ਜਾਪਦਾ।
ਗੁਆਂਢਣਾਂ ਹੋਰ ਪ੍ਰੇਸ਼ਾਨ ਹੋਈਆਂ ਅਤੇ ਕਹਿਣ ਲੱਗੀਆਂ ਕਿ ਤੂੰ ਸਾਨੂੰ ਅਰਥ ਤਾਂ ਸਮਝਾ ਦਿੱਤੇ ਹਨ ਪਰ ਅਸਲ ਨੁਕਤਾ ਅਜੇ ਵੀ ਸਾਨੂੰ ਸਮਝ ਨਹੀਂ ਪਿਆ ਕਿ ਤੂੰ ਆਖਦੀ ਕੀ ਪਈ ਹੈਂ ? ਪਤੀਵਰਤਾ ਇਸਤਰੀ ਨੇ ਕਿਹਾ ਕਿ ਮੇਰਾ ਪਤੀ ਘਰੋਂ ਗਿਆ ਹੋਇਆ ਹੈ ਅਤੇ ਜਾਂਦਾ ਜਾਂਦਾ ਕਹਿ ਗਿਆ ਸੀ-ਬਿੰਜਣਾ। ਬਿੰਜਣਾ ਦਾ ਮਤਲਬ ਹੈ ਪੱਖਾ। ਪੱਖਾ ਤੋਂ ਮੁਰਾਦ ਹੈ ਪੱਖ। ਪੱਖ ਹੁੰਦਾ ਹੈ ੧੫ ਦਿਨਾਂ ਦਾ। ਜਾਣ ਲੱਗਿਆ ਵਾਅਦਾ ਕਰ ਗਿਆ ਸੀ ਕਿ ਮੈਂ ੧੫ ਦਿਨਾਂ ਤੱਕ ਆ ਜਾਵਾਂਗਾ। ਪਰ ਭੈਣੋ ! ਕੀ ਦੱਸਾਂ-
ਆਏ ਨਾ ਸਿੰਘ ਆਹਾਰ।
'ਸਿੰਘ' ਦਾ ਮਤਲਬ ਹੈ ਸ਼ੇਰ। ਸਿੰਘ ਆਹਾਰ ਦਾ ਮਤਲਬ ਹੈ ਸ਼ੇਰ ਦਾ ਖਾਣਾ। ਸ਼ੇਰ ਦਾ ਖਾਣਾ ਹੈ ਮਾਸ। ਮਾਸ ਦਾ ਮਤਲਬ ਹੈ ਮਹੀਨਾ। ੧੫ ਦਿਨਾਂ ਦਾ ਵਾਅਦਾ ਕਰਕੇ ਗਿਆ ਸੀ ਪਰੰਤੂ ਮਹੀਨਾ ਬੀਤ ਗਿਆ ਹੈ, ਅਜੇ ਤੱਕ ਨਹੀਂ ਘਰ ਚਰਨ ਪਾਏ। ਅਜੇ ਤੱਕ ਮੇਰੇ ਆਂਗਨ ਨੂੰ ਭਾਗ ਨਹੀਂ ਲਾਇਆ।
ਅਜਾ ਪਸ਼ਕ ਭੇਜਿਉ ਨਾਹੀ
ਅਜਾ ਦਾ ਮਤਲਬ ਹੈ ਬੱਕਰੀ। ਪਸ਼ਕ ਦਾ ਮਤਲਬ ਹੈ ਖ਼ੁਰਾਕ। ਬੱਕਰੀ ਦੀ ਖ਼ੁਰਾਕ ਹੈ ਪੱਤੇ। ਪੱਤਿਆਂ ਤੋਂ ਮੁਰਾਦ ਹੈ ਪਾਤੀ। ਪਾਤੀ ਦਾ ਅਰਥ ਹੈ ਚਿੱਠੀ। ਆਪ ਤਾਂ ਕੀ ਆਉਣਾ ਸੀ, ਕੋਈ ਚਿੱਠੀ ਵੀ ਨਹੀਂ ਭੇਜੀ। ਮਾਲਕ ਦੀ ਜੁਦਾਈ ਝੱਲੀ ਨਹੀਂ ਜਾਂਦੀ।-ਦੋਏ ਦਾਹ। ਦਾਹ ਤੇ ਦਾਹ ਹੁੰਦਾ ਹੈ ਵੀਹ, ਵੀਹ ਦਾ ਅਰਥ ਹੁੰਦਾ ਹੈ ਵਿਹੁ। ਵਿਹੁ ਦਾ ਮਤਲਬ ਹੈ ਜ਼ਹਿਰ। ਮੇਰਾ ਜੀਅ ਕਰਦਾ ਹੈ ਕਿ ਮੈਂ ਜ਼ਹਿਰ ਖਾ ਕੇ ਮਰ ਜਾਵਾਂ। ਮੈਨੂੰ ਮਾਲਕ ਤੋਂ ਬਿਨਾਂ ਇਹ ਘਰ ਉਜੜਿਆ ਹੋਇਆ ਜਾਪਦਾ ਹੈ।
