"ਮੋਹ ਯਾ ਤੇਰੀ ਨਿਮਰਤ ਨੇ
ਤੇਰਿ ਮਾਉ ਵੇਖ ਜੀ ਠਰਿਆ।
(ਸਫ਼ਾ ६०)
ਇਨ੍ਹਾਂ ਕਸ਼ਮੀਰ ਨਜ਼ਾਰਿਆਂ ਵਿਚ ਇਕ ਪਾਸੇ ਆਪ ਨੂੰ ਹੈ ਚੁਕੀ ਹਿੰਦੁਸਤਾਨ ਦੀ ਮਹਾਰਾਣੀ ਨੂਰ ਜਹਾਂ ਯਾਦ ਆਉਂਦੀ ਹੈ। ਤੇ ਉਹਦੇ ਵਿਛੜੇ ਦਾ ਸੂਖਮ ਦਰਦ ਆਪ ਨੂੰ ਨਿਸ਼ਾਂਤ ਬਾਗ ਦੇ ਖੇੜੇ ਵਿਚ ਇਕ ਸਹਿਮ ਰੂਪ ਵਿਚ ਦਿੱਸਦਾ ਹੈ। ਬਾਗ ਕਹਿੰਦਾ ਹੈ ਕਿ ਹੋਰ ਸਭ ਕੋਈ ਮੇਰੇ ਥੀ ਖੁਸ਼ੀ ਲੈਣ ਆਉਂਦਾ ਹੈ, ਪਰ ਉਹ ਸੁੰਦਰੀ ਆਪਣੇ ਹੁਸਨ ਅਹਿਸਾਸ ਦੇ ਸਰੂਰ ਵਿਚ, ਆਪਣੇ ਮਦ ਭਰੇ ਨੈਣਾਂ ਦੇਕਟਾਖ੍ਯ ਨਾਲ ਬਾਗ਼ ਨੂੰ ਇਕ ਖੁਸ਼ੀ ਦੀ ਛੁਹ ਇਕ ਸੁਖ ਭਰੀ ਰਸ ਦੀ ਦਾਤ ਦੇਂਦੀ ਹੁੰਦੀ ਸੀ ਜੋ ਹੁਣ ਨਹੀਂ ਮਿਲ ਰਹੀ, ਤੇ ਦੂਜੇ ਪਾਸੇ ਨਿਮਾਣੀ 'ਰੱਬ ਰੰਗ ਰੱਤੀਂ ਫਕੀਰ ਲੱਲੀ ਨੂੰ ਆਪ ਯਾਦ ਕਰਦੇ ਹਨ-ਲੱਲੀ ਦੀ ਜੀਵਨ ਕਹਾਣੀ ਸਾਰੀ ਦੀ ਸਾਰੀ ਇਕ (Mystic Romance) ਰੋਮਾਂਚ ਕਰਨ ਵਾਲੀ ਫਕੀਰ ਕਥਾ ਹੈ-
ਪਹੁੰਚੇ ਹੋਏ ਫਕੀਰ ਇਕ ਗਰੀਬ ਕਸ਼ਮੀਰੀ ਪੰਡਤ ਦੀ ਲੜਕੀ ਲੱਲੀ ਸਾਈਂ-ਪਿਆਰ' ਵਿਚ ਰੱਤੀ ਹੋਈ ਸੀ। ਲੱਲੀ ਜਦ ਵਿਆਹੀ ਗਈ ਉਹਦੀ ਸੱਸ ਉਸ ਨੂੰ ਬੜਾ ਤੰਗ ਕਰਦੀ ਹੁੰਦੀ ਸੀ। ਪੇਕੇ ਗਰੀਬ ਹੋਣ ਕਰਕੇ ਇਹ ਨਫਰਤ ਸੱਸ ਦੀ