ਦੁਕਾਨ 'ਤੇ ਜਾ ਕੇ ਦਹੀਂ ਲੈ ਕੇ ਘਰ ਆ ਜਾਏ ਤਾਂ ਮੁੰਡਾ ਦੇਵਤਾ ਹੈ। ਜੇ ਦਹੀਂ ਵਾਲੀ ਦੁਕਾਨ 'ਤੇ ਜਾਂਦਿਆਂ ਕਦੀ ਇੱਧਰ ਜਾ, ਕਦੀ ਉੱਧਰ ਜਾ, ਕਿਸੇ ਦੀ ਜੁੱਤੀ ਇੱਧਰ ਸੁੱਟ, ਕਿਸੇ ਦੀ ਟੋਪੀ ਲਾਹ, ਕਿਸੇ ਨੂੰ ਚਾਰ ਮਾਰ, ਕਿਸੇ ਕੋਲੋਂ ਚਾਰ ਖਾ ਕੇ ਪੈਸੇ ਗਵਾ ਕੇ ਘਰ ਆ ਵੜੇ ਤਾਂ ਫਿਰ ਉਸ ਨੂੰ ਦੇਵਤਾ ਨਾ ਸਮਝ ਬੈਠੀਂ।
ਪੁੱਤਰ, 'ਪੁ' ਦਾ ਅਰਥ ਹੈ ਨਰਕ ਤੇ 'ਤਰ’ ਦਾ ਅਰਥ ਹੈ ਤਾਰਨਾ। ਪੁੱਤਰ ਦਾ ਮਤਲਬ ਇਹ ਹੈ ਕਿ ਜਿਹੜਾ ਆਪਣੇ ਵੱਡੇ ਵਡੇਰਿਆਂ ਨੂੰ ਨਰਕਾਂ ਵਿਚੋਂ ਤਾਰ ਕੇ ਪਾਰ ਕਰ ਦੇਵੇ। ਜਿਸ ਪੁੱਤਰ ਦੀ ਜ਼ਮਾਨਤ ਲਈ ਪਿਉ ਸਵੇਰੇ ਉਠਦਿਆਂ ਸਾਰ ਹੀ ਪਹਿਲਾਂ ਜ਼ਮਾਨਤੀ ਲੱਭੋ ਕਿ ਕਾਕੇ ਦੀ ਜ਼ਮਾਨਤ ਦੇ ਕੇ ਲਿਆਉ ਤਾਂ ਦੁਹਾਈ ਹੈ ਰੱਬ ਦੀ, ਉਸ ਪੁੱਤਰ ਨੂੰ ਦੇਵਤਾ ਨਾ ਸਮਝੀਂ। ਮੈਂ ਉਸ ਮਹਾਂਪੁਰਸ਼ ਦੇ ਬਚਨ ਪੜ੍ਹੇ ਹਨ। ਉਸ ਵਿਚ ਉਹ ਲਿਖਦਾ ਲਿਖਦਾ ਆਪਣੇ ਪੁੱਤਰ ਦੀਆਂ ਨਿਸ਼ਾਨੀਆਂ ਗਿਣ ਗਿਣ ਕੇ ਕਹਿੰਦਾ ਹੈ :-
ਏ ਬ੍ਰਹਮਾ, ਹਉ ਬਿਨਤੀ ਕਰਹੋਂ ਸੁਣੋ ਦੇ ਕਰਿ ਕਾਨ।
ਕਭੀ ਕਪੂਤ ਕਿਸੀ ਕੋ ਮਤ ਦੇਨਾ ਚਾਹੇ ਕਰ ਦੇ ਨਿਰਸੰਤਾਨ।
ਹੇ ਬ੍ਰਹਮਾ ! ਕਿਸੇ ਨੂੰ ਖੋਟਾ ਪੁੱਤਰ ਨਾ ਦੇਈਂ। ਪੁੱਤਰ ਦਾ ਆਗਿਆਕਾਰੀ ਹੋਣਾ, ਇਹ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ।
ਰਾਜਨੀਤੀ ਵਾਲੇ ਅਨੇਕ ਸੁੱਖਾਂ ਦੇ ਮਸਲੇ ਨੂੰ ਸਾਹਮਣੇ ਰੱਖ ਕੇ ਕਹਿੰਦੇ ਹਨ ਕਿ ਜੇ ਪੁੱਤਰ ਅਗਿਆਕਾਰ ਮਿਲ ਜਾਏ ਤਾਂ ਪਹਿਲਾ ਸੁੱਖ ਮਿਲ ਗਿਆ।
ਦੂਜਾ ਸੁੱਖ ਰਾਜਨੀਤੀ ਵਾਲਿਆਂ ਨੇ ਇਹ ਚੁਣਿਆ ਕਿ ਜਿਹੜੀ ਲੜ ਲੱਗੀ ਹੈ, ਉਹ ਮਿੱਠਾ ਬੋਲਣ ਵਾਲੀ ਹੋਵੇ। ਆਦਮੀ ਸਾਰੇ ਦਿਨ ਦਾ ਥੱਕਿਆ ਹੋਇਆ ਆਵੇ, ਭੁੱਖ ਲੱਗੀ ਹੋਈ ਹੋਵੇ, ਪਿਆਸ ਨਾਲ ਮੂੰਹ ਸੁੱਕਦਾ ਜਾਂਦਾ ਹੋਵੇ, ਜਦੋਂ ਘਰ ਵਿਚ ਚਰਨ ਪਾਵੇ ਤੇ ਘਰਵਾਲੀ ਦਾ ਇਕ ਬਚਨ ਕੰਨਾਂ ਵਿਚ ਪਹੁੰਚੇ ਤਾਂ ਸਾਰੇ ਦਿਨ ਦਾ ਥਕੇਵਾਂ ਭੁੱਲ ਜਾਵੇ। ਸਾਰੇ ਦਿਨ ਦੀ ਭੁੱਖ ਮਿੱਟ ਜਾਏ। ਸਾਰੇ ਦਿਨ ਦੀਆਂ ਮੁਸੀਬਤਾਂ ਉੱਤੇ ਪਾਣੀ ਫਿਰ ਜਾਏ। ਅਜਿਹੀ ਜ਼ਿੰਦਗੀ ਦੀ ਸਾਥਣ ਮਿਲਣੀ, ਇਹ ਵੀ ਵੱਡਿਆਂ ਭਾਗਾਂ ਵਾਲੀ ਗੱਲ ਹੈ।
ਤੀਸਰਾ ਸੁੱਖ ਰਾਜਨੀਤੀ ਵਾਲਿਆਂ ਨੇ ਇਹ ਚੁਣਿਆ ਕਿ ਧਨ ਆਪਣਾ