ਮੈਂ ਆਪਣਾ ਇਕ ਇਤਿਹਾਸ ਪੜ੍ਹਿਆ। ਉਸ ਦੇ ਵਿਚ ਇਕ ਜ਼ਿਕਰ ਹੈ ਕਿ ਦਰਿਆ ਵੱਗ ਰਿਹਾ ਹੈ। ਦੋਹਾਂ ਕਿਨਾਰਿਆਂ ਦੀ ਕੈਦ ਵਿਚ ਬੱਧਾ ਹੋਇਆ, ਬੇਸਬਰੇ ਦਿਲ ਦੀ ਤਰ੍ਹਾਂ ਛਾਲਾਂ ਮਾਰ ਮਾਰ ਤੁਰਿਆ ਜਾ ਰਿਹਾ ਹੈ। ਦਰਿਆ ਦੇ ਕਿਨਾਰੇ ਕਿਨਾਰੇ ਕੁਦਰਤ ਰਾਣੀ ਨੇ ਬੜੇ ਸੋਹਣੇ ਸੋਹਣੇ ਫੁੱਲਾਂ ਵਾਲੇ ਪੌਦੇ ਪੈਦਾ ਕੀਤੇ ਹੋਏ ਹਨ ਅਤੇ ਕਿਤੇ ਲੰਮੇ ਦਰੱਖ਼ਤ ਪੈਦਾ ਕੀਤੇ ਹੋਏ ਹਨ। ਉਹਨਾਂ ਦਰੱਖਤਾਂ ਉੱਤੇ ਖੰਭਾਂ ਵਾਲੇ ਲਾਟੂ ਲਟਕੇ ਹੋਏ ਹਨ। ਪੰਛੀ ਤਰ੍ਹਾਂ
ਤਰ੍ਹਾਂ ਦੇ ਨਗ਼ਮੇ ਅਲਾਪਦੇ ਪਏ ਹਨ, ਪਰੰਤੂ ਸਾਨੂੰ ਉਹਨਾਂ ਪਰਿੰਦਿਆਂ ਦੀ ਭਾਸ਼ਾ ਨਹੀਂ ਸਮਝ ਆਉਂਦੀ। ਅਸੀਂ ਉਹਨਾਂ ਪਰਿੰਦਿਆਂ ਦੀ ਬੋਲੀ ਨਹੀਂ ਜਾਣਦੇ। ਧੰਨ ਬਾਬਾ ਗੁਰੂ ਅਰਜਨ ਸਾਹਿਬ ਜੀ! ਤੁਸੀਂ ਪਰਿੰਦਿਆਂ ਦੀ ਬੋਲੀ ਜਾਣਦੇ ਸੀ ਤੇ ਜਦੋਂ ਪਰਿੰਦੇ ਬੋਲੇ, ਉਹਨਾਂ ਰਾਗ ਅਲਾਪਿਆ, ਮਾਲਕ ਦੇ ਨਗਮੇ ਗਾਏ ਤਾਂ ਤੁਹਾਡੀ ਰਸਨਾ ਵਿਚੋਂ ਨਿਕਲਿਆ-
ਫਰੀਦਾ ਹਉ ਬਲਿਹਾਰੀ ਤਿਨ੍ ਪੰਖੀਆ ਜੰਗਲਿ ਜਿੰਨਾ ਵਾਸੁ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥
(ਅੰਗ ੧੩੮੩)
ਮੈਂ ਉਹਨਾਂ ਪਰਿੰਦਿਆਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਜੰਗਲ ਵਿਚ ਰਹਿੰਦੇ ਹਨ, ਨਿੱਕੇ-ਨਿੱਕੇ ਪੱਥਰ ਖਾਂਦੇ ਹਨ, ਪਰੰਤੂ ਰੱਬ ਦਾ ਪਾਸਾ ਨਹੀਂ ਛੱਡਦੇ, ਰੱਬ ਦਾ ਜ਼ਿਕਰ ਜ਼ਰੂਰ ਕਰਦੇ ਹਨ।
