ਛੱਡਣਾ ਹੀ ਹੁੰਦਾ ਹੈ। ਜਿਤਨੇ ਮਨੁੱਖ ਜੰਮਦੇ ਹਨ ਇਸ ਮਾਤ ਲੋਕ ਵਿਚ, ਉਹਨਾਂ ਨੇ ਇਕ ਦਿਨ ਮਾਤ ਲੋਕ ਛੱਡਣਾ ਹੀ ਹੁੰਦਾ ਹੈ। ਸਹੁਰੇ ਘਰ ਪ੍ਰਲੋਕ ਜਾਣਾ ਹੀ ਹੁੰਦਾ ਹੈ।
ਨਾਨਕ ਧੰਨੁ ਸੋਹਾਗਣੀ ਜਿਨ ਸਹਾ ਨਾਲਿ ਪਿਆਰੁ ॥
(ਅੰਗ ੫੦)
ਹਜ਼ੂਰ ਕਹਿੰਦੇ ਹਨ ਕਿ ਉਹ ਸੁਹਾਗਣਾਂ, ਉਹ ਗੁਰਮੁਖ ਗੁਰੂ ਦੇ ਪਿਆਰੇ ਧੰਨ ਹਨ ਜਿਨ੍ਹਾਂ ਨੇ ਆਪਣੇ ਪ੍ਰਮਾਤਮਾ ਪਤੀ ਨਾਲ ਪਿਆਰ ਕੀਤਾ। ਉਹ ਦੁਨੀਆਂ ਵਿਚ ਨਿਰਲੇਪ ਰਹੇ। ਮੁਖ ਉਜਲਾ ਲੈ ਕੇ ਗਏ। ਐ ਮਨੁੱਖ ! ਤੇਰੀ ਉਮਰ ਐਵੇਂ ਗੁਜ਼ਰਦੀ ਜਾਂਦੀ ਹੈ। ਜਦੋਂ ਤੂੰ ਆਪਣਾ ਪ੍ਰਮਾਤਮਾ ਸਤਿਨਾਮ ਵਾਹਿਗੁਰੂ ਪਾ ਲਿਆ, ਫਿਰ ਤੇਰਾ ਜਨਮ ਸਫਲਾ ਹੋ ਜਾਏਗਾ। ਉਮਰ ਤੇਰੀ ਲੇਖੇ ਪੈ ਜਾਵੇਗੀ। ਜੇ ਪ੍ਰਮਾਤਮਾ ਨਾ ਪਾਇਆ ਤਾਂ ਫਿਰ ਤੇਰੀ ਉਮਰ ਐਵੇਂ ਗੁਜ਼ਰ ਜਾਏਗੀ। ਜਿਨ੍ਹਾਂ ਨੇ ਆਪਣਾ ਪਤੀ ਪਾ ਲਿਆ, ਉਹਨਾਂ ਨੂੰ ਰਾਜੇ ਮਹਾਰਾਜੇ ਮੱਥਾ ਟੇਕਣ ਲੱਗ ਪਏ। ਐ ਜੀਵ ! ਮਾਲਕ ਦੇ ਰਾਹ ਉੱਤੇ ਚੱਲ। ਹੇ ਮਨੁੱਖ ! ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ। ਜਿੱਧਰ ਪ੍ਰਮਾਤਮਾ ਤੁਰਨ ਲਈ ਦੱਸਦਾ ਹੈ, ਉੱਧਰ ਨੂੰ ਤੁਰ।
ਕਦੀ ਕਿਸੇ ਲਿਬਾਸ ਉੱਤੇ ਭਰੋਸਾ ਕਰਕੇ ਉਸ ਨੂੰ ਗੁਰੂ ਨਾ ਮੰਨੋ। ਕਈ ਵਾਰੀ ਚੋਲਾ ਪਹਿਨਣ ਵਾਲੇ, ਹੱਥ ਵਿਚ ਮਾਲਾ ਫੜ ਕੇ ਫੇਰਨ ਵਾਲੇ ਦੇ ਅੰਦਰ ਵੀ ਕਪਟ ਹੁੰਦਾ ਹੈ। ਹੇ ਮਨੁੱਖ ! ਤੂੰ ਇੱਧਰ ਉੱਧਰ ਭਟਕਣ ਦੀ ਥਾਂ ਇਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਹੀ ਜੁੜ। ਆਪਣੇ ਮਨ ਨੂੰ ਧੋ। ਜਿਹੜਾ ਵਾਹਿਗੁਰੂ ਹੈ ਉਸ ਨੇ ਸੁੱਖ ਅਤੇ ਦੁੱਖ ਦਾ ਸੰਯੋਗ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ। ਗੁਰੂ ਦਾ ਸਿੱਖ ਉਹ ਹੈ ਜਿਸ ਨੂੰ ਗੁਰੂ ਦਾ ਭਾਣਾ ਮਿੱਠਾ ਲੱਗੇ। ਗੁਰੂ ਦੇ ਸਿੱਖੋ ! ਸੰਗਤ ਵਿਚ ਬੈਠ ਕੇ ਹਰੀ ਪ੍ਰਮਾਤਮਾ ਦਾ ਕੀਰਤਨ ਕਰਕੇ ਆਪਣੇ ਮਨ ਨੂੰ ਗੁਰਦੇਵ ਦੇ ਚਰਨਾਂ ਨਾਲ ਜੋੜੋ। ਇਹ ਸੁਆਸ ਬਾਰ ਬਾਰ ਨਹੀਂ ਮਿਲਣੇ। ਆਪਣੇ ਸਿਦਕ ਤੋਂ ਕਦੀ ਨਾ ਡੋਲੋ। ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਸਿਮਰਨ ਨਾਲ ਜੁੜ ਕੇ ਆਪਣੇ ਸਮੇਂ ਨੂੰ ਲੇਖੇ ਵਿਚ ਲਾਉ। ਐਵੇਂ ਦੁਨੀਆਂ ਦੇ ਧੰਧਿਆਂ ਵਿਚ ਲੱਗ ਕੇ ਇੱਧਰ ਉੱਧਰ ਨਾ ਭਟਕਦੇ ਰਹੋ। ਜਿਹੜਾ ਸਮਾਂ ਤੁਸੀਂ ਸੰਗਤ ਵਿਚ ਬੈਠ ਕੇ ਗੁਜ਼ਾਰਦੇ ਹੋ, ਪ੍ਰਮਾਤਮਾ ਦਾ ਨਾਮ