਿਕਾਰ ਨਹੀਂ ਕਰਦੀਆਂ। ਸਤਿਗੁਰੂ ਕਹਿੰਦੇ ਹਨ ਕਿ ਜਿੰਨਾ ਚਿਰ ਤੇਰੇ ਅੰਦਰ ਆਤਮਾ ਵੱਸਦੀ ਹੈ, ਉੱਨਾ ਚਿਰ :-
ਜੀਉ ਜੀਉ ਸਭ ਕਹਾਤ॥
ਲਾਲਾ ਜੀ, ਸਰਦਾਰ ਜੀ, ਸੇਠ ਜੀ, ਬੜੇ ਬੜੇ ਲੋਕੀਂ ਨਾਮ ਦਿੰਦੇ ਹਨ। ਪਤਾ ਕੋਈ ਨਹੀਂ ਲੱਗਦਾ ਕਿ ਮਰਨ ਵਾਲੇ ਕਿਥੇ ਚਲੇ ਗਏ ਹਨ।
ਜੈਨੀਆਂ ਦਾ ਇਕ ਗੁਰੂ ਸੀ। ਉਸ ਦੀ ਮੌਤ ਹੋ ਗਈ। ਮੈਂ ਅਚਨਚੇਤ ਉਦੋਂ ਕਲਗੀਧਰ ਸਿੰਘ ਸਭਾ ਕਥਾ ਕਰਦਾ ਹੁੰਦਾ ਸੀ। ਮੈਂ ਵੀ ਉਹ ਨਜ਼ਾਰਾ ਦੇਖਣ ਲਈ ਚਲਾ ਗਿਆ। ਹਰੇਕ ਜੈਨੀ ਦੂਰੋਂ-ਦੂਰੋਂ ਇਕੱਠੇ ਹੋ ਕੇ ਆਏ ਅਤੇ ਕਹਿਣ ਲੱਗੇ ਕਿ ਸਾਡਾ ਗੁਰੂ ਮਰ ਗਿਆ ਹੈ। ਸਾਡਾ ਗੁਰੂ ਮਰ ਗਿਆ ਹੈ।