ਸਿਜਦੇ ਕੀਏ ਅਨੇਕ।।
ਮੱਥੇ ਬੜੇ ਟੇਕੇ, ਅਰਦਾਸਾਂ ਬੜੀਆਂ ਕੀਤੀਆਂ। ਮੈਨੂੰ ਇਕ ਮੁਸਲਮਾਨ ਦਾ ਬਚਨ ਚੇਤੇ ਆ ਗਿਆ। ਕਹਿੰਦਾ ਹੈ :-
ਖ਼ੁਦਾ ਕਬੂਲ ਫੁਰਮਾਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ।
ਮੁਸ਼ਕਲਿ ਤੋ ਯਿਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ।
ਅਰਦਾਸ ਹੁੰਦੀ ਬੜੀ ਮੁਸ਼ਕਿਲ ਹੈ। ਅਰਦਾਸ ਵਿਚ ਅਰਦਾਸ ਦਾ ਰੂਪ ਬਣ ਜਾਣਾ ਇਹ ਤਾਂ ਕਿਤੇ ਭਾਈ ਮਤੀ ਦਾਸ ਜੀ ਨੂੰ ਹੀ ਆਉਂਦਾ ਹੋਵੇਗਾ। ਭਾਈ ਸਾਹਿਬ ਭਾਈ ਦਇਆਲੇ ਨੂੰ ਹੀ ਆਉਂਦਾ ਹੋਵੇਗਾ। ਇਹ ਤਾਂ ਭਾਈ ਮਨੀ ਸਿੰਘ ਜੀ ਨੂੰ ਹੀ ਆਉਂਦਾ ਹੋਵੇਗਾ।
ਜਦੋਂ ੧੭ ਨੰਬਰ ਰਸਾਲਾ ਨਹੀਂ ਆਇਆ ਤਾਂ ਮਹਾਰਾਜੇ ਨੇ ਹੁਕਮ ਕਰ ਦਿੱਤਾ ਕਿ ਸਵੇਰੇ ਚੜ੍ਹਾਈ ਨਹੀਂ ਹੋਵੇਗੀ। ਅਕਾਲੀ ਜੀ ਨੇ ਪੁੱਛਿਆ-ਮਹਾਰਾਜ ! ਅਰਦਾਸ ਕੀਤੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ- "ਮਹਾਰਾਜ ! ਸੰਸਾਰ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਘੋੜੇ ਉੱਤੇ ਚੜ੍ਹ ਕੇ ਨੰਗੀ ਤਲਵਾਰ ਕਰਕੇ ਮੈਂ ਸਿੱਖਾਂ ਨੂੰ ਵੰਗਾਰਿਆ ਹੈ ਕਿ ਜਿਨ੍ਹਾਂ ਨੇ ਜਾਨ ਦੀ ਬਾਜ਼ੀ ਲਾਉਣੀ ਹੈ, ਉਹ ਮੇਰੀ ਤਲਵਾਰ ਨੂੰ ਚੁੰਮ ਕੇ ਇਸ ਲਕੀਰੋਂ ਇਸ ਪਾਸੇ ਹੋ ਜਾਉ।" ਮਹਾਰਾਜਾ ਕਹਿਣ ਲੱਗਾ ਕਿ ਚੰਗਾ ਇਕ ਲੜਾਕੂ ਰਸਾਲਾ ਹੈ ਜੋ ੧੭ ਨੰਬਰ ਹੈ, ਉਹ ਅਜੇ ਤੱਕ ਨਹੀਂ ਆਇਆ। ਜਿੰਨਾ ਚਿਰ ਉਹ ਨਾ ਆਵੇ, ਚੜ੍ਹਾਈ ਨਹੀਂ ਹੋਵੇਗੀ। ਅਕਾਲੀ ਜੀ ਮਹਾਰਾਜੇ ਨੂੰ ਜਾ ਕੇ ਕਹਿਣ ਲੱਗੇ - ਰਣਜੀਤ ਸਿੰਘਾ ! ਤੈਨੂੰ ਮਾਣ ਹੋਵੇਗਾ ਆਪਣੇ ਰਸਾਲਿਆਂ 'ਤੇ, ਤੈਨੂੰ ਮਾਣ ਹੋਵੇਗਾ ਆਪਣੇ ਤੋਖਖ਼ਾਨਿਆਂ 'ਤੇ, ਤੈਨੂੰ ਮਾਣ ਹੋਵੇਗਾ ਆਪਣੀ ਫ਼ੌਜ 'ਤੇ, ਪਰੰਤੂ ਅਕਾਲੀ ਫੂਲਾ ਸਿੰਘ ਨੂੰ ਮਾਣ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਹੋਈ ਅਰਦਾਸ ਉੱਤੇ। ਮੈਂ ਹਮਲਾ ਜ਼ਰੂਰ ਕਰਾਂਗਾ। ਵਾਹਿਗੁਰੂ ਫ਼ਤਹਿ ਬਖ਼ਸ਼ੇਗਾ।
ਜਿਨ੍ਹਾਂ ਨੂੰ ਅਰਦਾਸ ਕਰਨੀ ਆ ਗਈ ਹੈ, ਉਹਨਾਂ ਦੇ ਬੇੜੇ ਪਾਰ ਹੋਣਗੇ। ਗਰੀਬ ਨਿਵਾਜ ਕਹਿੰਦੇ ਹਨ :-
ਸਿਜਦੇ ਕੀਏ ਅਨੇਕ ਤੋਪਚੀ।