ਥੈਲੀਆਂ ਵਿਚ ਕਿੰਨੀ ਗਿਣਤੀ ਹੋਵੇ ਜਾਂ ਕਿੰਨਾ ਕੁ ਉਹਨਾਂ ਦਾ ਵਜ਼ਨ ਹੋਵੇ ਪਰੰਤੂ ਹੋਣਗੀਆਂ ਸੋਨੇ ਦੀਆਂ। ਹੱਥ ਜੋੜੇ ਸ਼ਰਧਾਲੂ ਨੇ ਅਤੇ ਕਿਹਾ-
ਗ਼ਰੀਬ ਨਿਵਾਜ ! ਮੈਨੂੰ ਮੋਹ ਮਾਇਆ ਦੇ ਜਾਲ ਵਿਚ ਨਾ ਫਸਾਉ। ਮੈਨੂੰ ਮਾਇਆ ਦੇ ਖੂਹ ਵਿਚ ਧੱਕਾ ਨਾ ਦਿਉ। ਮੈਂ ਇਸ ਦੇ ਵਿਚੋਂ ਨਿਕਲਣਾ ਚਾਹੁੰਦਾ ਹਾਂ। ਮਹਾਰਾਜ !! ਮੈਨੂੰ ਮਾਇਆ ਦੀਆਂ ਥੈਲੀਆਂ ਦੀ ਲੋੜ ਨਹੀਂ। ਜ਼ਰੂਰਤ ਹੈ ਕਿ ਮੈਨੂੰ ਨਦਰੀ ਨਦਰ ਨਿਹਾਲ ਕਰ ਦਿਉ।
ਤਖ਼ਤ ਉੱਤੇ ਬੈਠੇ ਹੋਏ ਨੇ ਦੂਜੀ ਵਾਰੀ ਫਿਰ ਕਿਹਾ ਕਿ ਦੱਸ ਬਾਰਾਂ ਪਿੰਡ ਦੇ ਦਿੰਦੇ ਹਾਂ। ਜ਼ਿਮੀਦਾਰਾ ਕਰ, ਖੇਤੀਬਾੜੀ ਕਰ। ਲੋਕ ਤੈਨੂੰ ਚੌਧਰੀ ਚੌਧਰੀ ਕਹਿਣਗੇ। ਮਹਾਰਾਜ ! ਮੈਨੂੰ ਸੰਸਾਰ ਦੀ, ਪ੍ਰਭੁਤਾ ਦੀ ਲੋੜ ਨਹੀਂ। ਮੈਨੂੰ ਤਾਂ ਕੇਵਲ ਨਦਰੀ ਨਦਰ ਨਿਹਾਲ ਕਰ ਦਿਉ। ਤੀਜੀ ਵਾਰੀ ਇਹੋ ਸ਼ਬਦ ਨਿਕਲਿਆ ਤਾਂ ਹਿੰਦੁਸਤਾਨ ਦੇ ਮਾਲਕ ਦਾ ਸਿਰ ਝੁਕ ਗਿਆ। ਕਹਿਣ ਲੱਗਾ- ਪਿਆਰਿਆ! ਤੂੰ ਧੋਖੇ ਨਾਲ, ਭੁਲੇਖੇ ਨਾਲ ਇਸ ਤੰਬੂ ਵਿਚ ਆ ਗਿਆ ਹੈਂ। ਮੈਂ ਦੱਸ ਬਾਰ੍ਹਾਂ ਪਿੰਡਾਂ ਦੀ ਬਜਾਏ ਪੰਦਰਾਂ ਵੀਹ ਦੇ ਸਕਦਾ ਹਾਂ, ਪਰ ਜੋ ਨਦਰੀ ਨਦਰ ਨਿਹਾਲ ਹੋਣਾ ਹੈ ਤਾਂ ਉਸ ਦਾ ਤੰਬੂ ਮੇਰੇ ਲਾਗੇ ਹੈ।
ਜਿਸ ਵੇਲੇ ਉਸ ਸਿੱਖ ਨੂੰ ਪਤਾ ਲੱਗਾ ਕਿ ਇਹ ਤਾਂ ਜਹਾਂਗੀਰ ਦਾ ਤੰਬੂ ਹੈ, ਇਹ ਗੁਰੂ ਹਰਿਗੋਬਿੰਦ ਸਾਹਿਬ ਨਹੀਂ ਤਾਂ ਉਹ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨ ਕਮਲਾਂ ਵਿਚ ਹਾਜ਼ਿਰ ਹੋ ਕੇ ਰੋ ਪਿਆ। ਗ਼ਰੀਬ ਨਿਵਾਜ ! ਇਹ ਸਿਰ ਤੁਹਾਡੀ ਅਮਾਨਤ ਸੀ ਮੇਰੇ ਕੋਲ। ਇਹ ਸਿਰ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਝੁੱਕ ਸਕਦਾ। ਇਹ ਸਿਰ ਤੁਹਾਡੀ ਚਰਨ-ਛੋਹ ਪ੍ਰਾਪਤ ਕਰਨ ਲਈ ਮੈਨੂੰ ਅਮਾਨਤ ਮਿਲਿਆ ਹੈ, ਪਰੰਤੂ ਅੱਜ ਭੁਲੇਖੇ ਨਾਲ ਇਕ ਮਾਇਆਧਾਰੀ ਦੇ ਅੱਗੇ ਮੇਰਾ ਸਿਰ ਝੁੱਕ ਗਿਆ ਹੈ। ਮੈਂ ਪਾਪ ਕਰ ਬੈਠਾ ਹਾਂ। ਗਰੀਬ ਨਿਵਾਜ ! ਮੈਨੂੰ ਮਾਫ਼ ਕਰ ਦਿਉ। ਹੁਣ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਮੈਨੂੰ ਨਦਰੀ ਨਦਰ ਨਿਹਾਲ ਕਰ ਦਿਉ।
ਕਰ ਬੰਦਨਾ, ਕਰ ਨਮਸਕਾਰ। ਜਿਹੜਾ ਤਮਾਮ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਸਤਿਨਾਮ ਵਾਹਿਗੁਰੂ ਹੈ, ਉਸ ਦੇ ਗੁਣ ਗਾ। ਉਸ ਦੀਆਂ ਵਡਿਆਈਆਂ ਗਾ। ਜੇ ਤੂੰ ਰਹਰਾਸਿ ਸਾਹਿਬ ਦਾ ਰੋਜ਼ ਪਾਠ ਕਰਦਾ ਹੈ ਤਾਂ