ਮਟਕ ਹੁਲਾਰੇ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਮੁਖਬੰਧ
৭.
ਤਿੰਨ ਸਾਲ ਦੇ ਲਗ ਪਗ ਹੋਣ ਲੱਗੇ ਹਨ, ਜਦ ਇਸ ਸੰਚਯ ਵਿਚ ਦਿੱਤੀਆਂ ਇਨ੍ਹਾਂ ਅਸਮਾਨੀ ਪੀਂਘਾਂ ਵਿਚ ਝੂਲਦੇ ਰੰਗਾਂ ਦੀਆਂ ਜੀਂਦੀਆਂ ਮੂਰਤਾਂ ਦੇ ਰਚਣਹਾਰ ਰਸ-ਵੈਰਾਗ੍ਯ ਅੰਕਿਕ, ਕਵਿ ਚੂੜਾਮਣਿ ਕਸ਼ਮੀਰ ਗਏ ਸਨ। ਕੋਈ ਜਾਂਦੇ ਹਨ, ਕੋਈ ਆਂਦੇ ਹਨ. ਪਰ ਇਹ "ਕੁਦਰਤ-ਵੱਸਿਆ ਦੇ ਪਿਆਰੇ ਆਪਣੇ ਰੰਗ ਵਿਚ "ਕੁਦਰਤ ਦੇਵੀਂ" ਦੇ ਮਹਿਮਾਨ ਬਣੇ ਸਨ ਤੇ ਅੰਦਰ ਕੁਦਰਤ ਦੇ ਕਾਲਜੇ ਵਿਚ, ਜਿਹੜਾ ਰੱਬ ਦਾ 'ਰਾਗ ਮੰਦਰ ਹੈ, ਓਥੇ ਜਾ ਟਿਕੇ ਸਨ। ਕੁਦਰਤ ਤੇ ਕਵੀ ਦਾ ਅਜ਼ਲ ਥੀਂ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉੱਛਲਦੀ ਹੈ। ਕੁਦਰਤ ਦਾ 'ਅਰੂਪ-ਨਾਦ' ਕਵੀ ਦੇ ਰਸ-ਅਲਾਪ ਵਿਚ ਮੂਰਤੀਮਾਨ ਹੁੰਦਾ। ਹੈ ਤੇ ਕਵੀ ਆਪ ਇਸ 'ਕਵੀ-ਕੁਦਰਤ-ਸੰਜੋਗ ਵਿਚ ਬਿਹਬਲ ਹੋ ਇਕ ਅਣੋਖੀ ਬਿਸਮਿਲ ਬੇਖੁਦੀ ਵਿਚ ਗੜੂੰਦ ਹੁੰਦਾ ਹੈ; ਜਿਸ ਦੇ ਝਲਕੇ ਦਾ ਅਨੁਮਾਨ ਉਸ ਅਸਰ ਹੇਠ ਰਚੀਆਂ ਹੋਈਆਂ ਸਤਰਾਂ ਤੋਂ ਹੀ ਲੱਗ ਸਕਦਾ ਹੈ-
ਕੁਦਰਤ ਤੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ
ਰੰਗ ਫੀਰੋਜ਼ੀ, ਝਲਕ ਬਲੌਰੀ
ਡਲ੍ਹਕ ਮੋਤੀਆਂ ਵਾਲੀ,
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ।
(ਸਫਾ ६५)
ਕੁਦਰਤ ਤੇ ਕਵੀ ਦੇ ਸੰਜੋਗੀ ਮੇਲੇ ਰੂਹ ਦੇ ਇਤਿਹਾਸ ਵਿਚ ਕਾਮਯਾਬ ਤੇ ਅਣਮੁੱਲੀਆ ਘਟਨਾਂ ਹਨ, ਕਦੀ ਕਦੀ ਇਕ ਖਿਣ ਦੇ ਚਮਤਕਾਰ 'ਚੇਤੰਨਯ ਜੈਸੀ ਸੁਰਤ ਸਦਾ ਉਨਮਾਦ ਵਿਚ ਲੈ ਜਾਂਦੇ ਹਨ। ਪਰ ਜਦ ਹੁੰਦੇ ਹਨ, ਇਨ੍ਹਾਂ ਮੇਲਿਆਂ ਵਿਚ ਅਕਹਿ ਖੁਸ਼ੀ ਦੇ ਸੋਮੇ ਫੁੱਟ ਪੈਂਦੇ ਹਨ। ਇਸ ਰਸ ਦੇ ਦਰਯਾ ਅਨੱਲ੍ਹਵੇਂ ਹੁੰਦੇ ਹਨ, ਜਿਨ੍ਹਾਂ ਦੇ ਅਨੰਤ ਤੀਬਰ ਵਗ ਦੀ ਤਸਵੀਰ ਕਵੀ ਜੀ ਕੋਲੋਂ ਇਉਂ ਖਿੱਚੀ ਗਈ ਹੈ :-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੇ ਉਰੇ ਮੁਕਾਮ ਨ ਕੋਈ
ਸੋ ਚਾਲ ਪਏ ਨਿਤ ਰਹਿੰਦੇ।
(ਸਫਾ ६४)
ਕੁਦਰਤ ਕਵੀ ਦਾ ਮੇਲਾ ਹਰ ਸਮੇਂ, ਹਰ ਥਾਂ ਇਕ ਨਵੇਂ ਰਸਿਕ ਪ੍ਰਕਾਸ਼ ਦਾ ਮੰਗਲ ਵੇਲਾ ਹੁੰਦਾ ਹੈ, "ਸਰਬੰ ਖਲ ਵਿਦੰ"- ਚਾ ਵਿਚ ਆਉਂਦਾ ਹੈ, ਖਿੜੇ ਫੁਲ ਆਪਣੀਆ ਰੰਗ ਅਫ਼ਸਾਨੀਆ ਵਿਚ ਨਾਚ ਕਰਦੇ ਹਨ, ਤਾਰਿਆਂ ਦੇ ਪਹਿਲਾਂ ਦੀਪ ਮਾਲਾ ਹੁੰਦੀ ਹੈ. ਇਸ ਪਿਆਰ-ਛੁਹ ਦੇ ਰਸ ਨਾਲ ਮਸਤ ਹੋ ਸ਼ਮੀਰਾਂ ਨਸ਼ੀਲੀ ਨਸ਼ੀਲੀ ਮਟਕ ਵਿਚ ਨਰਮ ਨਰਮ ਰੁਮਕਿਆਂ ਨਾਲ ਅਠਖੇਲੀਆਂ ਕਰਦੀਆਂ ਦੇ ਖੇੜੇ ਖੇੜਦੀਆਂ ਜਾਂਦੀਆਂ ਹਨ. ਸਦਾ ਬਸੰਤ ਦੇ ਸਮੇਂ ਦਾ ਪ੍ਰਭਾਵ ਛਾ ਜਾਂਦਾ ਹੈ, ਸੁਫਨੇ ਤੇ ਨੀਂਦਰ ਦਾ ਰੰਗ ਹੁੰਦਾ ਹੈ, ਵਿਚ ਸਰਬੱਤੀ ਜੀਵਨ ਦੀ ਜੁੰਬਸ਼ ਦੀ ਲਹਿਰ ਆ ਪੈਂਦੀ ਹੈ। ਇਉਂ ਤੇ ਇਹੋ ਜਿਹਾ 'ਕਵੀ-ਕੁਦਰਤ-ਸੰਗਮ ਇਨ੍ਹਾਂ ਗੁਲਜ਼ਾਰਾਂ ਵਿਚ ਹੈ ਤੇ ਇਨ੍ਹਾਂ ਛਪੇ ਵਰਕਿਆਂ ਵਿਚ 'ਜੀਵਨ-ਜਲ ਦੇ ਸੋਮੇਂ ਚੱਲ ਰਹੇ ਹਨ।
२.
ਇਸ ਸੰਚਯ ਵਿਚ ਅੰਕਿਤ ਕਵਿਤਾ ਦੀਆਂ ਚੰਨ-ਟੁਕੜੀਆਂ ਚਿੱਤ੍ਰਕਾਰ ਜੀ ਨੇ ਪਿਨਸਲ ਦੀਆਂ ਮੱਧਮ ਲਕੀਰਾਂ ਜਿਹੀਆਂ ਵਿਚ ਲੁਕਾਈਆਂ ਬੈਰਾਗੀ ਵਰਕਿਆਂ ਵਿਚ ਸੁੱਟੀਆਂ ਹੋਈਆਂ ਸਨ। ਏਹ ਕਾਗਤ ਟੁਕੜੇ ਵਿਕੋਲਿੱਤਰੇ ਪਏ ਸਨ। ਅਮੀਰ-ਰਸ ਸਦਾ ਬੇਪਰਵਾਹ
ਐਤਕਾਂ ਦੇ ਫੇਰੇ ਵਿਚ ਮੈਂ ਹੀਆ ਕਰਕੇ ਇਨ੍ਹਾਂ ਵਿਲੇਲਿੱਤਰੇ ਪਏ 'ਪਿਨਸਲ ਅੰਕਿਤ ਚਿਤ੍ਰਾਂ ਨੂੰ ਛਾਪੇ ਦਾ ਜਾਮਾਂ ਪਾਏ ਜਾਣ ਦੀ ਇੱਛਾ ਤੀਬਤਾ ਨਾਲ ਪ੍ਰਗਟ ਕਰਕੇ ਇਨ੍ਹਾਂ ਨੂੰ ਇਸ ਛਾਪੇ ਦੇ ਰੂਪ ਲਿਆਉਣ ਲਈ ਕਾਮਯਾਬੀ ਪ੍ਰਾਪਤ ਕਰ ਹੀ ਲਈ।
३.
'ਕਵੀ ਕੁਦਰਤ ਸੰਜੋਗ-ਚੁਪ ਇਕ ਚੁੰਬਕ-ਚੁਪ ਹੈ, ਪਰ ਲੋਹੇ ਦੇ ਕਿਣਕਿਆਂ ਦੀ ਤੜਪ ਇਹਦੇ ਅੰਦਰ ਦੇ ਰੰਗ ਦੀਆਂ ਅਦਾਵਾਂ ਤੇ ਰਾਜ਼ ਤੇ ਰਮਜ਼ਾਂ ਕੁਛ ਕੁਛ ਬੇ-ਨਕਾਬ ਕਰਦੀ ਹੈ। ਕਵੀ ਜੀ ਦੀਆਂ ਕਵਿਤਾਵਾਂ ਇਨ੍ਹਾਂ ਕਿਣਕਿਆਂ ਵਾਂਗ ਕੰਬ ਰਹੀਆਂ ਹਨ। ਪਿਆਰ ਨੇ ਜ਼ਿੰਦਗੀ ਦਾ ਚਿੱਟਾ ਫੜਕਦਾ ਬਾਜ਼ ਹੱਥ ਉੱਪਰ ਬਿਠਾਯਾ ਹੋਯਾ ਹੈ ਤੇ ਇਹਦੇ ਪੰਜਿਆਂ ਵਿਚ ਕਾਲ ਘੁੰਗਰੂ ਵਜ ਰਹੇ ਹਨ। ਬਾਜ਼ ਦੇ ਫੰਘਾਂ ਦੀ ਫਰਫਰਾਹਟ ਧੁਰੋਂ ਅੰਦਰੋਂ ਸੁਣਾਈ ਦਿੰਦੀ ਹੈ, ਚੁੱਪ ਕਮਾਲ ਹੈ, ਪਰ ਰਾਗ ਇਲਾਹੀ ਵੱਜ ਰਿਹਾ ਹੈ:-
ਨਾ ਕਈ ਨਾਦ ਸਰੋਦ ਸੁਣੀਵੇ
"ਫਿਰ ਸੰਗੀਤ-ਰਸ ਛਾਇਆ।"
(ਸਫਾ ६५)
ਸ਼ਾਤਿ ਹੈ, ਪਰ ਅਨੰਤ ਚਾਲ ਅਰੁਕਵੀਂ ਇਹਦੇ ਅੰਦਰ ਜਿੰਦ ਵਾਗ ਤੜਪ ਰਹੀ ਹੈ। ਬਿਜਲੀ ਕੂੰਦ ਰਹੀ ਹੈ। ਪ੍ਰਭਾਤ ਫੜਕ ਰਹੀ ਹੈ, ਕਿਰਨਾਂ ਕੰਬ ਰਹੀਆਂ ਹਨ, ਅੱਜ ਕੁਦਰਤ ਦੇਵੀ ਦੇ ਘਰ ਇਹ 'ਪਿਆਰ ਰਸ ਦਾ ਪਿੜ ਬੱਝ ਰਿਹਾ ਹੈ. ਸਭ ਕੁਛ ਰਸ ਦੇ ਸਮੁੰਦਰ ਵਿਚ ਡੁਬਕੀਆ ਲੈ ਰਿਹਾ ਹੈ। ਕਵੀ ਦੀ ਰਗ ਰਗ ਖਿੜਦੇ ਫੁੱਲ ਦੀਆਂ ਨਾੜਾਂ ਵਾਂਗ 'ਸਦਾ-ਵਿਗਾਸ' ਦੇ ਜਜ਼ਬੇ ਵਿਚ ਤੜਪ ਉੱਠੀ ਹੈ ਤੇ ਆਪਦੀ ਨਜ਼ਰ ਨਸ਼ੀਲੀ ਵਿਚ ਸਭ ਕੁਛ ਅਨੰਤ ਹੋ ਰਿਹਾ ਹੈ, ਰਸ-ਰੰਗ ਦੀ ਬਰਖ਼ਾ ਹੋ ਰਹੀ ਹੈ। ਇਧਰ ਇਹ ਸਰਬੱਤੀ ਪਿਘਲਿਆ ਪਿਆਰ ਇਸ ਅਕਹਿ ਸਮੇਂ ਸਮੁੰਦਰ ਵਾਂਗ ਹੋਇ ਫੈਲਿਓ ਅਨੁਰਾਗ ਵਾਲੇ ਰੰਗ ਵਿਚ ਤੇ ਉਪਰ ਕੁਦਰਤ ਦੀ ਸਾਰੀ ਪੰਘਰੀ ਹੋਈ ਸੁੰਦਰਤਾ ਅਨੇਕ ਆਭਾ ਵਾਲੀ, ਅਨੇਕ ਰੂਪਾਂ ਰੰਗਾਂ ਵੰਨਾਂ ਵਿਚ ਮੁੜ ਮੁੜ ਰੂਪ ਅਰੂਪ ਹੋ ਬਿਜਲੀ ਲਿਸ਼ਕਾਰਿਆਂ ਵਾਂਗ ਇਸ ਰਸ ਦੇ ਸਮੁੰਦਰ ਤੇ ਚਮਕਦੀ ਹੈ ਤੇ ਜਿਸ ਘੁਲੇ ਭਾਵਾ ਦੇ ਲਹਿਰਦੇ ਸਮੁੰਦਰ ਵਿਚੋਂ ਮੂਰਤੀਮਾਨ ਹੋ ਨਿਕਲਦੀ ਹੈ, ਜਿਵੇਂ ਚੰਨ ਤੇ ਸੂਰਜ ਦੀਆਂ ਟੁਕੜੀਆ ਲਹਿਰਾਂ ਵਿਚੋਂ ਬਾਹਰ ਨਿਕਲ ਆਵਣ।
ਵਿੱਥਾ ਅਮਿਣਵੀਆ ਵਿਚ.
