ਬੰਦਨਾ ਹਰਿ ਬੰਦਨਾ
ਗੁਰੂ ਦੀ ਪਰਮ ਸਤਿਕਾਰ ਯੋਗ ਸਾਜੀ ਨਿਵਾਜੀ ਗੁਰੂ ਦਾ ਸਰੂਪ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ॥
(ਅੰਗ ੬੮੩)
ਬੰਦਨਾ ਭਾਵ ਮੱਥਾ ਟੇਕਣਾ। ਨਮਸਕਾਰ ਕਰਨ, ਮੱਥਾ ਟੇਕਣ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਵਾਰੀ ਆਇਆ ਹੈ। ਮੁਸਲਮਾਨ ਪੰਜ ਵਾਰੀ ਦਿਹਾੜੀ ਵਿਚ ਨਮਾਜ਼ ਪੜ੍ਹਦਾ ਹੈ ਅਤੇ ਬੜੇ ਸਿਜਦੇ ਕਰਦਾ ਹੈ। ਜਦੋਂ ਮੁਸਲਮਾਨ ਨਮਾਜ਼ ਪੜ੍ਹਦਾ ਪੜ੍ਹਦਾ ਮੱਥਾ ਜ਼ਮੀਨ 'ਤੇ ਲਾਉਂਦਾ ਹੈ ਤਾਂ ਉਸ ਨੂੰ ਸਿਜਦਾ ਕਰਨਾ ਕਹਿੰਦੇ ਹਨ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਤ ਹੋਈ ਦੁਨੀਆਂ ਦੇ ਤਖ਼ਤੇ ਉੱਤੇ, ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਬੀਰ ਰੱਸ ਵਿਚ ਲਿਖੀ। ਜਿੰਨੀਆਂ ਵੀ ਈਸ਼ਵਰ-ਭਗਤੀ ਦੀਆਂ ਪੁਸਤਕਾਂ ਹਨ, ਸਾਰਿਆਂ ਦਾ ਰੱਸ ਸ਼ਾਂਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਜਿਸ ਵਿਚ ਭਗਤੀ ਪ੍ਰਮਾਤਮਾ ਦੀ ਹੈ ਪਰ ਰੱਸ ਉਸ ਦਾ ਬੀਰ ਹੈ। ਸ੍ਰੀ ਜਾਪੁ ਸਾਹਿਬ ਤੁਸੀਂ ਪੜ੍ਹਦੇ ਜਾਉ, ਤੁਹਾਡੇ ਅੰਦਰ ਬਦੋ-ਬਦੀ ਇਕ ਜੋਸ਼, ਬਦੋ-ਬਦੀ ਇਕ ਤਾਕਤ ਆਉਂਦੀ ਜਾਏਗੀ। ਜਿਸ ਵੇਲੇ ਅਸੀਂ ਗਰੀਬ ਨਿਵਾਜ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਗਾਂਹ ਤੁਰੇ ਜਾਈਏ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ, ਪ੍ਰਮਾਤਮਾ ਦੀ ਭਗਤੀ ਨੂੰ ਬੀਰ-ਰਸ ਵਿਚ ਲਿਖਣ ਵਾਲੇ, ਖ਼ਾਲਸੇ ਨੂੰ ਅਕਾਲ ਦੇ ਲੜ ਲਾਉਣ ਵਾਲੇ ਆਪ ਆਪਣੀ ਜ਼ਬਾਨ ਤੋਂ ਫੁਰਮਾ ਰਹੇ ਹਨ :-