ਦਰਿਆ ਵਗ ਰਿਹਾ ਹੈ। ਦਰਿਆ ਦੇ ਚੜ੍ਹਦੇ ਕਿਨਾਰੇ ਇਕ ਬੜਾ ਭਾਰੀ ਸ਼ਿਕਾਰੀਆਂ ਦਾ ਜੱਥਾ ਜਿਨ੍ਹਾਂ ਕੋਲ ਭਾਂਡੇ ਹਨ, ਬੰਦੂਕਾਂ ਹਨ, ਨੇਜ਼ੇ ਹਨ, ਬਾਜ ਹਨ। ਜੀਵ-ਜੰਤੂ ਕੋਈ ਭੱਜਿਆ ਫਿਰਦਾ ਹੈ, ਕੋਈ ਜਾਨ ਬਚਾਉਂਦਾ ਹੈ। ਇਕ ਬੜਾ ਵੱਡਾ ਸ਼ੋਰ ਬਣਿਆ ਹੋਇਆ ਹੈ। ਦਰਿਆ ਦੇ ਲਹਿੰਦੇ ਕਿਨਾਰੇ ਇਕ ਬੜਾ ਸੋਹਣਾ ਸੁੰਦਰ ਸ਼ਹਿਰ ਹੈ। ਉਸ ਸ਼ਹਿਰ ਦੇ ਲਹਿੰਦੇ ਪਾਸੇ ਇਕ ਬੜਾ ਵੱਡਾ ਆਲੀਸ਼ਾਨ ਮਕਾਨ ਹੈ। ਮਕਾਨ ਦੇ ਅੰਦਰ ਇਕ ਵੱਡਾ ਸਾਰਾ ਕਮਰਾ ਹੈ। ਉਸ ਦੇ ਵਿਚ ਉੱਚਾ ਸਾਰਾ ਇਕ ਮੰਜਾ ਵਿਛਿਆ ਹੋਇਆ ਹੈ ਜਿਸ ਉੱਤੇ ਬਿਸਤਰੇ ਵਿਛੇ ਹੋਏ ਹਨ ਅਤੇ ਬਿਸਤਰਿਆਂ ਉੱਤੇ ਇਕ ਚਿੱਟੀ ਚਾਦਰ ਵਿਛੀ ਹੋਈ ਹੈ। ਉਸ ਚਾਦਰ ਦੇ ਉੱਤੇ ਰੋਗਾਂ ਦੀ ਗ੍ਰਸੀ ਹੋਈ ਇਕ ਇਸਤਰੀ ਪਈ ਹੋਈ ਹੈ। ਕਿਸੇ ਸਮੇਂ ਉਸ ਦੇ ਨੇਤਰਾਂ ਨੂੰ ਲੋਕ ਕੰਵਲ ਫੁੱਲ ਵਰਗੇ ਆਖਦੇ ਸਨ, ਪਰੰਤੂ ਅੱਜ ਉਸ ਦੀਆਂ ਅੱਖਾਂ ਡਰਾਉਣੀਆਂ ਹਨ। ਕਿਸੇ ਸਮੇਂ ਉਸ ਦੀਆਂ ਲੰਮੀਆਂ ਲੰਮੀਆਂ ਉਂਗਲਾਂ ਉਸ ਦੀ ਸੁੰਦਰਤਾ ਦੀ ਸ਼ੋਭਾ ਨੂੰ ਵਧਾਉਂਦੀਆਂ ਸਨ, ਪਰੰਤੂ ਅੱਜ ਉਸ ਦੇ ਹੱਥ ਚੁੜੇਲਾਂ ਵਰਗੇ ਜਾਪਦੇ ਸਨ। ਬਿਲਕੁਲ ਬੇਸੁਰਤ ਬਿਸਤਰੇ 'ਤੇ ਪਈ ਹੋਈ ਹੈ। ਉਹ ਪਿਆਰੇ ਪ੍ਰੀਤਮ ਦੇ ਅੰਤਲੇ ਦਰਸ਼ਨਾਂ ਲਈ ਇਸ ਬਿਸਤਰੇ 'ਤੇ ਪਈ ਪਈ ਬੜੀ ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਇਹ ਸੀ ਇਕ ਸੱਚੇ ਦਿਲ ਦੀ ਆਵਾਜ਼ ਜਿਹੜੀ ਹਵਾ ਵਿਚ ਰਲ ਗਈ। ਹਵਾ ਰਾਣੀ ਕਾਸਟ ਬਣ ਗਈ। ਸਿਪਾਹੀ ਬਣ ਗਈ। ਸੁਨੇਹੇ ਲੈ ਕੇ ਆਉਣ ਜਾਣ ਵਾਲਾ, ਪੈਗਾਮ ਲੈ ਕੇ ਆਉਣ ਜਾਣ ਵਾਲਾ ਸਿਆਣਾ ਸਿਪਾਹੀ ਬਣ ਗਈ। ਸਾਹਿਬ ਕਹਿੰਦੇ ਹਨ ਕਿ ਸੋਹਣੀ ਚਾਦਰ ਵਿੱਛੀ ਹੋਈ ਹੋਵੇ, ਸੇਜ ਚੰਗੀ ਹੋਵੇ, ਚੰਦਨ ਦੇ ਪਾਵੇ ਹੋਣ, ਚੰਦਨ ਦੀਆਂ ਬਾਹੀਆਂ ਹੋਣ, ਰੇਸ਼ਮ ਦੀ ਨਵਾਰ ਹੋਵੇ, ਠੰਢੇ ਪਾਣੀ ਦੀ ਸੁਰਾਹੀ ਚਾਂਦੀ ਦੇ ਗਿਲਾਸ ਨਾਲ ਢੱਕੀ ਹੋਈ ਹੋਵੇ, ਪੱਖਾ ਝੱਲਣ ਵਾਲਾ ੨੪ ਘੰਟੇ ਸਿਰਹਾਣੇ ਖਲੋਤਾ ਹੋਵੇ।
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ॥
(ਅੰਗ ੧੧੦੨)
ਘਰੋਂ ਤੁਰਨ ਲੱਗਿਆਂ ਮਾਪੇ ਜਿਹੜਾ ਧੀ ਨੂੰ ਵਿਆਹ ਵਾਲਾ ਕੱਪੜਾ ਦਿੰਦੇ ਹਨ, ਉਹ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਉਹ ਵੀ ਬੱਚੀ ਦੇ ਕੋਲ ਹੋਵੇ, ਸੁਹਾਗ ਜੀਊਂਦਾ ਜਾਗਦਾ ਹੋਵੇ ਤੇ ਹੋਰ ਅਨੇਕ ਕੱਪੜੇ ਹੋਣ, ਟਰੰਕਾਂ ਦੇ ਟਰੰਕ ਭਰੇ ਹੋਏ ਹੋਣ। ਖਾਣ ਪੀਣ ਦੇ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ। ਘਰ ਵਿਚ ਕਣਕ ਵੀ ਹੋਵੇ। ਕਿਸੇ ਗੱਲ ਦਾ ਕੋਈ ਘਾਟਾ ਨਾ ਹੋਵੇ ਪਰ ਗੁਰੂ ਅਰਜਨ ਦੇਵ ਸੱਚੇ ਪਾਤਿਸ਼ਾਹ ਫੁਰਮਾਂਦੇ ਹਨ ਕਿ ਜੇ ਘਾਟਾ ਹੋਵੇ ਤਾਂ ਕੇਵਲ ਇਕ ਹੀ ਹੋਵੇ ਕਿ ਪਤੀਵਰਤਾ ਇਸਤਰੀ ਦਾ ਪਤੀ ਘਰ ਨਾ ਹੋਵੇ। ਉਹ ਕਿਤੇ ਬਾਹਰ ਪ੍ਰਦੇਸ ਵਿਚ ਗਿਆ ਹੋਵੇ। ਉਸ ਦੇ ਵਿਛੋੜੇ ਵਿਚ ਬਿਹਬਲ ਹੋਈ ਪਤੀਵਰਤਾ ਇਸਤਰੀ ਇਸ ਚੰਗੇ ਘਰ ਨੂੰ, ਭਰੇ ਹੋਏ ਘਰ ਨੂੰ, ਸੋਹਣਿਆਂ ਕੱਪੜਿਆਂ ਨੂੰ, ਸੋਹਣਿਆਂ ਬਿਸਤਰਿਆਂ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ। ਜੇ ਪਤੀ ਘਰ ਨਹੀਂ ਤਾਂ ਪਤਨੀ ਲਈ ਇਹ ਸਾਰੀਆਂ ਚੀਜ਼ਾਂ ਅੱਗ ਦੇ ਕੋਲੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-