ਸਿਰ ਚੀਰਦੇ ਥਰਾਂਦੇ।
ਜਾਂਦੇ ਅਨੰਤ ਚਾਲੀ,
ਚਮਕਾਂ ਦੇ ਹਨ ਓਹ ਸਾਈਂ।
ਚਮਕਾਰ ਰੰਗ ਦੇਣਾ,
ਰਸ ਝੂਮ ਵਿਚ ਝੂੰਮਾਣਾਂ,
ਇਕ ਜਿੰਦ-ਛੋਹ ਲਾਣੀ,-
ਅਟਕਣ ਨਹੀਂ ਕਿਥਾਈਂ।
ਲਰਜ਼ਾ ਵਤਨ ਜਿਨ੍ਹਾਂ ਦਾ
ਲਰਜ਼ਾ ਵਜੂਦ ਉਨ੍ਹਾਂ ਦਾ,
ਰੇਖਾ ਅਨੰਤ ਅਟਿਕਵੀਂ,
ਲਰਜ਼ੇ ਦੇ ਮੱਥੇ ਪਾਈ ।
(ਸਫਾ ४२)
ਸੰਗ-ਮਰਮਰ ਵਿਚ ਪੱਥਰ ਹੋਈ ਸੁੰਦਰਤਾ ਨੂੰ 'ਜੀਅਦਾਨ ਦੇਣਾ ਆਰਟ (ਉਨਰ) ਦੀ ਉੱਚੀ ਕਿਰਤ ਹੈ, ਮੋਏ ਪੱਥਰਾਂ ਨੂੰ ਕਵੀ ਦੇ ਦਿਲ ਦੀ ਜੁੰਬਸ਼ ਹਲੂਣਦੀ ਹੈ ਤੇ ਇਕ ਨਵਾਂ ਦਰਦ ਆਉਣ ਵਾਲੇ ਸਮੇ ਦੇ ਦਿਲ ਵਿਚ ਛਿੜ ਜਾਂਦਾ ਹੈ।
ਮਾਰ ਪਈ ਜਦ ਮਾਰਤੰਡ ਨੂੰ,
ਪੱਥਰ ਰੋ ਕੁਰਲਾਣੇ:-
ਪੱਥਰ ਤੋੜੇ ਦਿਲ ਯੇ ਟੁਟਦੇ
ਦਿਲ ਕਾਬਾ ਰੱਬਾਣੇ,
ਲਾਇ ਹਥੌੜਾ ਸਾਨੂੰ ? ਪਰ ਤੱਕ
-ਸੱਟ ਪਏ ਰਬ-ਘਰ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ :-
ਤੂੰ ਕਿਨੂ ਰੱਬ ਸਿਞਾਣੇ ?,
(ਸਫ਼ਾ ੪੯)
ਅੱਜ ਥੀਂ ਬਾਦ ਇਉਂ ਜਾਪਦਾ ਹੈ ਕਿ ਸਮਾਂ ਜਰਵਾਣਿਆਂ ਦੇ ਹੱਥ ਕਵੀ ਦੀ ਕੋਮਲ ਸੁਰ ਦੀਆਂ ਚਮਕਦੀਆਂ ਤਾਰਾਂ ਨਾਲ ਬੰਨ੍ਹ ਦਿਆ ਕਰੇਗਾ-ਦੋਵੇਂ ਹਥੌੜਾ ਤੇ ਤਲਵਾਰ ਉਨ੍ਹਾਂ ਦੇ ਹੱਥਾਂ ਵਿਚੋਂ ਢਹਿ ਪਿਆ ਕਰਨਗੇ, ਕਿਸ ਪਿਛੇ ਇਹ ਕੁਝ? ਇਹ ਨਿੱਕੀ ਜੇਹੀ ਕਵਿਤਾ ਇਸ ਸੈਂਚੀ ਵਿਚ ਆਲਮਗੀਰ ਇਨਸਾਨੀ ਕਲਚਰ (ਪ੍ਰਬੁਧਤਾ) ਦੀ ਇਕ ਨਵੀਂ ਫੁੱਟੀ ਕਲੀ ਹੈ। ਇਹ ਦਇਆ ਪੈਦਾ ਕਰਨ ਦਾ ਨਵਾਂ ਜਾਦੂ ਹੈ ਤੇ ਦਇਆ ਹੀ ਕੇਵਲ ਇਨਸਾਨੀ ਧਰਮ ਹੈ। ਪਿਆਰ
"ਸੁਪਨੇ ਵਿਚ ਤੁਸੀਂ ਮਿਲੇ ਅਸਾਂ ਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ
ਫਿਰ ਲੜ ਫੜਨੇ ਨੂੰ ਉਠ ਦੌੜੇ
ਪਰ ਲੜ ਓ ਬਿਜਲੀ ਲਹਿਰਾਂ
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗ੍ਯਾ ਲਾਈ:-
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀ ਲੂਆਂ ਵਿਚ ਲਿਸ਼ਕੇ,-
ਹੁਣ ਚਕਾਚੂੰਧ ਹੈ ਛਾਈ!"
(ਸਫ਼ਾ ४६)
ਇਸ ਸੰਚਯ ਦਾ ਇਕ ਹਿੱਸਾ 'ਕਸ਼ਮੀਰ ਨਜ਼ਾਰੇਂ ਇਕ ਮੋਤੀਆਂ ਦੀ ਮਾਲਾ ਹੈ, ਜਿਹੜੀ ਕਰਤਾ ਜੀ ਨੇ ਕੁਦਰਤ ਦੇਵੀ ਦੇ ਗਲੇ ਅਨੇਕ ਪਾਣੀਆ ਤੇ ਛਾਯਾਂ ਛਾਵਾਂ ਪ੍ਰਛਾਵਿਆ ਚਸ਼ਮਿਆਂ ਵਿਚ ਧੋ ਧੋ ਕੇ ਤੇ ਨਦੀਆਂ ਵਿਚ ਪ੍ਰੋ ਪ੍ਰੋ ਕੇ ਪਾਈ ਹੈ। ਇਸ ਮਾਲਾ ਵਿਚ ਨਵੇਂ-ਕਸ਼ਮੀਰ ਦੇ ਸਮੁੰਦਰ ਦੇ ਮੋਤੀ ਹਨ :-
ਮੈਂ ਰੁੰਨੀ, ਮੈਂ ਰੁੰਨੀ ਵੇ ਲੋਕਾ!
ਮੀਂਹ ਜਿਉਂ ਛਹਿਬਰ ਲਾਏ:
ਟੁਰੀ ਵਿਦਸਥਾ ਡਲ ਭਰ ਆਏ
ਤੇ ਫੁੱਲਰ ਉਮਡ ਉਮਡਾਏ:-
ਆਪਾ ਹੇਠ ਵਿਛਾਕੇ ਸਹੀਓ!
ਅਸਾਂ ਨਵਾਂ ਕਸ਼ਮੀਰ ਬਣਾਇਆ,
ਗਾਓ ਸੁਹਾਗ ਨੀ ਸਹੀਓ! ਸੁਹਣਾ,
ਕਦੇ ਸਰ ਕਰਨ ਚਲ ਆਏ॥
(ਸਫ਼ਾ २८)
ਇਸ 'ਭਾਵ-ਛਹਿਬਰ ਦੇ ਅੱਥਰੂ ਮੋਤੀ ਹਨ. ਇਹ ਕ੍ਰਿਸ਼ਨ ਗੰਗਾ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਡਿੱਗੇ ਹਨ ਤੇ ਓਥੋਂ ਮੁੜ ਗੰਗਾ ਨੇ ਆਪਣੀ ਯਾਦ ਨਾਲ ਵਿਚ ਪ੍ਰੋ ਕੇ ਭੇਟ ਕੀਤੇ ਹਨ। ਇਨ੍ਹਾਂ ਅੱਥਰੂਆਂ ਨਾਲ "ਚਸ਼ਮਾ ਮਟਨ ਸਾਹਿਬ ਤੇ
ਨਾਨਕ-ਛੁਹ' ਦਾ ਸੰਗ ਅਜੇ ਤਕ
ਬਗਦਾਦ ਸਾਂਭ ਕੇ ਰਖਿਆ,
ਨਾਨਕ-ਛੁਹ' ਦਾ ਥੜਾ ਬੰਗਲਾ
ਕਸ਼ਮੀਰ ਨੇ ਭੰਨ ਗਵਾਇਆ!
(ਸਫ਼ਾ ६९)
"ਭਾਗਭਰੀ ਦੇ ਦਰਸ਼ਨ" ਵਿਚ ਓਹੋ ਨਾਮ ਕਣੀ ਚਮਕ ਰਹੀ ਹੈ:-
"ਉਸ ਅਨੰਤ ਕਿਣਕੇ ਦੀ ਚਹਿਯੇ
ਅਜ ਕੁਛ ਵੰਡ ਵੰਡਈਆਂ।"
(ਸਫ਼ਾ ५२)
ਆਪ ਦੀ ਅੱਖ ਵਿਚ ਪੰਘਰੀ ਚਾਂਦੀ ਦੇ ਕਸ਼ਮੀਰ ਦੇ ਚਸ਼ਮੇ ਇਉਂ ਕਲੋਲ ਕਰ ਰਹੇ ਹਨ, ਜਿਉਂ ਬਾਲ ਮਾਂ ਦੀ ਗੋਦ ਵਿਚ-
"ਚਸ਼ਮੇ ਨੂੰ ਜਿਉਂ ਛੋਹ ਗੈਬ ਦੀ
ਮਿਲੀ ਪਿਆ ਨਿਤ ਖੇਡੇ,
'ਛੁਹ ਅਪਣੀਂ ਦੀ ਗੋਦ ਖਿਡਾ ਤਿਉਂ-
ਮਾਂ ਨੂੰ ਏ ਕੁਛ ਫਬਦਾ।"
(ਸਫ਼ਾ ३२)
ਠੰਢੀਆਂ ਛਾਵਾਂ 'ਨਸੀਮ ਦੀਆਂ ਆਪ ਲਈ ਸਰਬੱਤੀ ਪਿਆਰ ਦੇ ਚਿੰਨ੍ਹ ਹਨ।
ਮਾ ਨੂੰ ਅਪਣਾ ਬਾਲ ਪਿਆਰਾ
ਤੈਨੂੰ ਸਭ ਕੋਈ ਪ੍ਯਾਰਾ
ਜੋ ਆਵੇ ਉਸ ਲਾਡ ਲਡਾਵੇ
ਠਾਰੇਂ ਜਿੰਦੀਆਂ ਲੁਠੀਆਂ॥
(ਸਫ਼ਾ ੫੫)
ਆਪ ਦੀ ਫੁੱਲਰ ਉੱਪਰ ਕਵਿਤਾ- ਸੁੰਦਰਤਾ ਤਰ ਰਹੀ ਤੈ ਉਤੇ ਖੁਲ੍ਹ ਉਡਾਰੀਆਂ ਲੈਂਦੀ ਤੇ 'ਨਿਰਜਨ ਫਬਨ ਕੁਆਰੀ ਰੰਗਤ ਨੇ 'ਰਸ ਅਨੰਤ ਦਾ ਵਰਿਆ, ਅਕਹਿ ਨੂੰ ਕਹਿਣਾ ਹੈ। ਇਹ ਫੁੱਲਰ ਇਕ ਨੱਚਦੀ ਪਰੀ ਵਾਂਗ ਅੱਧ ਅਸਮਾਨਾਂ ਵਿਚ ਉਡ ਰਹੀ ਹੈ, ਝੀਲ ਕੀਹ ਹੈ? ਆਜ਼ਾਦੀ ਮੁਜੱਸਮ ਹੈ।
'ਸ਼ਾਲਾਮਾਰ' ਵਿਚ ਚਨਾਰ ਜੋਗੀ ਖੜੇ ਹਨ ਤੇ ਨੀਰ ਦੇ ਵਰਣ ਵਿਚ ਆਪ ਨੂੰ ਇਕ ਚੈਤਨ੍ਯ ਪ੍ਰਭਾਵ ਮੋਹਦਾ ਹੈ ਤੇ ਆਦਮੀ ਦੇ ਹੰਭਲਾ ਮਾਰ ਉੱਪਰ ਨੂੰ ਜਾਣ ਦੀ ਚਾਹ ਤੇ ਨੀਵਾਣਾਂ ਦੀ ਖਿੱਚ ਦਾ ਓਨੂੰ ਗਿਰਾਣਾ ਇਹ ਆਦਮੀ ਦੀ ਗਿਰਨ ਚੜ੍ਹਨ ਦੀ ਕੋਸ਼ਸ਼ ਦਾ ਨਕਸ਼ਾ ਦਿੱਸਦਾ ਹੈ :-
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ
ਪਹੁੰਚਾਂ,ਮਾਰ ਉਛਾਲ, ਪਰ ਖਿਚ ਰੋਕਦੀ
ਉੱਚਾ ਜਾਦਾ 'ਖਿੱਚ ਫਿਰ ਲੈ ਡੇਗਦੀ-
ਉਛਲ ਗਿਰਨ ਦਾ ਨਾਚ ਹੈ ਵੇ ਹੋ ਰਿਹਾ।
(ਸਫ਼ਾ ६०)
ਬਿਰਛਾ ਵਿਚ ਸੁਹਣੀ ਸ਼ੈਂ ਦੀ ਛੁਹ ਦੇ ਕਦੀ ਆਏ ਸੁਆਦ ਦੀ ਸਿਮਰਤੀ ਕਿੰਨੀ ਤੀਬਰ ਹੈ :-
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ-
ਪਰ ਉਹ ਪ੍ਯਾਰ ਸੁਆਦ ਨ ਵਸਦਾ
(ਸਫ਼ਾ ६३)
'ਕੁੱਕੜ ਨਾਗ ਆਪ ਨੂੰ ਲਟਬਉਰਾ ਗੀਟਿਆਂ ਨਾਲ ਖੇਡਦੇ ਬਾਲਕ ਵਾਂਗ ਲੱਗਾ ਹੈ ਤੇ ਆਪਦੀ ਛਾਤੀ ਵਿਚ ਵਾਤਸਲ ਪਿਆਰ ਦਾ ਉਛਾਲਾ ਆਯਾ ਹੈ :-
ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ।
(ਸਫ਼ਾ ६४)
ਵੈਰੀ ਨਾਗ ਦੇ 'ਫੀਰੋਜ਼ੀ ਰੰਗ ਦੇ ਮੋਤੀਆਂ ਵਾਲੀ ਡੁਲ੍ਹਕ ਦੀ ਮਿਲਵੀਂ ਚਮਕ ਸੁੱਚੇ ਨਗ ਦੀ ਆਬ ਹੋ ਨਿੱਬੜੀ ਹੈ, ਵੈਰੀ ਨਾਗ ਮਾਨੋਂ ਕੁਦਰਤ ਦਾ ਨਗੀਨਾ ਹੈ। 'ਵਿਦਸਥਾ' ਦਾ ਸੋਮਾਂ ਆਪ ਨੂੰ ਬਾਲਪਨੇ ਦਾ ਅਯਾਣਾਪਨ ਯਾਦ ਕਰਾਉਂਦਾ ਹੈ ਤੇ ਆਪ ਕਹਿੰਦੇ ਹਨ :-
"ਮੋਹ ਯਾ ਤੇਰੀ ਨਿਮਰਤ ਨੇ
ਤੇਰਿ ਮਾਉ ਵੇਖ ਜੀ ਠਰਿਆ।
(ਸਫ਼ਾ ६०)
ਇਨ੍ਹਾਂ ਕਸ਼ਮੀਰ ਨਜ਼ਾਰਿਆਂ ਵਿਚ ਇਕ ਪਾਸੇ ਆਪ ਨੂੰ ਹੈ ਚੁਕੀ ਹਿੰਦੁਸਤਾਨ ਦੀ ਮਹਾਰਾਣੀ ਨੂਰ ਜਹਾਂ ਯਾਦ ਆਉਂਦੀ ਹੈ। ਤੇ ਉਹਦੇ ਵਿਛੜੇ ਦਾ ਸੂਖਮ ਦਰਦ ਆਪ ਨੂੰ ਨਿਸ਼ਾਂਤ ਬਾਗ ਦੇ ਖੇੜੇ ਵਿਚ ਇਕ ਸਹਿਮ ਰੂਪ ਵਿਚ ਦਿੱਸਦਾ ਹੈ। ਬਾਗ ਕਹਿੰਦਾ ਹੈ ਕਿ ਹੋਰ ਸਭ ਕੋਈ ਮੇਰੇ ਥੀ ਖੁਸ਼ੀ ਲੈਣ ਆਉਂਦਾ ਹੈ, ਪਰ ਉਹ ਸੁੰਦਰੀ ਆਪਣੇ ਹੁਸਨ ਅਹਿਸਾਸ ਦੇ ਸਰੂਰ ਵਿਚ, ਆਪਣੇ ਮਦ ਭਰੇ ਨੈਣਾਂ ਦੇਕਟਾਖ੍ਯ ਨਾਲ ਬਾਗ਼ ਨੂੰ ਇਕ ਖੁਸ਼ੀ ਦੀ ਛੁਹ ਇਕ ਸੁਖ ਭਰੀ ਰਸ ਦੀ ਦਾਤ ਦੇਂਦੀ ਹੁੰਦੀ ਸੀ ਜੋ ਹੁਣ ਨਹੀਂ ਮਿਲ ਰਹੀ, ਤੇ ਦੂਜੇ ਪਾਸੇ ਨਿਮਾਣੀ 'ਰੱਬ ਰੰਗ ਰੱਤੀਂ ਫਕੀਰ ਲੱਲੀ ਨੂੰ ਆਪ ਯਾਦ ਕਰਦੇ ਹਨ-ਲੱਲੀ ਦੀ ਜੀਵਨ ਕਹਾਣੀ ਸਾਰੀ ਦੀ ਸਾਰੀ ਇਕ (Mystic Romance) ਰੋਮਾਂਚ ਕਰਨ ਵਾਲੀ ਫਕੀਰ ਕਥਾ ਹੈ-
ਪਹੁੰਚੇ ਹੋਏ ਫਕੀਰ ਇਕ ਗਰੀਬ ਕਸ਼ਮੀਰੀ ਪੰਡਤ ਦੀ ਲੜਕੀ ਲੱਲੀ ਸਾਈਂ-ਪਿਆਰ' ਵਿਚ ਰੱਤੀ ਹੋਈ ਸੀ। ਲੱਲੀ ਜਦ ਵਿਆਹੀ ਗਈ ਉਹਦੀ ਸੱਸ ਉਸ ਨੂੰ ਬੜਾ ਤੰਗ ਕਰਦੀ ਹੁੰਦੀ ਸੀ। ਪੇਕੇ ਗਰੀਬ ਹੋਣ ਕਰਕੇ ਇਹ ਨਫਰਤ ਸੱਸ ਦੀ
'ਨੂਰ ਜਹਾਂ ਤੇ 'ਲੱਲੀਂ ਦੇ ਨਾਲ ਹੀ ਲਾਲਾ ਰੁਖ ਤੇ ਫਰਾਮੁਰਜ਼ ਮੁੜ ਕਸ਼ਮੀਰ ਵਿਚ ਆਪ ਨੂੰ ਦਿੱਸੇ ਹਨ। 'ਸਰ ਟਾਮਸ ਮੂਰ ਦੇ ਬਾਦ ਇਨ੍ਹਾਂ ਨੇ ਅੱਜ ਮੁੜ ਇਸ ਜੋੜੇ ਦੇ ਪਿਆਰ ਨੂੰ ਯਾਦ ਕੀਤਾ ਹੈ। ਬੁਖ਼ਾਰੇ ਦੇ ਸ਼ਾਹਜ਼ਾਦੇ ਦਾ ਹਿੰਦ ਦੀ ਸ਼ਾਹਜ਼ਾਦੀ ਲਾਲਾ ਰੁਖ ਨਾਲ ਵਿਆਹ ਸੀ, ਜੋ ਕਸ਼ਮੀਰ ਵਿਚ ਹੋਣਾ ਸੀ। ਸ਼ਾਹਜ਼ਾਦਾ ਲਾਲਾ ਰੁਖ ਦਾ ਆਸ਼ਿਕ ਸੀ ਤੇ ਕਸ਼ਮੀਰ ਦਾ ਪ੍ਰੇਮੀ ਸੀ, ਪਰ ਚਾਹੁੰਦਾ ਸੀ ਕਿ ਕਿਵੇਂ ਸ਼ਾਹਜ਼ਾਦੀ ਮੇਰੇ ਪ੍ਯਾਰ ਵਿਚ ਰੰਗ-ਰੱਤੜੀ ਹੋ ਜਾਵੇ ਤਾਂ ਵਿਆਹ ਹੋਵੇ। ਸੋ ਸ਼ਾਹਜ਼ਾਦੀ ਦੇ ਕਸ਼ਮੀਰ ਸਫਰ ਵਿਚ ਜੋ ਨੌਕਰ ਚਾਕਰ ਨਾਲ ਸਨ. ਉਨ੍ਹਾਂ ਵਿਚ ਸ਼ਾਹਜ਼ਾਦੇ ਵਲੋਂ ਇਕ ਗਵੱਯਾ ਸੀ, ਜਿਸ ਦਾ ਨਾਮ ਫਰਾਮੁਰਜ਼ ਸੀ। ਇਸ ਦੇ ਰਾਗ, ਕਾਵਿ ਕਟਾਖ੍ਯ, ਉੱਚੀ ਸੁੰਦਰਤਾ ਤੇ ਗੁਣਾਂ ਕਰਕੇ
ਲਾਲਾ ਰੁਖ ਤੇ ਫਰਾਮੁਰਜ਼ ਜਿਹਾ ਦੇ ਪਿਆਰ ਕਰਤਾ ਜੀ ਨੇ ਇਕ ਕਵਿਤਾ ਵਿਚ ਦਰਸਾਯਾ ਹੈ
ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ
ਲੋਕੀ ਪਏ ਸੁਣਾਵਨ.
