ਆਪਣੇ ਬੱਚੇ ਨੂੰ ਤਾਂ ਬਾਂਦਰੀ ਵੀ ਬੜਾ ਪਿਆਰ ਕਰਦੀ ਹੈ। ਪਰੰਤੂ ਜੇਕਰ ਬਾਦਰੀ ਦਾ ਬੱਚਾ ਮਰ ਜਾਏ ਤਾਂ ਜਿੰਨਾ ਚਿਰ ਦੂਜਾ ਬੱਚਾ ਉਸ ਦੇ ਘਰ ਨਾ ਜੰਮ ਪਏ, ਮੋਏ ਹੋਏ ਬੱਚੇ ਦੀਆਂ ਹੱਡੀਆਂ ਉਹ ਆਪਣੇ ਕਲੇਜੇ ਨਾਲ ਲਾ ਕੇ ਫਿਰਦੀ ਹੈ।
ਐਵੇਂ ਨਾ ਕਿਤੇ ਆਪਣੇ ਮੁੰਡੇ ਨੂੰ ਦੇਵਤਾ ਦੇਵਤਾ ਕਹਿੰਦੀ ਰਹੀ। ਮੇਰੀਆਂ ਚਾਰ ਗੱਲਾਂ ਵੱਲ ਧਿਆਨ ਰੱਖੀਂ। ਪਹਿਲੀ ਗੱਲ ਇਹ ਹੈ ਕਿ ਆਪਣੇ ਪੁੱਤਰ ਦੀ ਸੰਗਤ ਦੇਖੀਂ ਕਿਨ੍ਹਾਂ ਨਾਲ ਹੈ। ਜੇਕਰ ਡਾਕਟਰਾਂ ਕੋਲ ਬੈਠਦਾ ਹੈ, ਜੇਕਰ ਇੰਜੀਨੀਅਰਾਂ ਕੋਲ ਬੈਠਦਾ ਹੈ ਤਾਂ ਸਮਝੀ ਮੁੰਡਾ ਤੇਰਾ ਦੇਵਤਾ ਹੈ। ਜੇਕਰ ਮੁੰਡਾ ਸਾਰਾ ਦਿਨ ਆਪਣੇ ਜੇਬ ਵਿਚੋਂ ਤਾਸ਼ ਦੇ ਪੱਤੇ ਹੀ ਫੋਲਦਾ ਰਹਿੰਦਾ ਹੈ ਤਾਂ ਐਵੇਂ ਮੁੰਡੇ ਦੀ ਤਾਰੀਫ਼ ਨਾ ਕਰੀਂ।
ਦੂਜੀ ਗੱਲ ਮੇਰੀ ਚੇਤੇ ਰੱਖੀਂ ਕਿ ਜਿਹੜੇ ਕਮਰੇ ਵਿਚ ਬੈਠ ਕੇ ਮੁੰਡਾ ਪੜ੍ਹਦਾ ਹੈ, ਉਸ ਕਮਰੇ ਵਿਚ ਧਿਆਨ ਮਾਰੀਂ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਸਵੀਰ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਤਸਵੀਰ ਹੈ, ਸ਼ਿਵਾਜੀ ਮਹਾਰਾਜ ਦੀ ਫੋਟੋ ਹੈ, ਬਾਬਾ ਦੀਪ ਸਿੰਘ ਜੀ ਦੀ ਤਸਵੀਰ ਹੈ ਤਾਂ ਸਮਝੀਂ ਕਿ ਤੇਰੇ ਪੁੱਤਰ ਦੇ ਖ਼ਿਆਲ ਬੜੇ ਸ਼ੁੱਧ ਹਨ। ਪਰੰਤੂ ਜੇਕਰ ਲਤਾ ਮੰਗੇਸ਼ਕਰ ਤੋਂ ਲੈ ਕੇ ਵੰਜਤੀ ਮਾਲਾ ਤੱਕ ਸਾਰਾ ਕੁਝ ਤੇਰੇ ਮੁੰਡੇ ਨੇ ਆਪਣੀ ਬੈਠਕ ਵਿਚ ਇਕੱਠਾ ਕੀਤਾ ਹੋਇਆ ਹੈ ਤਾਂ ਇਸ ਨੂੰ ਦੇਵਤਾ ਨਾ ਸਮਝੀਂ। ਐਵੇਂ ਨਾ ਕਹੀ ਜਾਈਂ ਕਿ ਮੇਰਾ ਮੁੰਡਾ ਬੜਾ ਚੰਗਾ ਹੈ।
ਤੀਜੀ ਗੱਲ ਮੇਰੀ ਚੇਤੇ ਰੱਖੀਂ ਕਿ ਜਿਹੜੇ ਟੇਬਲ ਉੱਤੇ ਮੁੰਡੇ ਦੀਆਂ ਕਿਤਾਬਾਂ ਪਈਆਂ ਹਨ, ਉਹਨਾਂ ਵਿਚ ਦੇਖੀਂ ਕਿ ਜੇ ਤਾਂ ਮਹਾਤਮਾ ਗੋਖਲੇ ਦਾ ਲਿਖਿਆ ਹੋਇਆ ਗੀਤਾ ਰਹੱਸ ਹੈ, ਜੇਕਰ ਸ੍ਰੀ ਮਾਨ ਭਾਈ ਵੀਰ ਸਿੰਘ ਜੀ ਦਾ ਕੀਤਾ ਹੋਇਆ ਟੀਕਾ ਤੇਰੇ ਮੁੰਡੇ ਪਾਸ ਮੌਜੂਦ ਹੈ ਤਾਂ ਸਮਝੀ ਕਿ ਤੇਰਾ ਮੁੰਡਾ ਦੇਵਤਾ ਹੈ, ਪਰੰਤੂ ਜੇਕਰ ਤੇਰੇ ਮੁੰਡੇ ਨੇ ਚੰਦਰਕਾਂਤਾ ਦਾ ਨਾਵਲ ਇਕੱਠਾ ਕਰਕੇ ਆਪਣੇ ਟੇਬਲ ਉੱਪਰ ਰੱਖਿਆ ਹੋਇਆ ਹੈ ਤਾਂ ਆਪਣੇ ਮੁੰਡੇ ਨੂੰ ਦੇਵਤਾ ਨਾ ਸਮਝ ਬੈਠੀਂ।
ਚੌਥੀ ਗੱਲ ਵੱਲ ਧਿਆਨ ਦੇਈਂ। ਪੈਸੇ ਦੇ ਕੇ ਕਹੀਂ ਕਿ ਕਾਕਾ, ਦਹੀਂ ਲਿਆ ਅਤੇ ਮੁੰਡੇ ਵੱਲ ਧਿਆਨ ਰੱਖੀਂ ਕਿ ਜੇਕਰ ਉਹ ਸਿੱਧਾ ਦਹੀਂ ਵਾਲੀ