'ਨੂਰ ਜਹਾਂ ਤੇ 'ਲੱਲੀਂ ਦੇ ਨਾਲ ਹੀ ਲਾਲਾ ਰੁਖ ਤੇ ਫਰਾਮੁਰਜ਼ ਮੁੜ ਕਸ਼ਮੀਰ ਵਿਚ ਆਪ ਨੂੰ ਦਿੱਸੇ ਹਨ। 'ਸਰ ਟਾਮਸ ਮੂਰ ਦੇ ਬਾਦ ਇਨ੍ਹਾਂ ਨੇ ਅੱਜ ਮੁੜ ਇਸ ਜੋੜੇ ਦੇ ਪਿਆਰ ਨੂੰ ਯਾਦ ਕੀਤਾ ਹੈ। ਬੁਖ਼ਾਰੇ ਦੇ ਸ਼ਾਹਜ਼ਾਦੇ ਦਾ ਹਿੰਦ ਦੀ ਸ਼ਾਹਜ਼ਾਦੀ ਲਾਲਾ ਰੁਖ ਨਾਲ ਵਿਆਹ ਸੀ, ਜੋ ਕਸ਼ਮੀਰ ਵਿਚ ਹੋਣਾ ਸੀ। ਸ਼ਾਹਜ਼ਾਦਾ ਲਾਲਾ ਰੁਖ ਦਾ ਆਸ਼ਿਕ ਸੀ ਤੇ ਕਸ਼ਮੀਰ ਦਾ ਪ੍ਰੇਮੀ ਸੀ, ਪਰ ਚਾਹੁੰਦਾ ਸੀ ਕਿ ਕਿਵੇਂ ਸ਼ਾਹਜ਼ਾਦੀ ਮੇਰੇ ਪ੍ਯਾਰ ਵਿਚ ਰੰਗ-ਰੱਤੜੀ ਹੋ ਜਾਵੇ ਤਾਂ ਵਿਆਹ ਹੋਵੇ। ਸੋ ਸ਼ਾਹਜ਼ਾਦੀ ਦੇ ਕਸ਼ਮੀਰ ਸਫਰ ਵਿਚ ਜੋ ਨੌਕਰ ਚਾਕਰ ਨਾਲ ਸਨ. ਉਨ੍ਹਾਂ ਵਿਚ ਸ਼ਾਹਜ਼ਾਦੇ ਵਲੋਂ ਇਕ ਗਵੱਯਾ ਸੀ, ਜਿਸ ਦਾ ਨਾਮ ਫਰਾਮੁਰਜ਼ ਸੀ। ਇਸ ਦੇ ਰਾਗ, ਕਾਵਿ ਕਟਾਖ੍ਯ, ਉੱਚੀ ਸੁੰਦਰਤਾ ਤੇ ਗੁਣਾਂ ਕਰਕੇ