ਲੱਛਣ-ਸੱਸੀ ਪੁੰਨੂੰ ਪਿੱਛੇ
ਜੋ ਥਲ ਤੜਫ ਦਿਖਾਵਨ,
ਰਾਂਝੇ ਮਗਰ ਹੀਰ ਦੀ ਘਾਬਰ
ਮਜਨੂੰ ਦਾ ਸੁਕ ਜਾਣਾ,
ਏ ਨਹੀਂ ਮੋਹ ਨਜ਼ਾਰੇਂ ਦਿਸਦੇ
ਇਹ ਕੁਈ ਰਮਜ਼ ਛਿਪਾਵਨ।
ਹੇ ਅਰੂਪ! ਇਹ ਤੜਪ ਉਹੋ ਨਹੀਂ
ਧੁਰੋਂ ਤੁਸਾਂ ਜੋ ਲਾਈ ?
ਕੀ ਇਹ ਚਿਣਗ ਨਹੀਂ ਉਹ ਜਿਹੜੀ
ਤੁਸਾਂ ਸੀਨਿਆਂ ਪਾਈ ?
ਮਿਲਣ ਤੁਸਾਨੂੰ ਦੀ ਏ ਲੋਚਾ-
ਏ ਹੈ ਤੜਫ ਤੁਸਾਡੀ,
ਜਿੱਥੇ ਰਮਜ਼ ਪਵੇ ਕਈ ਕਟਕੀ
ਏ ਕਮਲੀ ਹੋ ਜਾਈ।
੫
ਦ ਹਰਫ ਵਿੱਛੁੜੀ ਕੂੰਜ ਤੇ 'ਵਿੱਛੁੜੀ ਰੂਹ ਲਈ ਇਥੇ ਪਾਉਣੇ ਬੇਜ਼ਰੂਰੀ ਨਹੀਂ ਹੋਣਗੇ।
ਵਿੱਛੁੜੀ ਕੂੰਜ ਇਕ ਸੁਪਨੇ ਵਿਚ ਸੁਣੇ ਗੀਤ ਦੀਆ ਯਾਦ ਰਹਿ ਗਈਆਂ ਦੋ ਸਤਰਾਂ ਹਨ। ਸੁਫਨਾਂ ਇੰਨਾਂ ਹੀ ਸੀ ਕਿ ਇਕ ਹੰਸ ਮਨਮੋਹਿਣ ਮੋਹਣੀਆਂ ਦੇ ਵਿਚ ਫੜਿਆ ਇਕ ਸੁਹਣੇ ਤਬਕ ਵਿਚ ਦਿੱਸ ਆਯਾ ਸੀ, ਹੰਸ ਦੇ ਮੂੰਹ ਇਕ ਗੀਤ ਸੀ. ਜਿਸ ਦੀਆਂ ਕਵੀ ਜੀ ਨੂੰ ਦੋ ਯਾਦ ਰਹਿ ਗਈਆਂ ਸਤਰਾਂ ਇਹ ਬੱਸ ਹਨ-
"ਮਿੱਠੇ ਤਾਂ ਲਗਦੇ ਮੈਨੂੰ
ਫੁੱਲਾਂ ਦੇ ਹੁਲਾਰੇ,
ਜਾਨ ਮੇਰੀ ਪਰ ਕੁੱਸਦੀ।"
ਪੰਜਾਬੀ ਦੇ ਸਿੱਧੇ ਸਾਦੇ ਨਿੱਕੇ ਜਿਹੇ ਹਰਫ਼ਾਂ ਵਿਚ ਇਕ ਅਨੰਤ ਜਿਹਾ ਮਿਲਵਾਂ ਹੁਸਨ, ਖੁਸ਼ੀ ਤੇ ਯਾਦ' ਦਾ ਭਰਿਆ, ਏਹੋ ਹਰਫ਼ ਬਸ ਖਿੜਕੀਆਂ ਹਨ, ਜਿਨ੍ਹਾਂ ਦੇ ਪਿਛੇ ਅਰਸ਼ੀ ਤੇ ਰੂਹਾਨੀ ਵਲੈਤਾਂ ਦਾ ਝਾਵਲਾ ਪੈਂਦਾ ਹੈ ਤੇ ਇਉਂ ਜਾਪਦਾ ਹੈ ਕਿ ਪਿਆਰ ਆਪਣੇ ਅਸਲੇ ਦੀ ਤਾਂਘ ਤੇ ਯਾਦ ਹੈ। ਸੱਚੇ ਵਤਨ ਤੇ ਹਮਵਤਨੀਆਂ ਦੀ ਤਾਂਘ ਮੁੱਕਦੀ ਨਹੀਂ, ਤੇ ਖੁਸ਼ੀਆਂ ਵਿਚ ਬੀ ਉਹ ਯਾਦ-ਦਰਦ ਭੁੱਲਦਾ ਨਹੀਂ.
ਇਨ੍ਹਾਂ ਦੋ ਸਤਰਾਂ ਵਿਚ ਝਲਕਦਾ ਭਾਵ
"ਵਿੱਛੁੜੀ ਰੂਹ" ਇਸੇ ਤਰ੍ਹਾਂ ਦੇ ਇਕ ਹੋਰ ਸੁਪਨੇ ਵਿਚ ਸੁੱਚੀ ਕਵਿਤਾ ਦੀ ਯਾਦ ਰਹਿ ਗਈ ਬਾਕੀ ਹੈ, ਇਨ੍ਹਾਂ ਦੋਹਾਂ ਸਤਰਾਂ ਵਿਚ ਇਕ ਪ੍ਰਭੁਤਾ-ਜੋਤੀ ਫ਼ਰਿਸ਼ਤਾ-ਮੂਰਤੀ ਕੋਈ ਸੁੰਦਰੀ ਅਜੀਬ ਵੈਰਾਗ੍ਯ ਤੇ ਪਿਆਰ ਦੀ ਤੀਖਣ ਤੀਬਤਾ ਵਿਚ ਆਪਣੇ ਪ੍ਰੀਤਮ ਦੀ 'ਪਿਆਰ-ਦ੍ਰਵਤਾ ਨੂੰ ਯਾਦ ਕਰ ਰਹੀ ਹੈ, ਕਹਿੰਦੀ ਹੈ ਮਾਲਾ (ਮੋਤੀਆਂ ਦੀ) ਹੇ ਪਿਆਰੇ ਤੇਰੇ ਗਲ ਵਿਚ ਹੈ ਤੇ ਮੋਤੀਆਂ ਵਿਚ ਆਬ (ਪਾਣੀ) ਹੈ।
ਪਰ ਮੈਂ ਬਿਨ ਪਾਣੀ ਕੁਮਲਾ ਰਹੀ ਹਾਂ।
ਵੇ ਮਾਹੀਆ! ਗਲੇ ਤੇਰੇ ਗਾਨੀਆਂ।
(ਓਹ ਮੇਰੇ ਲਈ ਤੇਰੇ ਅੱਖਾਂ ਦੇ ਪਿਆਰ ਅੱਥਰੂ ਹੁਣ ਮੋਤੀ ਬਣ ਮਾਲਾ ਬਣ ਗਏ ਹਨ), ਰੋਵਾਂ ਪਾਣੀ ਨੂੰ (ਪਾਣੀ ਮੋਤੀਅ ਦਾ ਹੈ ਪਰ ਮੇਰੇ ਕਿਸ ਕੰਮ), (ਬਿਨਾ ਤੇਰੇ ਪਿਆਰ ਦੇ) ਕੁਮਲਾਨੀ ਜਾਨੀਆਂ।
'ਵਿੱਛੁੜੀ ਕੂੰਜ' ਵਿਚ ਰੂਹਾਨੀ ਵਲੈਤਾਂ ਦਾ ਝਾਂਵਲਾਂ ਤੇ ਉਨ੍ਹਾਂ ਵਤਨਾਂ ਦੀ ਪ੍ਰੀਤ ਤੇ ਵਿਛੋੜਾ ਤੇ ਮੰਦਾ ਲੱਗਣਾ (ਵੈਰਾਗ) ਤੇ ਦਰਦ ਅਨੰਤ ਸੰਖੇਪਤਾ ਵਿਚ ਭਰਿਆ ਪਿਆ ਹੈ। ਮੁੜ ਉਸੀ ਦਰਦ ਨੂੰ ਮਨਮੋਹਣੀ ਅਦਾ ਨਾਲ ਤਾਰ ਲਟਕੇ ਹੋਏ ਮੀਂਹ ਦੇ ਤੁਪਕੇ ਦੇ ਮੂੰਹ "ਕੋਈ ਹਰਿਆ ਬੂਟ ਰਹਿਓ ਰੀਂ" ਦੀ ਕਵਿਤਾ ਵਿਚ ਪਾਇਆ ਹੈ:-
"ਅਰਸਾ ਤੋਂ ਲੱਖਾ ਹੀ ਸਾਥੀ ਕੱਠੇ ਹੋ ਸਾਂ ਆਏ,
ਕਿਤ ਵਲ ਲੋਪ ਯਾਰ ਓ ਹੋਏ ਮੈਂ ਲਾ ਨੀਝ ਤਕੰਦਾ।"
(ਸਫਾ ੪੩)
ਅਰਸਾ ਤੇ ਰੂਹਾਨੀ ਵਲੈਤਾਂ ਦੀ ਐਸੀ ਸਪਸ਼ਟ ਲੱਖਣਤਾ ਦਿੰਦੇ ਹੋਏ ਆਪ ਅਯਾਣੀ ਸਾਦਗੀ ਨਾਲ ਫੁੱਲ ਤੇ ਯੋਗੀ ਦੀ ਕਵਿਤਾ ਵਿਚ ਇਕ ਗੁਰਮੁਖ ਦੇ ਸਹਿਜ ਸੁਭਾ ਸੁਰਤਿ ਖੇੜੇ ਨੂੰ ਯੋਗ ਥੀਂ, ਹੱਥ ਆਈਆਂ ਸਿੱਧੀਆਂ ਥੀਂ, ਕੋਈ ਹੋਰ ਹੋਰ ਉੱਚੀ ਅਮੁੱਲ੍ਯ 'ਆਵੇਸ਼ੀ ਹਾਲਤ ਦੱਸ ਜਾਦੇ ਹਨ. ਆਪ ਦਾ ਗੁਲਾਬ ਦਾ ਫੁੱਲ ਕਹਿੰਦਾ ਹੈ-
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਣ ਬਾਝੋਂ ਸਾਨੂੰ
ਹੋਰ ਸੁਰਤ ਨਹਿ ਕਾਈ।"
(ਸਫਾ ੪੪)
ਇਕ ਆਲੀਸ਼ਾਨ ਖਿਆਲ ਆਪ ਦਾ 'ਗੰਧਕ ਦਾ ਚਸ਼ਮਾ' ਵਿਚ ਜੁੜਿਆ ਪਿਆ ਹੈ। ਚਸ਼ਮੇ ਸਾਰੇ ਸਾਫ, ਸੁਗੰਧਿਤ, ਨਿਰਮਲ ਹੁੰਦੇ ਹਨ, ਹਾਏ! ਗੰਧਕ ਦਾ ਚਸ਼ਮਾ ਕਾਲਾ, ਭੈੜਾ, ਬੂਦਾਰ ਕਿਉਂ ਹੈ? ਇਹ ਕਿੰਝ ਧੁਰਾਂ ਥੀਂ ਕਿਉਂ ਰੂਪ ਵਟਾ ਆਇਆ? ਇਹ ਚਸਮਾ ਆਪ ਨੂੰ ਉਹ ਪਰਉਪਕਾਰੀ ਦਿੱਸਿਆ,
"ਭੁਲਿਆਂ ਨੇ ਹਨ ਰੋਗ ਸਹੇੜੇ
ਮੈਂ ਚਾ ਲਾਵਾਂ ਦਾਰੂ,
ਅਨੰਤ ਰਹਮ ਪਤਿਤਾਂ ਭੀ ਉਤੇ
ਤੁਠਦਾ ਧੁਰ ਤੋਂ ਆਇਆ"।
(ਸਫਾ ੪੧)
ਡਿਹਰਾਦੂਨ ਪੂਰਨ ਸਿੰਘ
ਵਿੱਛੁੜੀ ਕੂੰਜ
ਮਿੱਠੇ ਤਾਂ ਲਗਦੇ ਮੈਨੂੰ
ਫੁੱਲਾਂ ਦੇ ਹੁਲਾਰੇ,
ਜਾਨ ਮੇਰੀ ਪਰ
ਕੁੱਸਦੀ !
