Back ArrowLogo
Info
Profile

ਜਿਹੜਾ ਵੱਡਾ ਜੈਨੀ ਸੀ, ਉਸ ਨੇ ਖਲੋ ਕੇ ਬੋਲੀ ਦਿੱਤੀ ਕਿ ਨਿਕਲੋ ਕੋਈ ਗੁਰੂ ਦਾ ਲਾਲ, ਜਿਹੜਾ ਪਹਿਲੀ ਗੜਵੀ ਪਾਣੀ ਦੀ ਪਾਵੇਗਾ। ਜਿਹੜਾ ਵੱਧ ਰਕਮ ਦੇਵੇਗਾ, ਉਹ ਹੀ ਪਹਿਲੀ ਗੜਵੀ ਪਾਣੀ ਦੀ ਪਾਏਗਾ। ਇਕ ਸੇਠ ਕਹਿਣ ਲੱਗਾ ਕਿ ਮੈਂ ਲੱਖ ਰੁਪਈਆ ਦੇਵਾਂਗਾ ਆਪਣੇ ਗੁਰੂ ਨੂੰ ਨਹਾਉਣ ਲਈ। ਉਹ ਲੱਖ ਰੁਪਿਆ ਦੇਣ ਵਾਲੇ ਨੇ ਗੁਰੂ ਨੂੰ ਨਵਾਇਆ। ਮੋਏ ਹੋਏ ਦਾ ਇਕ ਲੱਖ ਰੁਪਿਆ ਮੁੱਲ ਪੈ ਗਿਆ। ਜਿਸ ਵੇਲੇ ਮੜ੍ਹੀਆਂ ਵਿਚ ਗਏ ਤਾਂ ਫਿਰ ਲਾਂਮਬੂ ਲਾਉਣ ਵੇਲੇ ਵੱਡਾ ਜੈਨੀ ਕਹਿਣ ਲੱਗਾ ਕਿ ਹੁਣ ਕਿਹੜਾ ਮਾਈ ਦਾ ਲਾਲ ਵੱਧ ਬੋਲੀ ਦੇਵੇਗਾ ? ਜਿਹੜੇ ਸੇਠ ਜੈਨੀ ਨੇ ਵੱਧ ਬੋਲੀ ਦਿੱਤੀ ਸੀ ਉਸ ਨੇ ਦੋ ਲੱਖ ਰੁਪਈਆ ਦਿੱਤਾ ਤੇ ਉਸ ਨੇ ਹੀ ਲਾਂਮਬੂ ਲਾਇਆ। ਮੇਰੇ ਕੋਲੋਂ ਰਿਹਾ ਨਹੀਂ ਗਿਆ। ਮੈਂ ਕਿਹਾ—ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਕਿ ਇਹ ਤੁਹਾਡਾ ਗੁਰੂ ਸਾਕਤ ਹੈ ਜਿਹੜਾ ਦੋ ਵਾਰੀ ਵਿੱਕ ਗਿਆ ਹੈ ਮਰ ਜਾਣ ਤੋਂ ਬਾਅਦ। ਉਹ ਜੈਨੀ ਹੱਸ ਪਏ। ਕਹਿਣ ਲੱਗੇ ਕਿ ਭਾਈ ਸਾਹਿਬ! ਬੜੀ ਦਲੇਰੀ ਕੀਤੀ ਜੇ।

ਇਕ ਹੋਰ ਬੜੀ ਮਜ਼ੇਦਾਰ ਗੱਲ ਹੋਈ। ਜਿਹੜੇ ਜੈਨੀ ਸਾਧੂ ਸਨ, ਉਹਨਾਂ ਸਾਧਾਂ ਨੇ ਦੋ ਚਾਰ ਸੇਵਕ ਫੜ ਲਏ ਅਤੇ ਇਕ ਨੂੰ ਕਿਹਾ ਕਿ ਜਾ ਬਾਸਮਤੀ ਦੇ ਚਾਵਲ ਲਿਆ ਜਿਹੜੇ ਪਾਣੀ ਵਿਚ ਪਾਂਦਿਆਂ ਸਾਰ ਲੰਮੇ ਹੋ ਜਾਣ। ਦੂਜੇ ਨੂੰ ਕਿਹਾ ਕਿ ਦੁੱਧ ਲਿਆ ਜਾ ਕੇ, ਖੀਰ ਬਣਾਈਏ। ਮੇਵਾ ਲਿਆ। ਛੁਹਾਰੇ ਵੀ ਲਿਆ। ਮੈਂ ਕਿਹਾ ਕਿ ਜਿਹੜੇ ਗੁਰੂ ਦੇ ਮਰਦਿਆਂ ਸਾਰ ਖੀਰ ਖਾਣ ਲੱਗੇ ਹਨ, ਇਹਨਾਂ ਦੇ ਅੰਦਰ ਕੋਈ ਰੌਣਕ ਹੈ।

ਗੁਰੂ ਦੇ ਸਿੱਖਾ ! ਬਾਬੇ ਨੇ ਤੈਨੂੰ ਬੜਾ ਉੱਚਾ ਗਿਆਨ ਬਖ਼ਸ਼ਿਆ ਹੈ। ਉੱਚੇ ਗਿਆਨ ਦੀ ਰਮਜ਼ ਕਿੰਨੀ ਸੋਹਣੀ ਹੈ-

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ॥

ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ॥

(ਅੰਗ ੫੦)

ਗਰੀਬ ਨਿਵਾਜ ਕਹਿੰਦੇ ਹਨ :-

ਬਾਂਛਤ ਨਾਹੀ ਸੁ ਬੇਲਾ ਆਈ॥

(ਅੰਗ ੩੭੮)

45 / 60
Previous
Next