ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ॥
ਧੰਨੁ ਸੁ ਤੇਰਾ ਥਾਨੁ॥
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ॥
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ॥
ਪੇਈਅੜੈ ਸਹੁ ਸੇਵਿ ਤੂੰ
(ਅੰਗ ੫੦)
ਸਿਆਣੀ ਕੁੜੀ ਉਹ ਹੈ ਜਿਹੜੀ ਪੇਕਿਆਂ ਦੇ ਘਰ ਹੀ ਸਹੁਰਿਆਂ ਦੇ ਘਰ ਦਾ ਚੱਜ-ਆਚਾਰ ਸਿੱਖਣ ਲੱਗ ਪਵੇ। ਜਿਹੜੀ ਪੇਕਿਆਂ ਦੇ ਘਰ ਗੁੱਡੀਆਂ ਹੀ ਖੇਡਦੀ ਰਹੇ, ਉਸ ਨੂੰ ਫਿਰ ਸਾਹੁਰੇ ਘਰ ਜਾ ਕੇ ਸੱਸ ਦੀਆਂ ਪਟੋਕੀਆਂ ਖਾਣੀਆਂ ਪੈਂਦੀਆਂ ਹਨ। ਪੇਈਅੜੇ ਦਾ ਮਤਲਬ ਹੈ ਪੇਕਾ। ਪੇਕੇ ਤੋਂ ਮੁਰਾਦ ਹੈ ਮਾਤ ਲੋਕ। ਇਸ ਮਾਤ ਲੋਕ ਦੇ ਅੰਦਰ ਜਿੰਨਾ ਚਿਰ ਤੂੰ ਜੀਉਂਦਾ ਹੈਂ ਉੱਨਾ ਚਿਰ ਤੇਰਾ ਸ਼ਹੁ, ਜਿਹੜਾ ਤੇਰਾ ਪਤੀ ਪ੍ਰਮਾਤਮਾ ਸਤਿਨਾਮ ਸ੍ਰੀ ਵਾਹਿਗੁਰੂ ਹੈ, ਉਸ ਦਾ ਸਿਮਰਨ ਕਰ। ਜੇ ਮਾਤ ਲੋਕ ਵਿਚ ਰਹਿ ਕੇ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਲਿਆ ਤਾਂ ਸੱਚੀ ਸੇਵਾ ਉਸ ਦੀ ਇਹੀ ਹੈ ਉਸ ਦਾ ਸਿਮਰਨ ਕਰਨਾ। ਫਿਰ ਨਤੀਜਾ ਕੀ ਹੋਵੇਗਾ ?
ਸਾਹੁਰੜੈ ਸੁਖਿ ਵਸੁ॥
(ਅੰਗ ੫੦)
ਸਹੁਰਾ ਲੋਕ ਹੈ। ਪ੍ਰਲੋਕ ਵਿਚ ਤੇਰਾ ਵਸੇਬਾ ਫਿਰ ਸੁੱਖੀ ਹੋ ਜਾਵੇਗਾ। ਪ੍ਰਲੋਕ ਵਿਚ ਤੈਨੂੰ ਜਮਾਂ ਦਾ ਦੁੱਖ ਨਹੀਂ ਮਿਲੇਗਾ। ਤੈਨੂੰ ਨਰਕਾਂ ਵਿਚ ਨਹੀਂ ਜਾਣਾ ਪਏਗਾ। ਪਰੰਤੂ ਸਹੁਰੇ ਘਰ ਦਾ ਚੱਜ-ਆਚਾਰ ਸੁਹਾਗਣਾਂ ਕੋਲੋਂ ਹੀ ਸਿੱਖਿਆ ਜਾਂਦਾ ਹੈ। ਇਹ ਤਾਂ ਕਿਸੇ ਸੁਹਾਗਣ ਕੋਲੋਂ ਹੀ ਪੁੱਛਣਾ ਪੈਣਾ ਹੈ ਕਿ ਸਹੁਰੇ ਘਰ ਦਾ ਕੀ ਚੱਜ ਆਚਾਰ ਹੈ ? ਪ੍ਰਲੋਕ ਦਾ ਕਿਹੜਾ ਚੱਜ-ਆਚਾਰ ਹੈ ? ਇਹ ਤਾਂ ਕਾਮਲ ਗੁਰੂ ਕੋਲੋਂ ਹੀ ਪੁੱਛਣਾ ਪੈਣਾ ਹੈ। ਫਿਰ ਤੈਨੂੰ ਜਮਾਂ ਦਾ ਦੁੱਖ, ਨਰਕਾਂ ਦਾ ਦੁੱਖ, ਜੰਮਣ ਮਰਨ ਦਾ ਦੁੱਖ ਨਹੀਂ ਵਿਆਪੇਗਾ ਜੇਕਰ ਤੂੰ ਗੁਰੂ ਦੀ ਚਰਨ ਸ਼ਰਨ ਜਾ ਕੇ ਪ੍ਰਲੋਕ ਦਾ ਚੱਜ ਆਚਾਰ ਸਿੱਖ ਲਏਂ।
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥
ਸਾਰੀਆਂ ਕੁੜੀਆਂ ਨੇ ਸਹੁਰੇ ਜਾਣਾ ਹੈ। ਉਹਨਾਂ ਨੇ ਪੇਕਿਆਂ ਦਾ ਘਰ