৭.
ਰਸ-ਰੰਗ ਛੁਹ।
ਅਨੰਤ ਦੀ ਛੁਹ।
ਹੇ ਅਨੰਤ! ਇਕ ਛੁਹ ਤੁਹਾਡੀ ਨੂੰ
ਦਿਲ ਮੰਗਦਾ ਨਹਿ ਰਜਦਾ,
ਛੁਹ ਤੁਹਾਡੀਂ ਦਾ ਕਹਿਰ ਵਿਛੋੜਾ,
ਸੇਲੇ ਵਾਂਙੂ ਵਜਦਾ
ਚਸ਼ਮੇਂ ਨੂੰ ਜਿਉਂ ਛੋਹ ਗ਼ੈਬ ਦੀ
ਮਿਲੀ, ਪਿਆ ਨਿਤ ਖੇਡੇ
'ਛੁਹ ਅਪਣੀਂ ਦੀ ਗੋਦ ਖਿਡਾ ਤਿਉਂ-
ਮਾਂ ਨੂੰ ਇਹ ਕੁਛ ਫਬਦਾ।
ਮੇਰੀ ਜਿੰਦੇ!
ਤੇਰਾ ਥਾਉ ਕਿਸੇ ਨਦੀ ਦੇ ਕਿਨਾਰੇ,
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ,
ਤੇ ਗਾਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ,
ਤੂੰ ਆਪੇ ਆਪੇ ਨਾਲ ਖੇਲੇਂ
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ,
ਤੇਰੇ ਚਾਰ ਚੁਫੇਰੇ ਝਮੇਲੇ?
ਚੜ੍ਹ ਚੱਕ ਤੇ ਚੱਕ ਘੁਮਾਨੀਆਂ।
ਚੜ੍ਹ ਚੱਕ ਤੇ ਚੱਕ ਘੁਮਾਨੀਆਂ,
ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ,
ਮੈਂ ਤਾਂ ਬੱਦਲਾਂ ਨੂੰ ਫਰਸ਼ ਬਨਾਨੀਆਂ,
ਉਤੇ ਨਾਚ ਰੰਗੀਲੜੇ ਪਾਨੀਆਂ,
ਬਾਜੀ ਬਿਜਲੀ ਦੇ ਨਾਲ ਲਗਾਨੀਆਂ-
ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ।
ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ,
ਚੰਦ ਮੱਥੇ ਤੇ ਚਾ ਲਟਕਾਨੀਆਂ,
ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ,
ਮੀਂਹ ਕਿਰਨਾਂ ਦਾ ਪਈ ਵਸਾਨੀਆਂ,
'ਜਿੰਦ ਕਣੀਆਂ, ਦੀ ਲੁੱਟ ਲੁਟਾਨੀਆਂ,
'ਅਰਸ਼ੀ-ਪੀਂਘ' ਕਮਾਨ ਬਨਾਨੀਆਂ,
ਰੰਗ ਰੂਪ ਦੇ ਤੀਰ ਵਸਾਨੀਆਂ,
ਨੂਰ ਅੱਖੀਆਂ ਵਿਚ ਸਮਾਨੀਆਂ,
ਨੂਰੋ ਨੂਰ ਹੁਵੰਦੜੀ ਜਾਨੀਆਂ,
ਨੂਰ ਨੂਰੀਆਂ ਨੂੰ ਪਈ ਲਾਨੀਆਂ।
ਨੂਰ ਚਮਕਦਾ ਮੱਥਾ।
ਅਰਸ਼ੀ 'ਛੁਹ ਤੇਰੀ ਦੇ ਸ੍ਵਾਲੀ
ਅਸੀਂ ਦਰ ਤੇਰੇ ਤੇ ਆਏ,
ਡਰਦੇ ਡਰਦੇ, ਕੰਬਦੇ ਕੰਬਦੇ
ਅਸਾਂ ਗਿਣ ਗਿਣ ਕਦਮ ਰਖਾਏ,
ਐਪਰ ਨੂਰ ਚਮਕਦਾ ਮੱਥਾ
ਅਸਾਂ ਜਦੋਂ ਤੁਧੇ ਦਾ ਡਿੱਠਾ,
ਛੁਹ ਬਖਸ਼ਣ ਦਾ ਸ਼ੌਕ ਤੁਸਾਂ ਵਿਚ
ਸਾਨੂੰ ਡੁਲ੍ਹਦਾ ਨਜ਼ਰੀਂ ਆਏ।
ਸ਼ਹੁ ਖਿੱਚਾਂ ਵਾਲੇ।
'ਅਸੀਂ ਸਿਕਦੇ, ਤੁਸੀਂ ਸਿਕਦੇ ਨਾਂਹੀ
ਅਸਾਂ ਇਹ ਗਲ ਸੀ ਸਹੀ ਕੀਤੀ,-
ਇਕ ਦਿਨ ਸਿਕਦਿਆਂ ਲੜ ਤੇਰੇ ਦੀ
ਅਸਾਂ ਛੁਹ ਜੋ ਪ੍ਰਾਪਤ ਕੀਤੀ:
'ਸਿੱਕਣ ਸਾਡਾ ਸੀ ਖਿੱਚ ਤੁਸਾਡੀ
ਸਾਨੂੰ ਇਹ ਗਲ ਨਜ਼ਰੀਂ ਆਈ,-
ਤੁਸੀਂ ਚੁੰਬਕ ਸ਼ਹੁ ਖਿੱਚਾਂ ਵਾਲੇ
ਤੁਸਾਂ ਸਿੱਕ ਅਸਾਂ ਦਿਲ ਸੀਤੀ।
ਪ੍ਰੇਮ ਤਰੰਗੀਂ।
ਪੁੰਨਿਆ ਨੂੰ ਸ਼ਹੁ ਸਾਗਰ ਉਛਲੇ
ਤਾਂਘ ਅਰਸ਼ ਦੀ ਕਰਦਾ,
ਦੂਰ ਵਸੇਂਦੇ ਸੁਹਣੇ* ਵੱਲੇ
ਉਮਲ ਉਮਲ ਜੀ ਭਰਦਾ,
ਜਿਉਂ ਜਿਉਂ ਪਰ ਉਸ ਲਗੇ ਚਾਂਦਨੀ
ਤਿਉਂ ਤਿਉਂ ਕੀ ਉਹ ਦੇਖੇ ?
ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ
ਦਾਨ ਉਛਾਲੇ ਕਰਦਾ।
ਵੱਧ ਪ੍ਯਾਰ ਵਿੱਚ-ਪ੍ਰੀਤਮ।
ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀਂ ਵਲ ਆਇਆ,
ਅੰਮੀਂ ਉਸ ਤੋਂ ਵੱਧ ਪਿਆਰੇ
ਤੁੱਠ ਤੁੱਠ ਲਾਡ ਲਡਾਇਆ।
ਸਿੱਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ ਸਾਗਰ ਪਹੁੰਚੀ,
ਉਸ ਤੋਂ ਵੱਧ ਪ੍ਯਾਰ ਵਿਚ ਸਾਗਰ
ਮਿਲਨ ਅਗਾਹਾਂ ਧਾਇਆ।
ਮਹਿਂਦੀ।
-ਸੱਜਣ ਦੇ ਹੱਥ ਲੱਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾਂ ਲਈ
ਵੇਖ ਵੇਖ ਖੁਸ਼ ਹੋਵੇ:
ਕਿਉਂ ਸਹੀਓ! ਕੁਈ ਸ੍ਵਾਦ ਸਜਨ ਨੇ
ਛੁਹ ਸਾਡੀ ਦਾ ਭਿ ਚਖਿਆ ?
ਉਡਾਰ ਪ੍ਰੀਤਮ ਨੂੰ ਅਥਰੂ :-
ਨੈਣਾ ਦੇ ਵਿਚ ਰੂੰ ਨ ਸੁਖਾਵੇ,
ਅਸੀਂ ਨੈਣਾ ਵਾਸ ਵਸਾਏ,
ਤੁਸੀਂ ਸੁਖਾਏ ਸਾਥੋਂ ਬਹੁਤੇ-
'ਅਖ-ਪੁਤਲੀ ਨੇ ਅੰਕ ਸਮਾਏ?
ਤੁਸੀਂ ਉਡਾਰ ਟਿਕ ਬਹੋ ਨ ਪੁਤਲੀ,
ਜਿਉਂ ਪੰਛੀ ਆਲ੍ਹਕ੍ਯੋਂ ਉੱਡੇ-
ਨੈਣਾਂ ਨੇ ਅਸੀਂ ਮਗਰ ਤੁਸਾਡੇ
ਹੁਣ ਢੂੰਡਣ ਬਾਹਰ ਘਲਾਏ।
ਛੁਹਾਰਾ :-
ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ,-
ਕਿਧਰੋਂ, ਕੌਣ, ਕਦੋਂ, ਦੱਸ ਸਖੀਏ!
ਕਿਤ ਗੁਣ ਉਹ ਕੁਈ ਆਵੇ?
ਪ੍ਰੀਤਮ ਛੁਹ।
ਤੁਸਾ ਤੜਿਆ ਅਸੀਂ ਟੁੱਟ ਪਏ
ਵਿਛੁੜ ਗਏ ਸਾ ਡਾਲੋਂ.
ਤੁਸਾਂ ਸੁੰਘ ਸੀਨੇ ਲਾ ਸੁਟਿਆ
ਵਿਛੁੜ ਗਏ ਤੁਸੀਂ ਨਾਲੋ.
ਪੈਰਾਂ ਹੇਠ ਲਿਤਾੜ ਲੰਘਾਉਆ
ਕੀਤਾ ਖੰਭੜੀ ਖੰਭੜੀ,
ਪਰ ਸ਼ੁਕਰਾਨਾ ਛੁਹ ਤੁਹਾਡੀ ਦਾ
ਅਜੇ ਨ ਭੁਲਦਾ ਸਾਨੋਂ!
ਨਿਤ ਅਰਜ਼ੋਈ।
ਤੁਸਾਂ ਛੇੜਿਆ, ਅਸੀਂ ਛਿੜ ਪਏ
ਬੀਨ ਜਿਵੇਂ ਸੁਰ ਹੋਈ.
ਛੋੜ੍ਹਾ ਤੁਸਾਂ ਅਸਾਂ ਚੁਪ ਕੀਤੀ
ਗੁੰਗਾ ਹੋ ਜਿਉਂ ਕੋਈ:-
ਹੱਥ ਤੁਸਾਡੇ ਜਾਦੂ ਵਸਦਾ.
ਛਹਿਆਂ ਜੀਉ ਜੀਉ ਪਈਏ.-
ਸ਼ਾਲਾ! ਕਦੇ ਵਿਛੋੜ ਨ ਸਾਨੂੰ,
ਨਿਤ ਨਿਤ ਇਹ ਅਰਜ਼ੋਈ!
'ਕਵਿ-ਰੰਗ' ਸੁੰਦਰਤਾ।
ਅਰਥਾਤ ਉਹ ਉੱਚ ਸੁੰਦਰਤਾ ਦੀ ਪ੍ਰਤੀਤੀ ਜਿਸ ਦੇ ਆਵੇਸ਼ ਵਿਚ ਕਵੀ ਤੇ ਉੱਚ ਕਾਵ੍ਯ ਪ੍ਰਕਾਸਦਾ ਹੈ
ਕਵਿਤਾ ਦੀ ਸੁੰਦਰਤਾਈ
ਉੱਚੇ ਨਛੱਤ੍ਰੀ ਵਸਦੀ,
ਅਪਣੇ ਸੰਗੀਤ ਲਹਿਰੇ
ਅਪਣੇ ਪ੍ਰਕਾਸ਼ ਲਸਦੀ,
ਇਕ ਸ਼ਾਮ ਨੂੰ ਏ ਓਥੋ
ਹੇਠਾਂ ਪਲਮਦੀ ਆਈ,
ਰਸ ਰੰਗ ਨਾਲ ਕੰਬਦੀ
ਸੰਗੀਤ ਥਰਥਰਾਈ.-
ਜਿਉਂ ਤ੍ਰੇਲ ਤਾਰ ਪ੍ਰੋਤੀ,
ਜਿਉਂ ਆਬ ਮੋਤੀਆਂ ਦੀ
ਨਜ਼ਰਾਂ ਦੀ ਤਾਰ ਪ੍ਰੋਤੀ,
ਨਾਜ਼ਕ, ਸੁਬਕ ਸੁਹਾਈ,
ਕੋਮਲ ਗਲੇ ਦੀ ਸੁਰ ਜਿਉਂ,
ਝੁਨਕਾਰ ਸਾਜ਼ ਦੀ ਜਿਉਂ,
ਝਰਨਾਟ ਰੂਪ ਵਾਲੀ
ਤਾਰੇ ਡਲ੍ਹਕ ਜਿਉਂ ਛਾਈ।
ਜਿਉ ਮੰਡਿ ਥਰਕੇ ਖਿਚਿਆ
ਖਿਚ ਖਾ ਮੈ ਰੂਹ ਜੋ ਕੰਬੀ.-
ਹੁਸਨਾਂ ਦੇ ਰੰਗ ਲਹਿਰੇ
ਰਸਝੂੰਮ ਇਕ ਝੁਮਾਈ.
ਪੰਛੀ ਉਡਾਰ* ਵਾਂਙੂ,
ਆਪੇ ਦੇ ਖੰਭ ਫੜਕੇ,
ਇਕ ਸ੍ਵਰ ਸਿਰ ਨੂੰ ਆਯਾ
ਇਕ ਤਾਰ ਸਿਰ ਝੁਮਾਈ!
ਪੁਛਿਆ ਅਸਾਂ, "ਹੇ ਸੁਹਣੀ!
ਤੂੰ ਆਪ ਸੁੰਦਰਤਾ ਹੈਂ,
"ਹੀਰੇ ਜਵਾਹਰ ਵਾਂਙੂ
ਟਿਕਦੀ ਹੈਂ ਕਿਉਂ ਤੂੰ ਨਾਹੀਂ?
"ਪਰਬਤ ਖੜੇ ਸੁਹਾਵੇ
ਝੀਲਾਂ ਤੇ ਬਨ ਸਮੁੰਦਰ,
"ਕਾਇਮ ਇਨ੍ਹਾਂ ਦੀ ਸੋਭਾ
ਦਾਇਮ' ਰਹੇ ਹੈ ਛਾਈ!"
ਬੋਲੀ ਓ ਥਰਥਰਾਂਦੀ
ਲਰਜ਼ੇ ਵਜੂਦ ਵਾਲੀ:-
੧ ਉੱਡਣ ਨੂੰ ਯਾਰ ਪੰਛੀ ਵਾਂਗੂ ।
२ ਸਦਾ
੩ ਕਾਬਾ ਹੀ ਜਿਸ ਦਾ ਸਰੀਰ ਹੋਵੇ ।
ਬਿਜਲੀ ਦੀ ਕੂੰਦ ਦਸ ਤੂੰ
ਟਿਕਦੀ ਕਿਵੇਂ ਟਿਕਾਈ?
"ਲਸ ਦੇ ਕੇ ਕਿਰਨ ਸੂਰਜ
ਲਰਜ਼ੇ ਦੇ ਦੇਸ਼ ਜਾਵੇ.
"ਸੁਰ ਰਾਗ ਦੀ ਥਰਾਂਦੀ
ਕਿਸ ਨੇ ਹੈ ਬੰਨ੍ਹ ਬਹਾਈ?
"ਉਲਕਾ" ਅਕਾਸ਼ ਲਿਸ਼ਕੇ
ਚਮਕਾਰ ਮਾਰ ਖਿਸਕੇ
"ਜੁੱਸਾ ਧਨੁਖ ਅਕਾਸ਼ੀ
ਕਿਸ ਨੇ ਟਿਕਾ ਲਿਆ ਈ ?
