ਸਿਮਰਨ ਜੱਪ ਕੇ ਗੁਜ਼ਾਰਦੇ ਹੋ, ਗੁਰੂ ਦੀ ਸੇਵਾ ਵਿਚ ਗੁਜ਼ਾਰਦੇ ਹੋ, ਇਹ ਹੀ ਤੁਹਾਡਾ ਸਮਾਂ ਸਫਲ ਹੈ। ਵਾਹਿਗੁਰੂ ਰਹਿਮਤ ਕਰਨ। ਸਾਨੂੰ ਸਾਰਿਆਂ ਨੂੰ ਨਿਤਨੇਮ ਦੀ ਦਾਤ ਬਖ਼ਸ਼ਣ। ਜਿਨ੍ਹਾਂ ਨੇ ਅੰਮ੍ਰਿਤ ਧਾਰਨ ਨਹੀਂ ਕੀਤਾ, ਉਹ ਅੰਮ੍ਰਿਤ ਧਾਰਨ ਕਰੋ। ਸਾਧ ਸੰਗਤ ! ਮੇਰੇ ਕੋਲੋਂ ਅਨੰਤ ਭੁੱਲਾਂ ਹੋਈਆਂ ਹੋਣਗੀਆਂ, ਉਹ ਮੇਰੀਆਂ ਜਾਣ ਕੇ ਮੈਨੂੰ ਮਾਫ਼ ਕਰ ਦੇਣੀਆਂ। ਬਚਨ ਸਤਿਗੁਰੂ ਦਾ ਜਾਣ ਕੇ ਅੰਦਰ ਵਸਾਉਣਾ ਤਾਂਕਿ ਅਸੀਂ ਅੰਤਲੇ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਮੁਖ ਉੱਜਲਾ ਲੈ ਕੇ ਜਾ ਸਕੀਏ। ਸਤਿਗੁਰੂ ਰਹਿਮਤ ਕਰਨ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
***