ਲਲੀ ਦੇ ਮਾ ਬਾਪ ਦੇ ਤ੍ਰਿਸਕਾਰ ਤਕ ਪਹੁੰਚ ਚੁਕੀ ਸੀ। ਕਹਿੰਦੇ ਹਨ ਇਕ ਦਿਨ ਲੱਲੀ ਦੀ ਮਾ ਨੇ ਇਕ ਦੇਗਚੀ ਭਰੀ ਖੀਰ ਦੀ ਲੱਲੀ ਦੇ ਸਾਹੁਰੇ ਘਰ ਘੱਲੀ। ਲੱਲੀ ਨੇ ਸੱਸ ਨੂੰ ਕਿਹਾ - ਮੇਰੀ ਮਾ ਨੇ ਖੀਰ ਘੱਲੀ ਹੈ"। ਖੀਰ ਮਿਕਦਾਰ ਵਿਚ ਸੱਸ ਨੂੰ ਥੋੜੀ ਦਿੱਸੀ, ਹਕਾਰਤ ਨਾਲ ਲੱਲੀ ਨੂੰ ਕਿਹਾ- "ਜਾਹ ਵੰਡ ਦੇਹ ਸਾਰਾ ਆਢ ਗੁਆਢ ਖਾਏ। ਲੱਲੀ ਨੇ ਸਾਕਾਂ ਦੇ ਘਰ ਘੱਲੀ, ਆਂਢ ਗੁਆਢ ਨੂੰ ਬੁਲਾਯਾ ਤੇ ਖੀਰ ਵਰਤਾਈ, ਸਭ ਨੇ ਖਾਧੀ, ਪਰ ਲੱਲੀ ਦੀ ਖੀਰ ਨਾ ਮੁੱਕੀ। ਲੋਕੀ ਹੈਰਾਨ ਸਨ, ਪਰ ਲੱਲੀ ਦੀ ਸੱਸ ਸੜ ਉੱਠੀ, ਨਾ ਤੱਕਿਆ, ਨਾ ਪੜਤਾਲਿਆ ਤੇ ਜਦ ਲੱਲੀ ਆਖਿਆ:- ਆਂਢ ਗੁਆਂਢ ਬੀ ਖਾ ਗਏ ਹਨ, ਮਾਏ! ਖੀਰ ਬਚ ਰਹੀ ਹੈ, ਸੱਸ ਨੇ ਕਿਹਾ- ਜਾਹ ਦਰਯਾ ਵਿਚ ਬਾਕੀ ਸੱਟ ਦੇਹ। ਲੱਲੀ ਨੇ ਦਰਯਾ ਵਿਚ ਦੇਗਚਾ ਅਡੋਲ ਧਰ ਦਿਤਾ। ਇਹ ਦੇਗਚਾ ਤਰਦਾ ਤਰਦਾ ਉੱਥੇ ਜਾ ਠਹਿਕਿਆ ਜਿਥੇ ਨਦੀ ਕਿਨਾਰੇ ਲੱਲੀ ਦੇ ਪਿਤਾ ਜੀ ਬੈਠੇ ਬੰਦਗੀ ਕਰ ਰਹੇ ਸੇ। ਦੇਗਚਾ ਦੇਖਕੇ ਪਛਾਣਿਆ, ਸੋਚਿਆ ਤੇ ਘਰ ਆਕੇ ਪਤਾ ਕੀਤਾ ਤਾਂ ਉਸ ਗਰੀਬ ਪਿਉ ਨੂੰ ਪਤਾ ਲੱਗਾ, ਓਸ ਗੁੱਸਾ ਖਾਧਾ ਤੇ ਲੱਲੀ ਰੱਬ ਰਸੀਦਾ ਤਾਂ ਸੀ ਹੀ, ਬਾਪ ਨੇ ਮਿਹਰ ਵਿਚ ਆਕੇ ਹੋਰ ਰੰਗਣ ਚਾੜ੍ਹੀ, ਲੱਲੀ ਨੀਮ ਪਾਗਲ ਕਸ਼ਮੀਰ ਦੀਆਂ ਗਲੀਆਂ ਵਿਚ ਨੰਗੀ ਵਿਚਰਨ ਲੱਗੀ। ਇਕ ਦਿਨ ਕਹਿੰਦੇ ਹਨ ਕਿ ਲੱਲੀ ਇਕ ਤੰਦੂਰ ਤੇ ਗਈ ਤੇ ਕਿਹਾ- "ਮੈਨੂੰ ਕੰਜਣ ਦਿਓ!" ਨਾਨਬਾਈ