"ਚੰਦੋਂ ਰਿਸ਼ਮ ਜੁ ਤਿਲਕੇ,
ਤਾਰਯੋਂ ਜੁ ਡਲ੍ਹਕ ਪਲਮੇ
"ਦੇਕੇ ਮਟੱਕਾ ਖਿਸਕੇ,
ਟਿਕਦੀ ਨਜ਼ਰ ਨ ਆਈ।
"ਰਾਤ੍ਰਿਕ ਦੀ ਪਯਾਰ ਚਿਤਵਨ,
ਕੋਇਲ ਦੀ ਕੂਕ ਕੁਹਣੀ
"ਗਮਕਾਰ" ਦੇ ਨਸਾਵੇ,-
9 ਅਕਾਸਾ ਵਿਚ ਟੁਟਦੇ ਤੇ ਚਮਕਾਰ ਦੇਂਦੇ ਤਾਰੇ।
੨ ਅਕਾਸੀ ਪੀਂਘ।
੩ ਕਲੇਜਾ ਕੋਹ ਸਟਣ ਵਾਲੀ।
੪ ਸੰਗੀਤਕ ਥਰਰਾਟ।
ਕਾਬੂ ਕਦ ਹੈ ਆਈ ?
"ਲਰਜ਼ਾ ਵਜੂਦ ਜਿਨ੍ਹਾਂ ਦਾ
ਲਰਜਾ ਵਤਨ ਜਿਨ੍ਹਾਂ ਦਾ,
"ਚੱਕਰ ਅਨੰਤ ਅਟਿਕਵੇਂ
ਓਨ੍ਹਾਂ ਦੀ ਚਾਲ ਪਾਈ,
"ਵਿੱਥਾਂ ਅਮਿਣਵੀਆ ਵਿਚ,
ਸਿਰ ਚੀਰਦੇ ਥਰਾਂਦੇ,
"ਜਾਂਦੇ ਅਨੰਤ ਚਾਲੀ,
ਚਮਕਾਂ ਦੇ ਹਨ ਓਹ ਸਾਈਂ।
'ਚਮਕਾਰ ਰੰਗ ਦੇਣਾ,
ਰਸ ਝੂੰਮ ਵਿਚ ਝੁਮਾਣਾ,
"ਇਕ 'ਜਿੰਦ-ਛੋਹ ਲਾਣੀ :-
ਅਟਕਣ ਨਹੀਂ ਕਿਥਾਂਈਂ।
"ਲਰਜਾ ਵਤਨ ਜਿਨ੍ਹਾਂ ਦਾ,
"ਲਰਜ਼ਾ ਵਜੂਦ ਉਨ੍ਹਾਂ ਦਾ,
"ਰੇਖਾ ਅਨੰਤ ਅਟਿਕਵੀਂ
ਲਰਜ਼ੇ ਦੇ ਮੱਥੇ ਪਾਈ!"
ਛੁਹ ਗ਼ੈਰੀ।
"ਗੈਰੀ ਹੱਥ ਨੇ ਕਿਉ ਇਹ ਸਿਹਰਾ
ਹਾਇ, ਮਾਣ ਮਿਰੇ ਗਲ ਪਾਇਆ?
ਛੁਹ-ਗੈਰੀ ਜਿਉ ਵਿਸ ਫਨੀਅਰ ਦੀ,
ਇਸ ਅੱਗ ਭਬੂਕਾ ਲਾਇਆ।
ਕਰਮੇ ਵੇ! ਇਹ ਤੋੜਾਂ ਸਿਹਰਾ
ਅਤੇ ਭੱਠੀ ਦੇ ਵਿਚ ਫੂਕਾਂ,
ਛੁਹ ਉਤਰੇ ਮਨ ਠਉਰੇ ਆਵੇ:
ਰਹੇ ਸੱਜਣ ਨੈਣ ਸਮਾਇਆ!
ਕੋਈ ਹਰਿਆ ਬੂਟ ਰਹਿਓ ਰੀ।
ਮੀਂਹ ਪੈ ਹਟਿਆ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ, ਪਰ ਨਾ ਡਿੱਗੇ:-
ਪੁਛਿਆ ਰੋਇ ਸੁਣੰਦਾ -
"ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
"ਕਿਤ ਵਲ ਲੋਪ ਯਾਰ ਓ ਹੋਏ?
ਮੈਂ ਲਾ ਨੀਝ ਤਕੰਦਾ।"
ਫੁੱਲ ਤੇ ਯੋਗੀ।
ਖਿੜੇ ਫੁਲ ਨੂੰ ਧ੍ਯਾਨੀ ਸੀ ਇਕ
ਧ੍ਯਾਨ ਨਾਲ ਪ੍ਯਾ ਭਰਦਾ
ਅਸਾਂ ਪੁੱਛਿਆ, "ਜੁੜੇ ਮਨਾ ਤੂੰ,
ਕਿਉਂ ਪ੍ਯਾ ਇਸਤੇ ਮਰਦਾ ?"
ਕਹਿਣ ਲਗਾ: "ਮੈਂ ਸੁਣਨੀਆਂ ਚਾਹਾਂ
ਇਸ ਦੇ ਦਿਲ ਦੀਆਂ ਗੱਲਾ,
"ਇਸ ਲਈ ਇਸਨੂੰ ਜੀਭ ਲਾਣ ਦਾ
ਜਤਨ ਪਿਆ ਹਾਂ ਕਰਦਾ।"
ਯੋਗੀ ਧਆਨ ਧਰੇਂਦਾ ਹੁੱਟਾ
ਪਰ ਫੁਲ ਜੀਭ ਨ ਪਾਈ,
'ਜੀਭ-ਚੁੱਪ ਤਾਂ ਬੋਲ ਰਹੀ ਸੀ
ਜੋਗੀ ਨੂੰ ਨ ਦਿਸਾਈ।
ਕੂਕ ਕੂਕ ਸੁਹਣਾ ਕ੍ਯਾ ਆਖੇ:
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਨ ਬਾਝੋਂ ਸਾਨੂੰ,
ਹੋਰ ਸੁਰਤ ਨਹਿਂ ਕਾਈ।"
ਕੰਡੇ।
ਫੁਲ ਗੁਲਾਬ ਤੋਂ ਕਿਸੇ ਪੁਛਿਆ.
"ਅਵੇ ਕਮਲਤਾ ਦੇ ਸਾਂਈਂ!
"ਇਸ ਸੁਰੁੱਪ, ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬਜ ਲਾਈ?"
ਮਸਤ ਅਲਸਤੀ ਸੁਰ ਵਿਚ ਸੁਹਣੇ
ਹਸ ਕਿਹਾ: "ਖਬਰ ਨਹੀਂ ਮੈਨੂੰ
"ਤੋੜ ਨਹੀਂ-ਦੀ ਫੱਟੀ ਭਾਵੇਂ
ਮਿਰੇ ਮੌਲਾ ਨੇ ਲਿਖ ਲਾਈ"।
ਸ਼ਿਕਾਰਾ ਡਲ ਨੂੰ
ਅਸੀਂ ਸ਼ਿਕਾਰੇ ਹੋ ਗਏ ਤੇਰੇ
(ਪਰ) ਬਿਨ ਚੱਪੇ ਬਿਨ ਹਾਂਝੀ
ਕੋਈ ਠਉਰ ਨ ਥਿੱਤਾ ਸਾਡਾ
'ਮੈਂ ਤੋਂ 'ਮੈਂ ਗਈ ਵਾਂਞੀ,
ਵੇਗ ਵਾਉ ਦੇ ਲਈ ਫਿਰ ਰਹੇ
ਏਧਰ, ਓਧਰ ਗੱਭੇ
ਪਰ 'ਰਸਦਾਤੀ ਛੁਹ ਤੁਹਾਡੀ ਦੇ
ਰਸੀਏ ਹੋ ਗਏ ਹਾਂ ਜੀ।
੧ ਛੋਟੀ ਸੇਰ ਵਾਲੀ ਕਿਸ਼ਤੀ ਨੂੰ ਕਸ਼ਮੀਰ ਵਿਚ ਸ਼ਿਕਾਰਾ ਕਹਿੰਦੇ ਹਨ।
੨ ਸ੍ਰੀ ਨਗਰ ਦੇ ਲਾਗ ਦੀ ਸਾਫ ਪਾਣੀ ਵਾਲੀ ਝੀਲ ।
੩ ਮਲਾਹ ।
ਕੰਬਦੀ ਕਲਾਈ।
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ
ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।
ਫਿਰ ਲੜ ਫੜਨੇ ਨੂੰ ਉਠ ਦੌੜੇ
ਪਰ ਲੜ ਓ 'ਬਿਜਲੀ-ਲਹਿਰਾਂ',
ਉਡਦਾ ਜਾਂਦਾ ਪਰ ਉਹ ਅਪਣੀ
ਛੁਹ ਸਾਨੂੰ ਯਾ ਲਾਈ,
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ !
२.
ਪੱਥਰ
ਕੰਬਣੀਆਂ
ਅਵਾਂਤੀ ਪੂਰੇ ਦੇ ਖੰਡਰ*।
ਅਵਾਤੀ ਪੂਰਾ ਕੀ ਰਹਿ ਗ੍ਯਾ ਬਾਕੀ,
ਦੋ ਮੰਦਰਾਂ ਦੇ ਢੇਰ,
ਬੀਤ ਚੁਕੀ ਸਭ੍ਯਤਾ ਦੇ ਖੰਡਰ,
ਦਸਦੇ ਸਮੇਂ ਦੇ ਫੇਰ
ਸਾਖੀ ਭਰ ਰਹੇ ਓਸ ਅੱਖ ਦੀ
ਜਿਸ ਵਿਚ ਮੋਤੀਆ-ਬਿੰਦ,
ਹੁਨਰ ਪਛਾਣਨ ਵੱਲੋਂ ਛਾਇਆ,
ਗੁਣ ਦੀ ਰਹੀ ਨ ਜਿੰਦ।
'ਜੋਸ਼ ਮਜ਼ਹਬ ਤੇ 'ਕਦਰ-ਹੁਨਰ ਦੀ
ਰਹੀ ਨ ਠੀਕ ਤਮੀਜ਼,
ਰਾਜ਼ੀ ਕਰਦੇ ਹੋਰਾਂ ਤਾਂਈ
ਆਪੂੰ ਬਣੇ ਮਰੀਜ਼।
ਬੁਤ ਪੂਜਾ? 'ਬੁਤ ਫੇਰ ਹੋ ਪਏ
ਹੁਨਰ ਨ ਪਰਤ੍ਯਾ ਹਾਇ !
ਮਰ ਮਰ ਕੇ ਬੁਤਂ ਫੇਰ ਉਗਮ ਪਏ,
ਗੁਣ ਨੂੰ ਕੌਣ ਜਿਵਾਇ?
ਮੰਦਰ ਮਾਰਤੰਡ ਦੇ ਖੰਡਰ।
ਮਾਰ ਪਈ ਜਦ ਮਾਰਤੰਡ ਨੂੰ
ਪੱਥਰ ਰੋ ਕੁਰਲਾਣੇ:-
'ਪੱਥਰ ਤੋੜੇ? ਦਿਲ ਪਏ ਟੁਟਦੇ!
-ਦਿਲ ਕਾਬਾ ਰੱਬਾਣੇ*-
ਲਾਇ ਹਥੋੜਾ ਸਾਨੂੰ ? ਪਰ ਤੱਕ!
-ਸੁੱਟ ਪਏ "ਰਬ-ਘਰ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ !
ਤੂੰ ਕਿਨੂੰ ਰੱਬ ਸਿਞਾਣੇਂ ?’
ਕੰਬਦੇ ਪੱਥਰ।
ਮਾਰਤੰਡ' ਨੂੰ ਮਾਰ ਪਿਆਂ
"ਹੋਈ ਮੁੱਦਤ" ਕਹਿੰਦੀ ਲੋਈ,
ਪਰ ਕੰਬਣੀ ਪੱਥਰਾਂ ਵਿਚ ਹੁਣ ਤਕ
ਸਾਨੂੰ ਸੀ ਸਹੀ ਹੋਈ:
ਹਾਇ ਹੁਨਰ ਤੇ ਹਾਏ ਵਿਦ੍ਯਾ
ਹਾਇ ਦੇਸ਼ ਦੀ ਤਾਕਤ!
"ਹਾਇ ਹਿੰਦ ਫਲ ਫਾੜੀਆਂ ਵਾਲੇ'
ਹਰ ਸਿਲ ਕਹਿੰਦੀ ਰੋਈ।
੧. ਇਹ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦ੍ਯਾ ਦਾ ਟਿਕਾਣਾ ਹੁੰਦਾ ਸੀ ਹੁਣ ਖੋਲੇ ਪਏ ਹਨ।
੨. ਸੇਬ ਨਾਸ਼ਪਾਤੀ ਵਾਂਙੂ ਇਕ ਜਾਨ ਨਹੀਂ, ਪਰ ਸੰਤਰੇ ਵਾਂਙੂ ਵਿਚੋਂ ਫਾੜੀ ਫਾੜੀ ਵੱਖੋ ਵੱਖ ਹੈ।"
३.
ਕਸ਼ਮੀਰ ਨਜ਼ਾਰੇ
ਭਾਗਭਰੀ ਦੇ ਦਰਸ਼ਨਾਂ ਪਰ।
ਜਿਸ ਕਿਣਕੇ ਬੰਦ ਹੋਈਆਂ ਤੇਰੀਆਂ
ਰੌਸ਼ਨ ਚਸ਼ਮਾਂ ਰਹੀਆਂ
ਜਿਸ ਕਿਣਕੇ ਹੋ ਬੁੱਢੀ ਠੇਰੀ
ਰਹੀ ਜਵਾਨੀ ਚੜ੍ਹੀਆ.
ਜਿਸ ਕਿਣਕੇ ਪ੍ਰਭੂ ਜੀ ਖਿਚ ਲੀਤੇ
ਸੁਧਾਸਰੋਂ' ਚਲਿ ਆਏ,-
ਉਸ ਅਨੰਤ ਕਿਣਕੇ ਦੀ ਚਹਿਯੇ
ਅਜ ਕੁਛ ਵੰਡ ਵੰਡਈਆਂ।
ਟੁਕੜੀ ਜਗ ਤੋਂ ਨ੍ਯਾਰੀ।
ਅਰਸ਼ਾਂ ਦੇ ਵਿਚ 'ਕੁਦਰਤ ਦੇਵੀਂ
ਸਾਨੂੰ ਨਜ਼ਰੀਂ ਆਈ.
'ਹੁਸਨ-ਮੰਡਲ ਵਿਚ ਖੜੀ ਖੇਲਦੀ,
ਖੁਸ਼ੀਆਂ ਛਹਿਬਰ ਲਾਈ ।
ਦੌੜੀ ਨੇ ਇਕ ਮੁਠ ਭਰ ਲੀਤੀ,
ਇਸ ਵਿਚ ਕੀ ਕੀ ਆਇਆ-
੧ ਮੰਦਰ ਹੈ, ਕਾਠੀ ਦਰਵਾਜੇ ਕਿਲ੍ਹੇ ਪਾਸ। ਇੱਥੇ ਬ੍ਰਿਧ ਮਾਈ ਭਾਗਭਰੀ ਨੂੰ ਤਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਏ ਸਨ ।
२ ਅੰਮ੍ਰਿਤਸਰੇ ।
ਪਰਬਤ ਟਿੱਬੇ ਅਤੇ ਕਰੇਵੇ
ਵਿਚ ਮੈਦਾਨ ਸੁਹਾਇਆ-
ਚਸਮੇਂ, ਨਾਲੇ, ਨਦੀਆਂ, ਝੀਲਾ
ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਵਾਂ, ਮਿਠੀਆਂ ਹ੍ਵਾਂਵਾਂ,
ਬਨ ਬਾਗਾਂ ਜਿਹੇ ਸੁੰਦਰ,
ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪ੍ਯਾਰੇ,
ਅਰਸ਼ੀ ਨਾਲ ਨਜ਼ਾਰੇ ਆਏ
ਉਸ ਮੁੱਠੀ ਵਿਚ ਸਾਰੇ।
ਸੁਹਣੀ ਨੇ ਅਸਮਾਨ ਖੜਕੇ
ਧਰਤੀ ਵੱਲ ਤਕਾਕੇ,
ਇਕ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਛ ਹੇਠ ਤਕਾਕੇ ।
ਜਿਸ ਥਾਂਵੇਂ ਧਰਤੀ ਤੇ ਆ ਕੇ
ਇਹ ਮੁਠ ਡਿੱਗੀ ਸਾਰੀ,-
ਓਸ ਥਾਉਂ 'ਕਸ਼ਮੀਰ ਬਣ ਗਿਆ,
ਟੁਕੜੀ ਜਗ ਤੋਂ ਨਯਾਰੀ ।
ਹੈ ਧਰਤੀ ਪਰ ਛੁਹ ਅਸਮਾਨੀਂ
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸ੍ਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਚਸਕੇ।
ਡੱਲ ।
(ਸਿਰੀ ਨਗਰ ਦੀ ਝੀਲ)
ਨੀਵੇਂ ਲੁਕਵੇਂ ਥਾਇ
ਕੁਦਰਤ ਬਾਗ ਲਗਾਇਆ.
