ਉੱਚਾ ਜਾਦਾ 'ਖਿੱਚ ਫਿਰ ਲੈ ਡੇਗਦੀ-
ਉਛਲ ਗਿਰਨ ਦਾ ਨਾਚ ਹੈ ਵੇ ਹੋ ਰਿਹਾ।
(ਸਫ਼ਾ ६०)
ਬਿਰਛਾ ਵਿਚ ਸੁਹਣੀ ਸ਼ੈਂ ਦੀ ਛੁਹ ਦੇ ਕਦੀ ਆਏ ਸੁਆਦ ਦੀ ਸਿਮਰਤੀ ਕਿੰਨੀ ਤੀਬਰ ਹੈ :-
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ-
ਪਰ ਉਹ ਪ੍ਯਾਰ ਸੁਆਦ ਨ ਵਸਦਾ
(ਸਫ਼ਾ ६३)
'ਕੁੱਕੜ ਨਾਗ ਆਪ ਨੂੰ ਲਟਬਉਰਾ ਗੀਟਿਆਂ ਨਾਲ ਖੇਡਦੇ ਬਾਲਕ ਵਾਂਗ ਲੱਗਾ ਹੈ ਤੇ ਆਪਦੀ ਛਾਤੀ ਵਿਚ ਵਾਤਸਲ ਪਿਆਰ ਦਾ ਉਛਾਲਾ ਆਯਾ ਹੈ :-
ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ।
(ਸਫ਼ਾ ६४)
ਵੈਰੀ ਨਾਗ ਦੇ 'ਫੀਰੋਜ਼ੀ ਰੰਗ ਦੇ ਮੋਤੀਆਂ ਵਾਲੀ ਡੁਲ੍ਹਕ ਦੀ ਮਿਲਵੀਂ ਚਮਕ ਸੁੱਚੇ ਨਗ ਦੀ ਆਬ ਹੋ ਨਿੱਬੜੀ ਹੈ, ਵੈਰੀ ਨਾਗ ਮਾਨੋਂ ਕੁਦਰਤ ਦਾ ਨਗੀਨਾ ਹੈ। 'ਵਿਦਸਥਾ' ਦਾ ਸੋਮਾਂ ਆਪ ਨੂੰ ਬਾਲਪਨੇ ਦਾ ਅਯਾਣਾਪਨ ਯਾਦ ਕਰਾਉਂਦਾ ਹੈ ਤੇ ਆਪ ਕਹਿੰਦੇ ਹਨ :-