Back ArrowLogo
Info
Profile

ਜਿਹੜਾ ਤੋਪ ਚਲਾਉਣ ਵਾਲਾ ਹੈ ਉਸ ਨੂੰ ਕਦੀ ਤੋਪ ਚਲਾਉਂਦਿਆਂ ਦੇਖਿਉ, ਉਹ ਬੜੇ ਸਿਜਦੇ ਕਰਦਾ ਹੈ। ਜੇ ਤੋਪ ਦਾ ਮੂੰਹ ਉਤਾਂਹ ਕਰਨਾ ਹੋਵੇ ਤਾਂ ਆਪ ਥੱਲੇ ਹੋ ਜਾਂਦਾ ਹੈ। ਜੇ ਤੋਪ ਦਾ ਮੂੰਹ ਥੱਲੇ ਕਰਨਾ ਹੁੰਦਾ ਹੈ ਤਾਂ ਆਪ ਉਤਾਂਹ ਹੋ ਜਾਂਦਾ ਹੈ। ਜੇ ਤੋਪ ਦਾ ਮੂੰਹ ਖੱਬੇ ਪਾਸੇ ਕਰਨਾ ਹੋਵੇ ਤਾਂ ਆਪ ਸੱਜੇ ਪਾਸੇ ਹੋ ਜਾਂਦਾ ਹੈ। ਜੇ ਤੋਪ ਦਾ ਮੂੰਹ ਸੱਜੇ ਪਾਸੇ ਕਰਨਾ ਹੋਵੇ ਤਾਂ ਆਪ ਖੱਬੇ ਪਾਸੇ ਹੋ ਜਾਂਦਾ ਹੈ। ਬੜੇ ਸਿਜਦੇ ਕਰਦਾ ਹੈ, ਬੜੇ ਮੱਥੇ ਟੇਕਦਾ ਹੈ, ਪਰ ਅੰਦਰ ਉਸ ਦੇ ਕਪਟ ਹੈ। ਜਿਹੜਾ ਮੇਰੀ ਤੋਪ ਦੇ ਅੱਗੇ ਆ ਗਿਆ, ਰਹਿਣ ਕੱਖ ਨਹੀਂ ਦੇਣਾ। ਤਬਾਹ ਕਰ ਦੇਵਾਂਗਾ।

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ॥

ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ॥

(ਅੰਗ ੧੩੮੧)

ਮਨ ਵਿਚ ਜੋ ਉਚਾਈ ਤੇ ਨੀਵਾਣ, ਫਰੇਬ, ਦਗਾ, ਕਪਟ, ਹੇਰਾ-ਫੇਰੀਆਂ ਹਨ, ਇਕ ਦੱਮ ਦੂਰ ਕਰ ਦੇ। ਡੰਡੇ ਵਾਂਗ ਇਕ ਦੱਮ ਸਿੱਧਾ ਹੋ ਜਾ। ਮੱਥਾ ਟੇਕ, ਇਹ ਹੁਕਮ ਹੈ ਸਾਹਿਬਾਂ ਦਾ।

ਬੰਦਨਾ ਹਰਿ ਬੰਦਨਾ

ਬੰਦਨਾ ਕਰ ਕੇਵਲ ਸਤਿਨਾਮ ਵਾਹਿਗੁਰੂ ਅੱਗੇ। ਬੰਦਨਾ ਕਰ ਕੇਵਲ ਨਿਰੰਕਾਰ ਨੂੰ। ਹੋਰ ਕਿਸੇ ਅੱਗੇ ਸਿਰ ਨਾ ਝੁਕਾਵੀਂ।

ਇਕ ਸ਼ਰਧਾ ਦਾ ਪੁਤਲਾ ਦਰਬਾਰ ਦੇ ਅੰਦਰ ਆ ਗਿਆ। ਧਿਆਨ ਮਾਰਿਆ ਅੰਦਰ। ਬੜਾ ਉੱਚਾ ਕੱਦ ਹੈ। ਚੌੜੀ ਜਿਹੀ ਛਾਤੀ ਹੈ। ਚਿਹਰੇ ਉੱਤੇ ਬੜਾ ਜਲਾਲ ਹੈ। ਲੋਕ ਅੱਗੇ ਪਿੱਛੇ ਹੱਥ ਜੋੜ ਕੇ ਖਲੋਤੇ ਹੋਏ ਹਨ। ਅਗਾਂਹ ਵੱਧਿਆ। ਪੈਸੇ ਦੋ ਰੱਖੇ ਤੇ ਮੱਥਾ ਟੇਕਿਆ। ਸ਼ਰਧਾ ਨਾਲ ਮੱਥਾ ਟੇਕਿਆ। ਜਦੋਂ ਸਿਰ ਚੁੱਕਿਆ ਤਾਂ ਤਖ਼ਤ ਉੱਤੇ ਬੈਠੇ ਹੋਏ ਨੇ ਪੁੱਛਿਆ-ਮੱਥਾ ਟੇਕਣ ਵਾਲਿਆ ! ਤੈਨੂੰ ਕੀ ਚਾਹੀਦਾ ਹੈ ? ਮਹਾਰਾਜ ! ਆਪ ਅੰਤਰਜਾਮੀ ਹੋ, ਦਿਲ ਦੀਆਂ ਬੁੱਝਣ ਵਾਲੇ ਹੋ। ਮੇਰੇ ਕੋਲੋਂ ਪੁੱਛਦੇ ਹੋ ਕਿ ਕੀ ਚਾਹੀਦਾ ਹੈ? ਮਹਾਰਾਜ! ਮੈਂ ਇਸ ਕਰਕੇ ਤੁਹਾਡੀ ਚਰਨ ਸ਼ਰਨ ਆਇਆ ਹਾਂ ਕਿ ਮੈਨੂੰ ਨਦਰੀ ਨਦਰ ਨਿਹਾਲ ਕਰ ਦਿਉ। ਤਖ਼ਤ ਉੱਤੇ ਬੈਠੇ ਹੋਏ ਨੇ ਕਿਹਾ ਕਿ ਮੈਂ ਤਾਂ ਤੈਨੂੰ ਮੋਹਰਾਂ ਦੀਆਂ ਦੋ ਥੈਲੀਆਂ ਹੀ ਦੇ ਸਕਦਾ ਹਾਂ। ਪਤਾ ਨਹੀਂ ਉਹਨਾਂ

52 / 60
Previous
Next