ਨਾਨਕ ਤਿਨਾ ਬਸੰਤੁ ਹੈ ਜਿਨ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ॥
(ਅੰਗ ੭੯੧)
ਉਹ ਦਿਨ ਰਾਤ ਸੜਦੀਆਂ ਭੁੱਜਦੀਆਂ ਰੋਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਮਾਲਕ ਘਰ ਨਾ ਹੋਵੇ।
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ॥
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗੜਿ ਧੂੜਿ ਲੁਤੇ॥
ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥
ਗੁਰੁ ਨਾਨਕੁ ਦੇਖਿ ਬਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥
(ਅੰਗ ੪੫੨)
ਜਿਵੇਂ ਸਿੱਖ ਗੁਰੂ ਨੂੰ ਮਿਲ ਕੇ ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤ ਮਾਂ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ, ਇਸੇ ਤਰ੍ਹਾਂ ਪਤੀਵਰਤਾ ਇਸਤਰੀ ਉਸ ਦਿਨ ਪ੍ਰਸੰਨ ਹੁੰਦੀ ਹੈ ਜਿਸ ਦਿਨ ਪ੍ਰਦੇਸ ਗਿਆ ਹੋਇਆ ਉਸ ਦਾ ਸੁਹਾਗ, ਉਸ ਦੇ ਸਿਰ ਦਾ ਸਾਈਂ ਘਰ ਵਿਚ ਆ ਜਾਏ ਤਾਂ ਉਸ ਦੇ ਲਈ ਘਰ ਵੱਸ ਜਾਂਦਾ ਹੈ।
ਮਾਤਾ ਸੁਲਖਣੀ ਦਾ ਜੀਵਨ ਪੜ੍ਹਿਉ। ਪ੍ਰਭਾਤ ਵੇਲਾ ਹੈ। ਸ੍ਰੀ ਚੰਦ ਤੇ ਲਖਮੀ ਦਾਸ ਜਾਗ ਪਏ ਹਨ। ਚੀਖ਼ ਮਾਰ ਕੇ ਆਵਾਜ਼ ਮਾਰੀ ਭੂਆ ਜੀ। ਕਿੰਨਾ ਪਿਆਰਾ ਸ਼ਬਦ ਹੈ ਭੂਆ ਜੀ, ਪਰੰਤੂ ਸਾਡੀ ਕਿੰਨੀ ਬਦਕਿਸਮਤੀ ਹੈ ਕਿ ਅਸੀਂ ਲੋਕ ਨਕਲਾਂ ਕਰਨ ਲੱਗੇ ਪਏ ਹਾਂ। ਪੰਜਾਬੀ ਵਿਚ ਮਾਂ ਲਈ ਸ਼ਬਦ ਵੱਖਰਾ ਹੈ, ਮਾਸੀ ਲਈ ਵੱਖਰਾ ਹੈ, ਭੂਆ ਲਈ ਵੱਖਰਾ ਹੈ, ਤਾਈ ਲਈ ਵੱਖਰਾ ਹੈ ਪਰੰਤੂ ਹੁਣ ਸਾਰਿਆਂ ਲਈ ਆਂਟੀ ਹੀ ਹੈ। ਪਿਉ ਕਹਿੰਦਾ ਹੈ ਕਿ ਮੈਨੂੰ ਪਿਤਾ ਨਾ ਕਹੀਂ। ਮਾਂ ਕਹਿੰਦੀ ਹੈ ਕਿ ਮੈਨੂੰ ਮਾਂ ਨਾ ਕਹੀਂ। ਪਿਉ ਕਹਿੰਦਾ ਹੈ ਕਿ ਮੈਨੂੰ ਡੈਡੀ ਕਹਿ। ਮਾਂ ਕਹਿੰਦੀ ਹੈ ਕਿ ਮੈਨੂੰ ਮੰਮੀ ਕਹਿ। ਅਸੀਂ ਨਕਲ ਕਰਨ ਲੱਗ ਪੈਂਦੇ ਹਾਂ ਅਤੇ ਆਪਣੀ ਸੰਸਕ੍ਰਿਤੀ ਵੱਲ ਨਹੀਂ ਦੇਖਦੇ। ਆਪਣੀ ਰਹਿਤ ਮਰਿਆਦਾ ਵੱਲ ਨਹੀਂ ਦੇਖਦੇ। ਆਪਣੇ ਬਜ਼ੁਰਗਾਂ ਦੇ ਪੁਰਾਣੇ ਜੀਵਨ ਵੱਲ ਨਹੀਂ ਦੇਖਦੇ ਕਿ ਉਹਨਾਂ ਨੇ ਇਸ ਜੀਵਨ ਵਾਸਤੇ ਕਿੰਨੀ ਕੁ ਘਾਲ ਘਾਲੀ ਹੈ। ਸਾਨੂੰ ਨਕਲ ਨਹੀਂ ਕਰਨੀ ਚਾਹੀਦੀ। ਸਾਡਾ ਆਪਣਾ ਖ਼ਜ਼ਾਨਾ ਬੜਾ ਅਮੀਰ ਹੈ।
ਮੈਂ ਪਤੀਵਰਤਾ ਇਸਤਰੀ ਦੇ ਸਬੰਧ ਵਿਚ ਅਰਜ਼ ਕਰ ਰਿਹਾ ਸੀ। ਪਤੀਵਰਤਾ ਇਸਤਰੀ ਆਪਣੇ ਪਤੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਹੈ। ਜਿਸ ਵੇਲੇ ਸ਼ਿਕਾਰੀਆਂ ਦੇ ਜੱਥੇ ਦੇ ਜੱਥੇਦਾਰ ਨੇ ਹਵਾ ਰਾਣੀ ਦੀ ਆਵਾਜ਼ ਸੁਣੀ ਤੇ
ਹੁਕਮ ਦੇ ਦਿੱਤਾ ਕਿ ਸ਼ਿਕਾਰ ਬੰਦ ਕਰ ਦਿਉ। ਜਾਲ ਇਕੱਠੇ ਕਰ ਲਉ। ਕੁੱਤਿਆਂ ਨੂੰ ਡੋਰਾਂ ਪਾ ਲਉ। ਸ਼ਿਕਾਰ ਨਹੀਂ ਖੇਡਿਆ ਜਾਏਗਾ। ਹੁਕਮ 'ਤੇ ਅਮਲ ਕੀਤਾ ਗਿਆ। ਸਾਰਾ ਸਾਮਾਨ ਲਪੇਟ ਲਿਆ ਗਿਆ। ਦਰਿਆ ਦੇ ਕੰਢੇ ਪਹੁੰਚ ਗਏ। ਬੇੜੀਆਂ ਆ ਗਈਆਂ। ਸਾਮਾਨ ਲੱਦ ਲਿਆ ਗਿਆ। ਸ਼ਿਕਾਰੀ ਬੜੀਆਂ ਵਿਚ ਬੈਠ ਕੇ ਤੁਰੀ ਜਾ ਰਹੇ ਹਨ। ਬੇੜੀਆਂ ਵਿਚ ਕੀਰਤਨ ਹੋ ਰਿਹਾ ਹੈ। ਵਾਹਿਗੁਰੂ ਕ੍ਰਿਪਾ ਕਰੇ, ਸਿੱਖਾ ! ਤੈਨੂੰ ਕੰਮ ਕਰਦਿਆਂ ਹਰ ਵੇਲੇ ਬਾਣੀ ਚੇਤੇ ਰਹੇ। ਤੈਨੂੰ ਸਤਿਨਾਮ ਵਾਹਿਗੁਰੂ ਚੇਤੇ ਰਹੇ। ਤੇਰੇ ਜੀਵਨ ਵਿਚੋਂ ਖ਼ੁਸ਼ਬੂ ਆਵੇ। ਜਿਹੜੇ ਬਾਜ਼ਾਰ ਵਿਚੋਂ ਤੂੰ ਲੰਘੇ, ਲੋਕੀਂ ਉੱਠ ਕੇ ਖੜੇ ਹੋ ਜਾਣ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਰਿਹਾ ਹੈ। ਅਜਿਹੀ ਆਪਣੀ ਜ਼ਿੰਦਗੀ ਬਣਾ। ਬੇੜੀਆਂ ਤੈਰਦੀਆਂ ਜਾ ਰਹੀਆਂ ਹਨ। ਵਿਚ ਬੈਠੇ ਹੋਏ ਅਲਬੇਲੇ ਸ਼ਿਕਾਰੀ ਆਪਣੇ ਪਿਆਰੇ ਦੇ ਰੰਗ ਵਿਚ ਰੰਗੇ ਹੋਏ ਪੜ੍ਹ ਰਹੇ ਹਨ-
ਦੀਨ ਦਇਆਲ ਭਰੋਸੇ ਤੇਰੇ॥
ਸਭੁ ਪਰਵਾਰੁ ਚੜਾਇਆ ਬੇੜੇ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ॥
ਇਸ ਬੇੜੇ ਕਉ ਪਾਰਿ ਲੰਘਾਵੈ॥
(ਅੰਗ ੩੩੭)
ਬੇੜੀਆਂ ਕਿਨਾਰੇ ਆ ਗਈਆਂ। ਅਲਬੇਲੇ ਸ਼ਿਕਾਰੀ ਉਤਰ ਗਏ। ਦੂਜੇ ਪਾਸੇ ਦੇ ਸੇਵਾਦਾਰ ਆ ਗਏ। ਘੋੜੇ ਸਾਂਭ ਲਏ। ਸਾਮਾਨ ਸਾਂਭ ਲਏ। ਆਪੋ ਆਪਣੇ ਕੰਮਾਂ ਉੱਤੇ ਜਾਣ ਲੱਗੇ। ਸ਼ਿਕਾਰੀਆਂ ਦੇ ਜੱਥੇ ਦਾ ਅਲਬੇਲਾ ਸ਼ਿਕਾਰੀ ਜਿਸ ਦੀ ਲੀਲਾ ਕਥਨ ਨਹੀਂ ਕੀਤੀ ਜਾ ਸਕਦੀ, ਉਹ ਗਲੀਆਂ ਦੇ ਮੋੜ ਕੱਟਦਾ ਹੋਇਆ, ਠੁੰਮਕ ਠੁੰਮਕ ਤੁਰ ਕੇ ਧਰਤੀ ਨੂੰ ਕਿਰਤਾਰਥ ਕਰਦਾ ਹੋਇਆ ਉਸ ਮਕਾਨ ਦੇ ਵੱਡੇ ਦਰਵਾਜ਼ੇ ਅੱਗੇ ਪਹੁੰਚ ਗਿਆ ਜਿਸ ਵਿਚੋਂ ਆਵਾਜ਼ ਆ ਰਹੀ ਸੀ-
ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਦਰਵਾਜ਼ਾ ਖੜਕਾਇਆ। ਦਾਸੀ ਆਈ ਤੇ ਦਰਵਾਜ਼ਾ ਖੋਲ੍ਹਿਆ। ਅੰਦਰ ਚਲੇ ਗਏ। ਵੱਡੇ ਕਮਰੇ ਵਿਚ ਪਲੰਘ ਉਤੇ ਦੁੱਖਾਂ ਨਾਲ ਗ੍ਰਸੀ ਹੋਈ ਇਕ ਬੀਬੀ