ਉੱਤੇ ਪਾਣੀ ਪਾਇ
ਅਪਣੀ ਵੱਲੋਂ ਕੱਜਿਆ.
ਪਰਦਾ ਪਾਣੀ ਪਾੜ –
ਸੁੰਦਰਤਾ ਨਾ ਲੁਕ ਸਕੀ.-
ਰੂਪ ਸਵਾਇਆ ਚਾੜ੍ਹ
ਨਿਖਰ ਸੰਵਰ ਸਿਰ ਕੱਢਿਆ,
ਤਖਤਾ ਪਾਣੀ ਸਾਫ
ਵਿਛਿਆ ਹੋਇਆ ਜਾਪਦਾ
ਪਰੀਆਂ ਜਿਉਂ ਕੁਹਕਾਫ
ਕਵਲਾਂ ਦਾ ਵਿਚ ਨਾਚ ਹੈ।
ਨਸੀਮ ਬਾਗ਼
ਜਿਉ ਮਾਵਾ ਤਿਉਂ ਠੰਢੀਆ ਛਾਵਾਂ
ਅਸਾਂ ਤੁਧੇ ਦੀਆਂ ਡਿਠੀਆਂ,
ਠੰਢੀ ਪ੍ਯਾਰੀ ਗੋਦ ਤੁਧੇ ਦੀ
ਛਾਂਵਾਂ ਮਿਠੀਆਂ ਮਿਠੀਆ
ਮਾ ਨੂੰ ਅਪਣਾ ਬਾਲ ਪਿਆਰਾ
ਤੈਨੂੰ ਸਭ ਕੁਈ ਪਯਾਰਾ,
ਜੋ ਆਵੇ ਉਸ ਲਾਡ ਲਡਾਵੇਂ,
ਠਾਰੇਂ ਜਿੰਦੀਆਂ ਲੁਠੀਆਂ।
ਸ਼ਾਲਾਮਾਰ।
ਜਂਗੀ ਖੜੇ ਚਨਾਰ, ਸ਼ਾਂਤੀ ਵਸ ਰਹੀ,
ਨਹਿਰ ਵਹੇ ਵਿਚਕਾਰ ਬ੍ਰਿਤੀ ਪ੍ਰਵਾਹ ਜਯੋਂ,
ਹਰਿਆ ਹਰਿਆ ਵੰਨ ਮਖਮਲ ਘਾਹ ਦਾ,
ਛਾਇ ਸਹਿਜ ਦਾ ਰੰਗ ਸ਼ਾਂਤਿ ਇਕਾਂਤ ਹੈ ।
ਫਿਰ ਆਈ ਅਬਸ਼ਾਰ* ਪਾਣੀ ਢਹਿ ਪਿਆ
ਅਲਾਪ ਸੰਗੀਤ ਉਚਾਰ ਮਨ ਨੂੰ ਮੁਹ ਰਿਹਾ,
ਰੰਗ ਬਲੌਰੀ ਵੰਨ ਡਿਗਦੇ ਦਾ ਲਸੇ,
ਫਿਰ ਕੁਝ ਕਦਮਾ ਲੰਘ ਹੇਠਾਂ ਜਾਂਵਦਾ
ਵਿਚ ਫੁਹਾਰਿਆ ਜਾਇ ਉੱਪਰ ਆਵਦਾ
ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ:
ਪਹੁੰਚਾ ਮਾਰ ਉਛਾਲ ਪਰ ਖਿਚ ਰੋਕਦੀ
ਉੱਚਾ ਜਾਂਦਾ 'ਖਿਚ ਫਿਰ ਲੈ ਡੇਗਦੀ-
ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ।
ਵਿੱਚ ਵਿਚਾਲ ਅਜੀਬ ਬਾਰਾਂ-ਦਰੀ ਹੈ,
ਸ਼ਾਮ ਰੰਗ ਦਾ ਸੰਗ ਜਿਸ ਤੋਂ ਬਣੀ ਹੈ।
ਇਸ ਦੇ ਚਾਰ ਚੁਫੇਰ ਪਾਣੀ ਖੇਡਦਾ।
ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ,
ਮਾਨੇਂ ਸਾਵਣ-ਮੀਂਹ ਹੈਵੇ ਪੈ ਰਿਹਾ,
ਉਹ ਅਸਮਾਨੋਂ ਡਿੱਗ ਹੇਠਾਂ ਆਂਵਦਾ,
ਇਹ ਹੇਠੋਂ ਰਾਹ ਪਾੜ ਉੱਛਲ ਵੱਸਦਾ।
ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ,-
ਬੈਠਯਾਂ ਇਸ ਵਿਚਕਾਰ ਝੂਟੇ ਦੇਂਵਦੀ,
ਕੁਦਰਤ ਮਾਨੋਂ ਆਪ ਨੱਚ ਰਹੀ ਨਾਚ ਹੈ ।
ਇਹ ਰੰਗ ਰਾਗ ਅਪਾਰ ਦਸਕੇ ਨੀਰ ਜੀ,
ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ ।
ਚਸ਼ਮਾ ਸ਼ਾਹੀ।
ਵਿਚ ਹਨੇਰੇ ਘੇਪ ਰਖਿਆ,
ਪਰਬਤ ਭਾਰ ਦਬਾਇਆ,
ਫਿਰ ਬੀ ਵਰਯਾ ਰਿਹਾ ਨ ਸੁਹਣਾ
ਚੀਰ ਪੱਥਰਾਂ ਆਇਆ.
ਉੱਮਲ ਉੱਮਲ ਪਵੇ ਮਿਲਣ ਨੂੰ-
ਮਿਲਿਆਂ ਦੇਇ ਹਯਾਤੀ":
ਬੇਪਰਵਾਹ ਲੁਟਾਵੇ ਆਪਾ,
ਲੁਟਿ ਲੁਟਿ, ਭਰਿ ਭਰਿ ਆਇਆ।
ਛੰਭ ਹਾਰਵਨ।
ਛੰਭ ਹਾਰਵਨ ਲਹਿ ਲਹਿ ਕਰਦਾ
ਪਰਬਤ ਕੁੱਛੜ ਚਾਇਆ,-
ਕੀਹ ਤੂੰ ਸਚਮੁਚ ਪਾਣੀ ਹੈਂ
ਯਾ ਨੈਣਾਂ ਦੀ ਇਕ ਮਾਇਆ ?
ਯਾ ਕਿ ਫਰਸ਼ ਜ਼ਮੁੱਰਦ ਉੱਤੇ
ਨੀਰ ਬਲੌਰੀ ਆਇਆ ?
ਯਾ ਇਕ ਝੁੰਡ ਸਬਜ਼ ਪਰੀਆਂ ਦਾ
ਵਿਚ ਅਸਮਾਨਾਂ ਛਾਇਆ,-
৭ ਜੀਵਨ। ੨ ਪੰਨਾ।
ਨੀਰ ਬਲੌਰੀ ਉਨ੍ਹਾਂ ਸਮਝਿਆ
ਸ਼ੀਸਾ ਕਿਸੇ ਵਿਛਾਇਆ.
ਜੋਬਨ ਅਪਣਾ ਉਮਡ ਉਂਮਡ ਵਿਚ
ਇਸ ਦੇ ਚਹਿਣ ਤਕਾਇਆ,-
ਪਰਤੋਂ" ਸਬਜ਼ ਉਨ੍ਹਾਂ ਦਾ ਇਸ ਵਿਚ
ਦੇਂਦਾ ਸਾਵੀ ਛਾਇਆ ?
ਯਾ ਪੰਨੇ ਨੇ ਪੰਘਰ ਖਾਧੀ
ਬਰਫ ਵਾਂਗ ਢਲ ਆਇਆ ?
ਪੰਨਾ ਹੋ ਪਾਣੀ ਹੈ ਭਰਿਆ
ਪਲਟ ਆਪਣੀ ਕਾਇਆ ?
ਯਾ ਪਰਛਾਵਾਂ ਹਰੇ ਰੰਗ ਦਾ
ਪੀਂਘ ਅਕਾਸ਼ੀ ਪਾਇਆ ?
ਯਾ ਹਰਿਆਵਲ ਕੁਦਰਤ ਨੇ ਇਕ
ਤੈਂ ਵਿਚ ਰਾਜ ਛੁਪਾਇਆ,
ਜੀਅ ਜੰਤ ਨੂੰ ਹਰੇ ਕਰਨ ਦਾ
ਇਹ ਹੈ ਇਕ ਕਨਾਇਆ ?
ਭਾਵੇ ਕੁਛ ਹੈ ਨੀਰ ਹਾਰਵਨ
ਜਦ ਤੂੰ ਨਜ਼ਰੀ ਆਇਆ,
ਧਾ ਸਰੂਰ ਅੱਖਾਂ ਵਿਚ ਵੜਿਆ
ਆਪਾ ਝੂਮ ਝੁਮਾਇਆ।
9 ਅਕਸ। ਪਰਛਾਵਾ । ੨ ਭੇਤ । ੩ ਸੈਨਤ ।
ਨਿਸ਼ਾਤ ਬਾਗ਼।
ਡਲ ਦੇ ਸਿਰ ਸਿਰਤਾਜ
ਖੜਾ ਨਿਸ਼ਾਤ ਤੂੰ.
ਪਰਬਤ ਗੋਦੀ ਵਿੱਚ
ਤੂੰ ਹੈਂ ਲੇਟਿਆ।
ਟਿੱਲੇ ਪਹਿਰੇ-ਦਾਰ
ਪਿੱਛੇ ਖੜੇ ਹਨ,
ਅੱਗੇ ਹੈ ਦਰਬਾਰ
ਡਲ ਦਾ ਵਿੱਛਿਆ ।
ਸੱਜੇ ਖੱਬੇ ਰਾਹ
ਸੁਫੈਦੇ ਵੇੜ੍ਹਿਆ,
ਦਿਸਦੀ ਖੜੀ ਸਿਪਾਹ
ਕ੍ਯੋਂ ਚੁਬਦਾਰ ਹਨ
ਬੀਜ ਬਿਹਾੜੇ ਦੇ ਬੁੱਢੇ ਚਨਾਰ* ਨੂੰ -
ਸਦੀਆਂ ਦੇ ਹੇ ਬੁੱਢੇ ਬਾਬੇ !
ਕਿਤਨੇ ਗੋਦ ਖਿਡਾਏ?
ਕਿਤਨੇ ਆਏ ਛਾਵੇ ਬੈਠੇ,
ਕਿਤਨੇ ਪੂਰ ਲੰਘਾਏ?
ਚਸ਼ਮਾਂ ਅਨੰਤ ਨਾਗ ।
ਨਿਰਮਲ ਤੇਰਾ ਰੰਗ
ਨਾਉਂ ਅਨੰਤ ਹੈ,
ਗੈਬੋਂ ਨਿਕਯੋਂ ਆਇ
ਵਹਿਂਦਾ ਸਦਾ ਤੂੰ
ਨਿਰਮਲਤਾ ਦਾ ਦਾਨ
ਦੇਵੇਂ ਠੰਢਿਆਂ,
'ਅਨੰਤ ਕਰਾਵੇਂ ਯਾਦ
ਅੰਤਾਂ ਵਾਲਿਆਂ ।
ਗੰਧਕ ਦਾ ਚਸ਼ਮਾਂ ।
-ਅਨੰਤ ਨਾਗ ਕੋਲ-
"ਗੰਧਕ ਦੇ ਚਸ਼ਮੇਂ! ਦੱਸ ਹੇਠੋਂ
ਤੂੰ ਕ੍ਯੋਂ ਬਾਹਰ ਆਇਆ ?
ਵੱਟ ਤੀਉੜੀ ਚਸ਼ਮਾਂ ਆਖੇ
"ਤਰਸ ਮਿਰੇ ਦਿਲ ਪਾਇਆ,
"ਭੁਲਿਆਂ ਨੇ ਹਨ ਰੋਗ ਸਹੇੜੇ
ਮੈਂ ਚਾ ਲਾਵਾਂ ਦਾਰੂ,
"ਅਨੰਤ ਰਹਿਮਂ ਪਤਿਤਾਂ ਬੀ ਉੱਤੇ
ਤਰੁਠਦਾ ਧੁਰ ਤੋਂ ਆਇਆ।"
ਇੱਛਾ ਬਲ ਨਾਦ ।
ਇੱਛਾ ਬਲ ਜਦ ਨਾਦ ਤਿਰਾ ਆ
ਪਹਿਲਾ ਕੰਨੀਂ ਪੈਂਦਾ,
ਭਰ ਸਰੂਰ ਸਿਰ ਵਿਚ ਇਕ ਜਾਂਦਾ
ਝੂਮ ਇਲਾਹੀ ਲੈਂਦਾ.
ਹੀਰੇ ਵਰਗੀ ਚਮਕ ਨੀਰ ਦੀ
ਅੱਖਾਂ ਨੂੰ ਮਸਤਾਂਦੀ
ਬੋ ਖੁਦੀਆਂ ਦਾ ਝੂਟਾ ਆਵੇ
ਚੜ੍ਹਾ ਹੁਲਾਰਾ ਰਹਿੰਦਾ ।
ਇੱਛਾ ਬਲ।
ਪਰਬਤ ਗੋਦੇਂ ਨੀਰ ਨਿਕਲ੍ਯਾ ਖੇਡਦਾ, ਚਮਕੇ ਵਾਂਗ ਬਲੌਰ ਜਾਂਦਾ ਦੌੜਦਾ, ਵਿਚ ਫੁਹਾਰਿਆਂ ਹੋਇ ਛਹਿਬਰ ਲਾਂਵਦਾ, ਨਹਿਰਾਂ ਦੇ ਵਿਚਕਾਰ ਜਾਂਦਾ ਗਾਂਵਦਾ, ਬੂਯਾਂ ਫੁੱਲਾਂ ਨਾਲ ਕਰਦਾ ਪ੍ਯਾਰ ਹੈ। ਉਲਟ-ਬਾਜ਼ੀਆਂ ਲਾਇ ਸੁਹਣੇ ਝਰਨਿਓਂ ਉਛਲੇ ਬਾਗੋਂ ਬਾਹਰ ਡਿਗਦਾ ਗਾਉਂਦਾ: ਕਰਦਾ ਨਹੀਂ ਅਰਾਮ ਤੁਰਿਆ ਜਾ ਰਿਹਾ। ਪੰਛੀ ਕਈ ਕਲੋਲ ਏਥੇ ਕਰ ਗਏ, ਸ਼ਾਹਨ-ਸ਼ਾਹ ਅਮੀਰ ਬੋਲੀਆਂ ਪਾ ਗਏ, ਕੰਗਲੇ ਕਈ ਗਰੀਬ ਸੁਖ ਆ ਲੈ ਗਏ, ਨਾ ਟਿਕਿਆ ਏ ਨੀਰ ਨਾ ਟਿਕਿਆ ਤਿਰੇ ਤੀਰ ਆਯਾ ਟੁਰ ਗਿਆ ਕੋਇ ਭਿ ਆਇਕੇ । ਪਲਕ ਝਲਕ ਦੇ ਮੇਲ ਦੁਨੀਆਂ ਹੋ ਰਹੇ, ਖੇਲ ਅਖਾੜਾ ਏਹ ਕੂਚ ਮੁਕਾਮ ਹੈ, ਚੱਲਣ ਦੀ ਇਹ ਥਾਉਂ ਪਲ ਭਰ ਅਟਕਣਾ ਚਲੋ ਚਲੀ ਦੀ ਸੱਦ ਹੈਵੇ ਆ ਰਹੀ, ਝਲਕੇ ਸੁਹਣੇ ਨੈਇ ਦੇਂਦੀ ਜਾ ਰਹੀ।
ਇੱਛਾ ਬਲ ਦੇ ਚਨਾਰ ਤੇ ਨੂਰ ਜਹਾਂ ।
-ਕਿਸੇ ਸੁੰਦਰੀ ਦੇ ਹੱਥ ਲਾਉਣ ਤੇ -
ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਂ ਨੂੰ ਲਾਏ,
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪ੍ਯਾਰ ਸੁਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨੂਰ ਜਹਾਂ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ॥
ਚਸ਼ਮਾਂ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ।
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾ ਬਲ ਤੂੰ ਜਾਰੀ ?
