Back ArrowLogo
Info
Profile

ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮੁਖੋ ! ਤੁਸੀਂ ਕਈ ਵਾਰੀ ਇਹ ਪੜ੍ਹਿਆ ਸੁਣਿਆ ਹੋਵੇਗਾ ਕਿ :-

ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ॥

(ਅੰਗ ੨੦੭)

ਤੂੰ ਇਕ ਹੈ। ਗ਼ਰੀਬ ਨਿਵਾਜ਼ ਕਹਿੰਦੇ ਹਨ-ਸਿੱਖਾ ! ਤੇਰੀ ਸੇਜਾ ਬੜੀ ਸੁੰਦਰ ਹੋਵੇ। ਸੁੱਖ ਵੀ ਤੇਰੇ ਗਿਣਤੀ ਦੇ ਨਾ ਹੋਣ। ਜਿੱਥੇ ਗਿਣਤੀ ਦੇ ਸੁੱਖ ਹਨ, ਉਥੇ ਘਾਟਾ ਹੀ ਘਾਟਾ ਹੈ। ਸਾਹਿਬ ਕਹਿੰਦੇ ਹਨ- ਤੇਰੇ ਸੁੱਖ ਵੀ ਅਨੇਕ ਹੋਣ। ਵਾਹਿਗੁਰੂ ਕ੍ਰਿਪਾ ਕਰੇ, ਜੇਕਰ ਪੁੱਤਰ ਦੀ ਦਾਤ ਬਖਸ਼ੇ ਤਾਂ ਪੁੱਤਰ ਆਗਿਆਕਾਰੀ ਹੋਵੇ। ਜੋ ਪਿਉ ਕਹੇ, ਪੁੱਤਰ ਸਿਰ ਨੀਵਾਂ ਕਰਕੇ ਉਸ ਨੂੰ ਮੰਨ ਲਵੇ। ਇਹੋ ਜਿਹਾ ਪੁੱਤਰ ਜਿਸ ਨੂੰ ਮਿਲ ਜਾਏ, ਉਹ ਪਿਉ ਭਾਗਾਂ ਵਾਲਾ ਹੈ। ਉਸ ਦਾ ਕਿਸਮਤ ਦਾ ਸਿਤਾਰਾ ਚਮਕਦਾ ਸਮਝੋ ਜਿਸ ਨੂੰ ਆਗਿਆਕਾਰੀ ਪੁੱਤਰ ਮਿਲ ਜਾਏ। ਮੈਂ ਪਿਉ, ਪੁੱਤਰ ਲੜਦੇ ਦੇਖੇ ਹਨ। ਮੈਂ ਪਿਉ ਪੁੱਤਰ ਆਪਸ ਵਿਚ ਕਾਤਲ ਦੇਖੇ ਹਨ। ਅਗਿਆਕਾਰੀ ਪੁੱਤਰ ਮਿਲ ਜਾਣਾ ਇਹ ਬੜੀ ਵੱਡੀ ਦਾਤ ਹੈ।

ਇਕ ਛੋਟੀ ਜਿਹੀ ਪੁਸਤਕ ਹੈ। ਮੈਂ ਉਸ ਨੂੰ ਪੜ੍ਹਿਆ। ਉਸ ਦੇ ਵਿਚ ਇਕ ਬਚਨ ਆਇਆ ਖੋਤੇ ਦੇ ਪੁੱਤਰ ਦੇ ਲੱਛਣ। ਕਿਸੇ ਮਹਾਂਪੁਰਸ਼ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ ਅੱਖਰ ਗੰਢ ਦਿੱਤੇ ਹਨ। ਕਹਿੰਦੇ ਹਨ ਕਿ ਖੋਤੇ ਦੇ ਪੁੱਤਰ ਦਾ ਪਹਿਲਾ ਲੱਛਣ ਇਹ ਹੈ ਕਿ ਜਿਹੜੇ ਪਰਾਏ ਹੋਣ, ਉਹਨਾਂ ਨਾਲ ਪਿਆਰ ਅਤੇ ਜਿਹੜਾ ਆਪਣਾ ਖੂਨ ਹੈ, ਆਪਣਾ ਖ਼ਾਨਦਾਨ ਹੈ, ਉਹਨਾਂ ਦੇ ਨਾਲ ਵੈਰ। ਉਹਨਾਂ ਦਾ ਹੀ ਲਹੂ ਪੀਣਾ ਚਾਹੁੰਦਾ ਹੈ। ਕਹਿੰਦਾ ਹੈ ਕਿ ਉੱਨਾ ਚਿਰ ਰੱਜ ਕੇ ਰੋਟੀ ਨਹੀਂ ਖਾਣ ਦੇਣੀ ਜਿੰਨਾ ਚਿਰ ਆਪਣੇ ਬਾਪ ਦਾਦੇ ਦੇ ਖ਼ਾਨਦਾਨ ਦਾ ਸਫਾਇਆ ਨਹੀਂ ਕਰ ਦੇਣਾ। ਖੋਤੇ ਦੇ ਪੁੱਤਰ ਦਾ ਤੀਸਰਾ ਲੱਛਣ ਇਹ ਹੈ ਕਿ ਦੁਸ਼ਟਾਂ ਦੇ ਗੁਣ ਗਾਉਣੇ। ਕਾਮੀ ਪੁਰਸ਼ਾਂ ਦੇ ਗੁਣ ਗਾਉਣੇ। ਚੌਥੀ ਨਿਸ਼ਾਨੀ ਇਹ ਹੈ ਖੋਤੇ ਦੇ ਪੁੱਤਰ ਦੀ ਕਿ ਆਪਣੇ ਗੁਰੂ ਦੀ ਨਿੰਦਿਆ ਕਰਨੀ। ਉਸ ਦੇ ਵਿਚੋਂ ਔਗੁਣ ਲੱਭਣੇ। ਉਸ ਉੱਪਰ ਚਿੱਕੜ ਸੁੱਟਣਾ। ਉਸ ਉੱਪਰ ਨੁਕਤਾਚੀਨੀ ਕਰਨੀ। ਫਿਰ ਖਿੜਖਿੜਾ ਕੇ ਹੱਸਣਾ ਕਿ ਮੈਂ ਗੁਰੂ ਵਿਚ ਹੀ ਗ਼ਲਤੀ ਲੱਭ ਲਈ ਹੈ।

56 / 60
Previous
Next