ਠੰਢੀਆਂ ਛਾਵਾਂ 'ਨਸੀਮ ਦੀਆਂ ਆਪ ਲਈ ਸਰਬੱਤੀ ਪਿਆਰ ਦੇ ਚਿੰਨ੍ਹ ਹਨ।
ਮਾ ਨੂੰ ਅਪਣਾ ਬਾਲ ਪਿਆਰਾ
ਤੈਨੂੰ ਸਭ ਕੋਈ ਪ੍ਯਾਰਾ
ਜੋ ਆਵੇ ਉਸ ਲਾਡ ਲਡਾਵੇ
ਠਾਰੇਂ ਜਿੰਦੀਆਂ ਲੁਠੀਆਂ॥
(ਸਫ਼ਾ ੫੫)
ਆਪ ਦੀ ਫੁੱਲਰ ਉੱਪਰ ਕਵਿਤਾ- ਸੁੰਦਰਤਾ ਤਰ ਰਹੀ ਤੈ ਉਤੇ ਖੁਲ੍ਹ ਉਡਾਰੀਆਂ ਲੈਂਦੀ ਤੇ 'ਨਿਰਜਨ ਫਬਨ ਕੁਆਰੀ ਰੰਗਤ ਨੇ 'ਰਸ ਅਨੰਤ ਦਾ ਵਰਿਆ, ਅਕਹਿ ਨੂੰ ਕਹਿਣਾ ਹੈ। ਇਹ ਫੁੱਲਰ ਇਕ ਨੱਚਦੀ ਪਰੀ ਵਾਂਗ ਅੱਧ ਅਸਮਾਨਾਂ ਵਿਚ ਉਡ ਰਹੀ ਹੈ, ਝੀਲ ਕੀਹ ਹੈ? ਆਜ਼ਾਦੀ ਮੁਜੱਸਮ ਹੈ।
'ਸ਼ਾਲਾਮਾਰ' ਵਿਚ ਚਨਾਰ ਜੋਗੀ ਖੜੇ ਹਨ ਤੇ ਨੀਰ ਦੇ ਵਰਣ ਵਿਚ ਆਪ ਨੂੰ ਇਕ ਚੈਤਨ੍ਯ ਪ੍ਰਭਾਵ ਮੋਹਦਾ ਹੈ ਤੇ ਆਦਮੀ ਦੇ ਹੰਭਲਾ ਮਾਰ ਉੱਪਰ ਨੂੰ ਜਾਣ ਦੀ ਚਾਹ ਤੇ ਨੀਵਾਣਾਂ ਦੀ ਖਿੱਚ ਦਾ ਓਨੂੰ ਗਿਰਾਣਾ ਇਹ ਆਦਮੀ ਦੀ ਗਿਰਨ ਚੜ੍ਹਨ ਦੀ ਕੋਸ਼ਸ਼ ਦਾ ਨਕਸ਼ਾ ਦਿੱਸਦਾ ਹੈ :-
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ
ਪਹੁੰਚਾਂ,ਮਾਰ ਉਛਾਲ, ਪਰ ਖਿਚ ਰੋਕਦੀ