ਨੈਂ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਬੀ ਨਹਿ ਹਾਰੀ,
ਸੇਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸ੍ਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ
ਚਸਮੇ ਦਾ ਉੱਤਰ -
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓ ਕਰ ਅਰਾਮ ਨਹੀਂ ਬਹਿਂਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿਂਦੇ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿਂਦੇ।
ਚਸ਼ਮਾਂ ਕੁੱਕੜ ਨਾਗ ।
ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ,
ਵਾਂਗ ਬਲੌਰ ਚਮਕਦਾ ਸੀਤਲ
ਨੀਰ ਚਮਕਦਾ ਗ੍ਯਾਇਆ,
ਗੀਟਿਆਂ ਨਾਲ ਖੇਡਦਾ ਨਚਦਾ
ਬੂਟੀਆਂ ਦੇ ਗਲ ਲਗਦਾ,
ਮਿੱਠਾ ਨਾਦ ਕਰੇਂਦਾ ਜਾਂਦਾ
ਰੌ ਜਿੱਧਰ ਦਾ ਆਇਆ।
ਵੈਰੀ ਨਾਗ ਦਾ ਪਹਿਲਾ ਝਲਕਾ ।
ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅਖੀਆਂ ਵਿਚ ਵਜਦਾ,
ਕੁਦਰਤ ਦੇ 'ਕਾਦਰ' ਦਾ ਜਲਵਾ
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ
ਰੂਹ ਵਿਚ ਆ ਆ ਜਜ਼ਬ ਹੋਇ,
ਜੀ ਵੇਖ ਵੇਖ ਨਹੀਂ ਰਜਦਾ।
ਨਾ ਕੋਈ ਨਾਦ ਸਰੋਦ ਸੁਣੀਵੇ
ਫਿਰ ਸੰਗੀਤ-ਰਸ ਛਾਇਆ,
'ਚੁੱਪ ਚਾਨ ਫਿਰ ਰੂਪ ਤਿਰੇ ਵਿਚ
ਕਵਿਤਾ ਰੰਗ ਜਮਾਇਆ,
ਸਰਦ ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ:
ਗਹਿਰ ਗੰਭੀਰ, ਅਡੋਲ ਸੁਹਾਵੇ !
ਤੈਂ ਕਿਹਾ ਜੋਗ ਕਾਮਇਆ !
ਵੈਰੀ ਨਾਗ ।
-ਇਮਾਰਤਾ ਦੇ ਬਾਗ਼-
ਵੈਰੀ ਨਾਗ ਫੀਰੋਜ਼ੀ ਬੇਵਾ
ਜਹਾਂਗੀਰ ਜੜਵਾਇਆ।
ਪੱਕਾ ਹੌਜ਼ ਮਹਿਰਾਬਾਂ ਦ੍ਵਾਲੇ
ਦੇਕੇ ਸੁਹਜ ਵਧਾਇਆ।
ਸਭ ਤੋਂ ਪ੍ਯਾਰਾ ਥਾਉਂ ਜਗਤ ਵਿਚ ।
ਦਿਲ ਉਹਦੇ ਨੂੰ ਲੱਗਾ,-
ਦਿਲ ਤੋਂ ਪ੍ਯਾਰੀ ਨੂਰ ਜਹਾਂ ਦੀ
ਇਹ ਭੀ ਭੇਟ ਚੜਾਇਆ!
ਬਾਰਾਂ ਦਰੀਆਂ, ਮਹਿਲ ਮਾੜੀਆਂ
ਹੌਜ਼ ਕਿਨਾਰੇ ਬਣੀਆਂ,
ਸਭ ਢੈ ਢੇਰੀ ਹੋਈਆਂ, ਗੁੰਮੀਆਂ,
ਕੁਛ ਅਗ ਲਗਕੇ ਸੜੀਆਂ,-
ਬਾਗ਼ ਸੁਹਾਵਾ ਪਾਤਸ਼ਾਹ ਦਾ
ਮੇਵੇ ਹੈ ਪਯਾ ਵੇਚੇ
ਝਰਨੇ, ਬਾਰਾਂ ਦਰੀਆਂ ਸਭ ਦੀਆਂ
ਸਮਾਂ ਤੋੜ ਰਿਹਾ ਤਣੀਆਂ।
ਵਿਦਸਥਾਂ ਦਾ ਸੋਮਾ*
ਪਹਿਨ ਸ਼ਿੰਗਾਰ ਸਾਦਗੀ ਵਾਲਾ
ਮਿੱਟੀ ਵਿੱਚੋਂ ਸਰਿਆ,
ਕੱਚਾ ਤਾਲ ਤੇ ਘਾਹ ਉਦਾਲੇ
ਨਿਰਮਲ ਪਾਣੀ ਝਰਿਆ,-
ਜਨਮ ਸਥਾਨ ਕਹਿਣ ਜਿਹਲਮ ਦਾ
ਤੂੰ ਵਿਦਸਥਾਂ ਸੋਮਾ,
ਮੋਹ ਲਯਾ ਤੇਰੀ ਨਿਮਰਤ ਨੇ,
ਤੇਰਿ ਮਾਉਂ ਵੇਖ ਜੀ ਠਰਿਆ।
ਚਸ਼ਮਾਂ ਮਟਨ ਸਾਹਿਬ।
ਬਿਸਮਿਲ ਮਾਰਤੰਡ ਦੇ ਕੰਢੇ
ਨਾਦ ਵਜਾਂਦਾ ਆਇਆ.
ਛੁਹ ਕਦਮਾਂ ਦੀ ਜਿੰਦ ਪਾਵਣੀ
ਡੁਲ੍ਹਦੀ ਨਾਲ ਲਿਆਇਆ.
ਜਾਗ ਪਏ ਪੱਥਰ ਓ ਮੋਏ
ਰੁਲ ਗਏ ਪਾਣੀ ਜੀਵੇ,
ਨਵਾਂ ਜਨਮ ਦੇ 'ਮਟਨ ਸਾਹਿਬ ਕਰ
ਉੱਜਲ ਥੇਹ ਵਸਾਇਆ,-
ਸੁਹਣਿਆਂ ਦੇ ਸੁਲਤਾਨ ਗੁਰੂ
ਜਿਨ 'ਨਾਨਕ' ਨਾਮ ਸਦਾਇਆ,
'ਬ੍ਰਹਮ ਦਾਸ' ਪੰਡਤ ਨੂੰ ਏਥੇ
ਅਰਸ਼ੀ ਨੂਰ ਦਿਖਾਇਆ,
ਚਸ਼ਮ 'ਕਮਾਲੇਂ ਦੀ ਚਾ ਖੂਹਲੀ
ਕੁਦਰਤ ਵਸਿਆ ਦੱਸਿਆ,
ਤਾਲ ਵਿਚਾਲੇ ਥੜਾ ਬਣਯਾ
ਗੁਰ ਬੈਠ ਸੰਦੇਸ ਸੁਣਾਇਆ।
ਇਉਂ ਕਸ਼ਮੀਰ ਜਿਵਾਕੇ ਸੁਹਣਾ
ਜਾ ਕੈਲਾਸ਼ ਨੂੰ ਚੜ੍ਹਿਆ,
ਪਰ ਕਸ਼ਮੀਰ ਆਪ ਹੀ ਮੁੜਕੇ
ਵਿੱਚ ਤਬਾਹੀ ਵੜਿਆ।
ਸਿੰਘ ਰਣਜੀਤ ਮਰਦ ਦਾ ਚੇਲਾ
ਦੇਖੋ ਬੁੱਕਦਾ ਆਇਆ.
ਮੁੜ ਕਸ਼ਮੀਰ ਜਿਵਾਈ ਬਿਸਮਿਲ
ਮਟਨ ਸਾਹਿਬ ਰੰਗ ਖਿੜਿਆ,
ਧਰਮਸਾਲ-ਛੇ ਬਾਰਾਂਦਰੀਆਂ
ਥੜਾ ਵਿਚਾਲ ਫਬਾਇਆ,
ਜਿਸ ਤੇ ਬੈਠ 'ਬ੍ਰਹਮ ਦਾ ਮੂਧਾ
ਸਤਿਗੁਰ ਕੌਲ ਖਿੜਾਇਆ।
'ਨਾਨਕ-ਛੁਹ' ਦਾ ਸੰਗ ਅਜੇ ਤਕ
ਬਗਦਾਦ* ਸਾਂਭਕੇ ਰਖਿਆ,
'ਨਾਨਕ-ਛੁਹ' ਦਾ ਥੜਾ ਬੰਗਲਾ
ਕਸ਼ਮੀਰ ਨੇ ਭੰਨ ਗਵਾਇਆ।
ਲਿੱਧੜ ਨੈਂ
ਸਦਾ ਸੱਤੀਆਂ ਬਰਫਾ ਕਿਧਰੋਂ
ਹੇਠਾਂ ਢਲ ਢਲ ਆਈਆ,
ਸੰਗ ਯਸ਼ਬ ਯਾ ਹੌਲ-ਦਿੱਲੀਆਂ
ਪਾਣੀ ਬਣ ਬਣ ਧਾਈਆਂ-
ਠੰਢੀਆਂ ਠਾਰ ਵਗਣ ਏ ਧਾਰਾਂ
ਕਈ ਕਈ ਹੋ ਇਕ ਹੋਵਨ,
ਨਾਦ ਕਰਨ, ਸੁਰ ਛਿੜੇ ਖਿਰਨਵੀ
ਮਸਤੀਆਂ ਝੂਮ ਝੁਮਾਈਆਂ !
ਗਨੇਸ਼ਪੁਰ ਦੇ ਟਿਬੇ ਦੀਆਂ ਜੂਹਾਂ।
ਵਖੀਆਂ ਛਾਤੀਆਂ ਹੇ ਪਰਬਤ ਜੀ!
ਤੇਰੀਆਂ ਫਿਰ ਫਿਰ ਡਿੱਠੀਆ
ਚੀੜ੍ਹਾਂ ਚਸ਼ਮੇਂ ਜਿੱਧਰ ਜਾਓ
ਤ੍ਰਬ੍ਹੱਕ ਤਕੇਂਦੀਆਂ ਅੱਖੀਆਂ,
ਇਉਂ ਜਾਪੇ ਜਿਉਂ ਵਾਜ ਇਲਾਹੀ
ਗੁਰੂ ਨਾਨਕ ਦੀ ਆਵੇ;
ਨਾਲ ਅਯਾਲੀ ਗੋਸ਼ਟ ਕਰਦੇ
ਨਦਰਾਂ ਪਾ ਪਾ ਮਿੱਠੀਆਂ
ਪਹਿਲ ਗਾਮ।
-ਅਕਟੇਬਰ ਵਿਚ-
ਪਹਿਲਗਾਮ ਵਯਾਂ ਇਉਂ ਜਾਪੇ
ਵੱਸੋਂ ਦੀ ਹੱਦ ਚੁੱਕੀ,
ਕੱਲ ਵਿਲਾਯਤ ਸ਼ੁਰੂ ਹੋ ਗਈ
ਰੌਣਕ ਦੀ ਹਦ ਮੁੱਕੀ,
ਮਹਿਫਲ ਚੁੱਪ, ਰਾਗ ਸ਼ਾਂ ਸ਼ਾਂ ਦੇ
ਸੁਹਜ ਨਿਰਜਨੀ ਛਾਇਆ,
ਫਬਨ ਕੁਦਰਤੀ ਟੁੰਬ ਜਗਾਵੇ :-
"ਕੁਦਰਤ-ਰਸ ਚਖ ਬੁੱਕੀਂ"
ਭੁੱਲ ਚੁਕੀ ਸਭ੍ਯਤਾ*।
ਪੰਡਤਾਣੀ ਕਸ਼ਮੀਰ –
ਸਤਿਕਾਰ ਲਵੇ-ਦਿਸ ਆਂਵਦੀ,
ਇੱਜ਼ਤ ਦਾਰ ਅਮੀਰ
ਪਹਿਰਾਵਾ ਉਸ ਸੋਹਿਣਾ,
੧ ਬੁੱਕ ਭਰ ਭਰ ਕੇ
* ਤਹਿਜੀਬ ।
ਵਰੀ ਹਯਾ ਦੇ ਨਾਲ
ਸੁੰਦਰਤਾ ਉਸ ਫਬ ਰਹੀ,
ਫਿਰਦੀ ਖੁੱਲੇ ਹਾਲ-
ਸੰਗ ਨਹੀਂ, ਫਿਰ ਲਾਜ ਹੈ।
ਤੁਰ ਫਿਰ ਰਹੀ ਤਸਵੀਰ
ਕਿਸੇ ਪੁਰਾਣੇ ਸਮੇਂ ਦੀ
ਜਦ ਹੋਸੀ ਕਸ਼ਮੀਰ
ਸੱਭਯ, ਪ੍ਰਬੀਨ, ਸੁਤੰਤਰਾ।
ਗੁਲ ਮਰਗ ।
ਹੋਰ ਉਚੇਰਾ, ਹੋਰ ਉਚੇਰਾ
ਚੜ੍ਹ ਫਿਰ ਪੱਧਰ ਆਈ,
ਮਖਮਲ ਘਾਹ ਸੁਹਾਵੀ ਕਿਣਮਿਣ
ਠੰਢ ਠੰਢ ਹੈ ਛਾਈ,
ਤਪਤਾਂ ਤੇ ਘਮਸਾਨਾਂ ਛੁਟੀਆਂ
ਉੱਚੇ ਹੋਇਆਂ ਠਰ ਗਏ
ਠਰਨ, ਜੁੜਨ, ਰਸ-ਮਗਨ ਹੋਣ ਦੀ
ਚਉਸਰ ਵਿਛੀ ਇਥਾਈਂ।
ਰੈਣ ਬਸੇਰੇ ।
ਪਰੀ ਮਹਿਲ ਤੋਂ ਹੇਠ ਉਰਲੇ ਪਰਬਤੀਂ,
ਚਸ਼ਮਾਂ ਨਿੱਕਾ ਸਾਫ ਹੇਠਾਂ ਜ੍ਯੇਸ਼ਠਾ,
ਇਸ ਤੋਂ ਹੇਠਾਂ ਵਾਰ ਸੁਹਣੇ ਬੰਗਲੇ,
ਆਦਰ ਕਰ ਕਸ਼ਮੀਰ ਸਾਨੂੰ ਰੱਖਿਆ।
ਡਲ ਜੀ ਦੇ ਦੀਦਾਰ ਹੇਠਾਂ ਹੋਂਵਦੇ,
ਖੜੇ ਸਫੈਦੇ ਸਾਫ ਝੂੰਮਾਂ ਦੇ ਰਹੇ,
ਖੇਤੀਆਂ ਨਾਲੇ ਬਾਗ਼ ਸਫੈਦੇ ਹਿਲ ਰਹੇ,
ਪੈਲਾਂ ਪਾਣ ਚਕੋਰ ਪਰਬਤ ਵੱਖੀਆਂ,
'ਬਨ ਪਸ਼ੂਆਂ ਚਿਹਚੱਕ ਰਾਤੀਂ ਸੁਣੀਂਦੀ ।
ਪਿੱਛੇ ਖੜੇ ਪਹਾੜ, ਨਿਰਜਨ ਸੁੰਦਰਤਾ,
ਸ਼ਾਂ ਸ਼ਾਂ ਦਾ ਸੰਗੀਤ ਕੰਨੀਂ ਆਂਵਦਾ।
ਚੰਦ ਚੜ੍ਹੇ ਪਿਛਵਾਰ, ਅੱਗੇ ਪੈ ਰਹੇ,
ਪਰਛਾਵੇਂ ਰਮਣੀਕ ਸੁਹਣੇ ਸਹਿਮਵੇਂ,
ਇਉਂ ਜਾਪੇ ਕਿ ਸ਼ੋਰ ਉਹਲੇ ਹੋ ਗਿਆ.
ਇਕਾਂਤ ਵਲਾਯਤ ਵਿੱਚ ਆਕੇ ਟਿਕ ਗਏ,
ਠੰਢੀ ਵਹੇ ਸ਼ਮੀਰ ਦੇਂਦੀ ਲੋਰੀਆਂ ।
ਗਾਂਧਰ ਬਲ।
ਬਰਫਾ ਨਰਮੀ ਖਾਇ ਹੇਠਾ ਉਤਰੀਆਂ-
ਠੰਢਕ ਵੰਡ ਵੰਡਾਇ ਲੁਟਾਈਏ ਆਪਣੀ,
ਬਣਕੇ ਦਾਨ-ਸਰੂਪ ਏਥੇ ਆਦੀਆ,
ਨਿਰਮਲ ਨੀਰ ਅਨੂਪ ਹੋਕੇ ਵਗਦੀਆ।
ਠੰਢੀ ਟੁਰੀ ਹਵਾਉ ਦਰਿਓਂ ਉੱਚਿਓ,
ਖੇਡੰਦੜੀ ਏ ਵਾਉ ਇਸ ਤੋਂ ਹੋ ਰਿਹਾ
ਸੁਹਣਾ ਨਾਲ ਛੁਹਾਉ ਛਹਿਬਰ ਲਾ ਰਿਹਾ।
ਧਰਤੇਂ ਕਢ ਸਿਰ ਬਾਰ ਚਨਾਰਾਂ ਨਿਕਲੀਆਂ
ਥਾਵਾਂ ਠੰਢੀਆਂ ਠਾਰ ਹੋਇ ਖਲੋਤੀਆਂ,
ਠੰਢੀਆਂ ਛਾਵਾਂ ਜਾਣ ਮੀਂਹ ਜਿਉਂ ਪੈ ਰਿਹਾ,
ਸੁਹਣਿਆਂ ਵਾਲੀ ਸ਼ਾਨ ਹੋ ਰਹੀ ਦਾਨ ਹੈ।
ਠੰਢਾ ਠੰਢਾ ਨੀਰ ਠੰਢੀ ਛਾਉਂ ਹੈ,
ਠੰਢੀ ਝੁਲੇ ਸ਼ਮੀਰ ਤ੍ਰੈ-ਏ ਠੰਢੀਆਂ,
ਮਾਨੋਂ ਠੰਢੀਆਂ ਪਾਣ ਤਪਤ ਮਿਟਾਣ ਨੂੰ।
੧ ਪਹਾੜ ਦੇ ਦਰੇ ਤੇ।
२ ਜੱਫੀਆਂ
ਤਪਤ ਹੁਨਾਲੇ ਵਿਚ ਠੰਢਾ ਥਾਉਂ ਹੈ,
ਭਿੰਨੀ ਹੈ ਖੁਸ਼ਬੋਇ ਠੰਢਕ ਪੈ ਰਹੀ।
ਝਾਤੀ ਖੜੇ ਪਹਾੜ ਪਿਛੋਂ ਪਾ ਰਹੇ
ਅੱਗੇ ਖੜਾ ਮਦਾਨ ਲੇਰੀ ਦੇ ਰਿਹਾ।
ਸੁਖ ਦਾ ਪਿੜ ਏ ਥਾਉਂ ਕੁਦਰਤ ਸੋਹਿਣੀ,
ਵਾਂਗੂੰ ਪ੍ਯਾਰੀ ਮਾਉਂ ਬਾਲਾਂ ਵਾਸਤੇ
ਰਚਿਆ ਅਤਿ ਰਮਣੀਕ ਸੁਹਾਵਾਂ ਵਾਲੜਾ।
ਵੱਲਰ*।
ਫੁੱਲਰ! ਤੇਰਾ ਖੁੱਲ੍ਹਾ ਨਜ਼ਾਰਾ
ਵੇਖ ਵੇਖ ਦਿਲ ਠਰਿਆ,
ਖੁੱਲ੍ਹਾ, ਵੱਡਾ, ਸੁਹਣਾ, ਸੁੱਚਾ,
ਤਾਜ਼ਾ, ਹਰਿਆ ਭਰਿਆ,
ਸੁੰਦਰਤਾ ਤਰ ਰਹੀ ਤੋਂ ਉਤੇ,
ਖੁਲ੍ਹ ਉਡਾਰੀਆਂ ਲੈਂਦੀ,
ਨਿਰਜਨ ਫਬਨ, ਕੁਆਰੀ ਰੰਗਤ,
ਰਸ ਅਨੰਤ ਦਾ ਵਰਿਆ।
ਕਸ਼ਮੀਰ ਤੇ ਸੁੰਦਰਤਾ।
ਜਿੰਕੁਰ ਰੁਲਦੇ ਸੇਬ
ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ,
ਤੀਕਰ ਰੁਲ ਰਹੀ,
ਸੁੰਦਰਤਾ ਵਿਚ ਖ਼ਾਕ
-ਲੀਰਾਂ ਪਾਟੀਆਂ,
ਜਿਕੁਰ ਫੁੱਲ ਗੁਲਾਬ
ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿੱਚ
ਹੋਇ ਨਿਮਾਨੜਾ।
ਕ੍ਰਿਸ਼ਨ ਗੰਗਾ।
ਤੇਰਾ ਨੀਰ ਨਿਪੰਗ*
ਕ੍ਰਿਸ਼ਨ ਗੰਗ ਤੇਰਾ ਨਾਉਂ,
ਕੱਚਾ ਸਾਵਾ ਰੰਗ
ਧਾਈ ਆ ਰਹੀ!
ਸੁਹਣੇ ਹਰਿਗੋਬਿੰਦ
ਅਰਸ਼ੋਂ ਆਇ ਜੋ,
ਤਿਨ੍ਹ ਦੇ ਚਰਨ-ਅਰਬਿੰਦ
ਵਿਚ ਤੂੰ ਲੇਟਦੀ,-
ਹੋਈਏਂ 'ਕ੍ਰਿਸ਼ਨਾ-ਗੰਗ
ਹੁਣ ਤੂੰ ਸੁਹਣੀਏ!
ਚਰਣਾਂ ਦਾ ਸਤਿਸੰਗ
ਕਰਦੀ ਉਨ੍ਹਾਂ ਦਾ।
ਅੱਗੇ ਹੋਰ ਨ ਲੰਘ
ਚਰਣਨ ਕਮਲ ਤੋਂ,
ਲੀਨ ਹੋਇ ਵਿਚ ਰੰਗ
ਜਾਹੁ ਸ਼ਮਾਇ ਤੂੰ!
ਪ੍ਰੀਤਮ ਦੀ ਛੁਹ-ਅੰਗ
ਸਜਨੀਏ! ਜੇ ਮਿਲੇ,
ਫਿਰ ਨ ਛੋਡੀਏ ਸੰਗ
ਅੰਕ ਸਮਾਵੀਏ*
ਨਵਾਂ ਕਸ਼ਮੀਰ।
ਮੈਂ ਰੁੰਨੀ ਮੈਂ ਰੁੰਨੀ ਵੇ ਲੋਕਾ!
ਮੀਂਹ ਜਿਉਂ ਛਹਿਬਰ ਲਾਏ।
ਟੁਰੀ ਵਿਦਸਥਾ" ਡਲ ਭਰ ਆਏ:
ਤੇ ਫੁੱਲਰ ਉਮਡ ਉਮਡਾਏ:-
ਆਪਾ ਹੇਠ ਵਿਛਾਕੇ ਸਹੀਓ!
ਅਸਾਂ ਨਵਾਂ ਕਸ਼ਮੀਰ ਬਣਾਇਆ
ਗਾਓ ਸੁਹਾਗ ਨੀ ਸਹੀਓ! ਸੁਹਣਾ
ਕਦੇ ਸੈਰ ਕਰਨ ਚਲ ਆਏ ।
੪
ਲੱਲੀ
ਲੱਲੀ।
ਕਸ਼ਮੀਰਨ ਇਕ ਲੱਲੀਂ ਆਖਦੇ,
ਸਾਈਂ-ਇਸ਼ਕ ਪੁਰੋਤੀ,
ਹੈ ਬਉਰੀ ਨੰਗੀ ਪਈ ਫਿਰਦੀ
ਅੰਦਰੋਂ ਬਾਹਰੋਂ ਧੋਤੀ।
ਚਾਣਚੱਕ ਕਪੜੇ ਪਈ ਮੰਗੇ
ਆਪਾ ਪਈ ਲੁਕਾਵੇ,
ਕਿਸੇ ਪੁੱਛਿਆ 'ਅੱਜ ਕੀ ਹੋਇਆ ?"
ਲੱਲੀ ਨ ਹੇਠ ਖੁਲ੍ਹਾਵੇ।
ਹੂੰ ਕਰ ਕੇ ਉਠ ਗਈ ਸੁਹਾਵੀ
ਮਿੱਠੀ ਤਿਉੜੀ ਪਾਈ,
ਹੁਸਨ-ਅਹਿਸਾਸ' ਜਾਗਿਆਂ ਵਾਲੀ
ਰਮਜ਼ ਕਿਸੇ ਨਾ ਪਾਈ।
ਨਗਨ ਸੁੰਦਰਤਾ ਨਯਾਣੀ ਨਯਾਣੀ
ਪਰਦਾ ਲੋੜ ਨ ਰਖਦੀ,
ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ੍ਹ ਭਖਦੀ,
'ਹੁਸਨ ਅਹਿਸਾਸ' ਜਦ 'ਆਪੇ ਦਾ
ਮਦ ਭਰ ਆਪੇ ਤਕਦੀ,
ਆਪੇ ਤੇ ਆਸ਼ਿਕ ਹੋ ਆਪੇ
'ਮਦ-ਆਪੇ ਦਾ ਛਕਦੀ,-
ਤਦੋਂ ਡਰੇ ਮਤ ਨਜ਼ਰ ਕਿਸੇ ਦੀ
ਪੈਕੇ ਮੈਲ ਲਗਾਵੇ,
ਨਜ਼ਰ ਦੂਸਰੀ ਤੋਂ ਸ਼ਰਮਾਵੇ,
ਆਪਾ ਪਈ ਲੁਕਾਵੇ।
੫
ਨਿਸ਼ਾਤ ਤੇ ਨੂਰਜਹਾਂ
ਨਿਸ਼ਾਤ ਤੇ ਨੂਰ ਜਹਾਂ।
ਵਾਹ ਨਿਸਾਤ ਤਿਰੇ ਫਰਸ਼ ਸੁਹਾਵੇ
ਮਖਮਲ ਨੂੰ ਸ਼ਰਮਾਵਨ,
ਖਿੜੇ ਖਿੜੇ ਹਨ ਫੁੱਲ ਸੁਹਾਵੇ
ਸੁਹਣਿਆਂ ਵੇਖ ਲਜਾਵਨ,
ਨਹਿਰਾਂ ਵਗਣ, ਫੁਵਾਰੇ ਛੁੱਟਣ,
ਆਥਸ਼ਾਰ ਝਰਨਾਵਨ,
ਪਾਣੀ ਕਰੇ ਕਲੋਲ ਮਸਤਵੇਂ
ਝਰਨੇ ਰਾਗ ਸੁਣਾਵਨ,
ਜਿਉਂ ਕੱਥਕ ਗਾਵਣ ਤੇ ਨੱਚਣ
ਨਾਲ ਬਤਾਵਾ ਲਾਵਨ।
ਖੜੇ ਚਨਾਰ ਦੁਵੱਲੀ ਸੁਹਣੇ
ਠੰਢੀਆਂ ਛਾਂਵਾਂ ਪਾਵਨ,
ਜਿਵੇਂ ਪਾਰਖਦ ਇੰਦ੍ਰਪੁਰੀ ਤੋਂ
ਆਏ ਰੂਪ ਦਿਖਾਵਨ,
ਖੇੜੇ ਸੁਹਜ ਸੁੰਦਰਤਾ ਸਾਰੇ
ਹੋ ਕੱਠੇ ਰੰਗ ਲਾਵਨ।
ਪਰ ਨਿਸ਼ਾਤ ਤੇਰੇ ਵਿਚ ਕੁਝ ਕੁਝ
ਨਜ਼ਰ ਉਦਾਸੀਆਂ ਆਵਨ,-
ਇਤਨਾ ਮਾਲ ਹੁਸਨ ਦਾ ਪਾਕੇ
ਕਿਉਂ ਦਿਲਗੀਰੀਆਂ ਛਾਵਨ?
ਸੁਣ ਇਹ ਵਾਕ ਬਾਗ਼ ਜੀ ਰੋਏ
ਝੀਣੀ ਬਾਣਿ ਸੁਣਾਵਨ:
ਕੁਦਰਤ ਤੇ ਮਾਨੁਖ ਦੇ ਰਚਵੇਂ
ਸਾਜ ਸਮਾਨ ਬਣਾਵਨ
ਕਮੀ ਨਹੀਂ ਮੈਂ ਰਹੀ ਕਿਸੇ ਗਲ
ਖੇੜੇ ਸੁਹਜ, ਸੁਹਾਵਨ;
ਅੱਖਾਂ ਭੀ ਲੱਖਾਂ ਆ ਆ ਕੇ
ਮੇਰੀ ਕਦਰ ਕਰਾਵਨ,
ਵਾਹ ਵਾਹ ਕਰਨ, ਖਿੜਨ ਖੁਸ਼ ਹੋਵਨ,
ਉਸਤਤਿ ਮੇਰੀ ਗਾਵਨ,
ਐਪਰ ਨੈਣ ਓ ਨੂਰ ਜਹਾਂ ਦੇ
ਜੋ ਖਿੱਚਾਂ ਵਿਚ ਆਵਨ,
ਬਉਰੈ ਹੋ ਆਪੇ ਵਿਚ ਖਿਚਦੇ
ਨੈਣੀਂ ਨੇਣ ਸਮਾਵਨ,
ਨੈਣ ਕਟੋਰੇ ਨੂਰ-ਜਹਾਂ ਦੇ
ਮਦ ਭਰ ਮਦ ਭਰ ਲ੍ਯਾਵਨ,
ਬਣਤ ।
ਨੈਣ ਪਿਆਸੇ ਅਪਣੇ ਉਸ ਦੇ
ਨੈਣਾਂ ਵਿਚ ਸਮਾਵਨ,
ਰਜ ਰਜ ਪੀਣ, ਮਸਤ ਹੋ ਨ੍ਹਾਵਨ,
ਪ੍ਯਾਰੀ ਝੂੰਮ ਝੁਮਾਵਨ,
ਰੰਗ ਰਤੜੇ ਓ ਨੈਣ ਓਸ ਛਿਨ,
ਪੀਂਘ ਚੜ੍ਹੇ ਰੰਗ ਲਾਵਨ,
'ਹੁਸਨ-ਅਹਿਸਾਸ'' ਆਪਣੇ ਜਾਗਣ
ਮਦ ਭਰ ਮਦ ਬਰਸਾਵਨ,
ਕਦੇ ਨਜ਼ਰ ਭਰ ਵੇਖਣ ਸਾਨੂੰ
ਕਾਂਬਾ ਇਕ ਛਿੜਾਵਨ;
ਛੁਹ ਨੈਣਾਂ ਦੀ ਓਸ ਪਲਕ ਦੀ
ਬਿਜਲੀ ਦੀ ਥਰਰਾਵਨ,
ਰਗ ਰੇਸੇ ਸਾਡੇ ਵਿਚ ਫਿਰ ਕੇ
ਭਰ ਦੇਂਦੀ ਕੰਪਾਵਨ,-
ਉਹ ਰਸ ਭਰੀ ਲਹਿਰ ਸੀ ਖੇੜਾ
ਉਹ ਨਿਸ਼ਾਤ ਮਨ ਭਾਵਨ,
ਉਹ ਦੇਂਦੀ ਇਕ ਹੁਸਨ ਹੁਲਾਰਾ
ਬੇ ਮਲੂਮ ਖਿੜ-ਜਾਵਨ,
੧. ਆਪਣੇ ਅੰਦਰ ਉੱਚੀ ਸੌਂਦਰਯ ਪ੍ਰਤੀਤੀ ਯਾ ਆਪਣੀ ਸੁੰਦਰਤਾ
ਦਾ ਅੰਤਰ ਅਨੁਭਵ ।
੨. ਖੁਸ਼ੀ।
ਪ੍ਯਾਰ-ਡੋਰ ਉਹ ਨਿੱਕੀ ਜੇਹੀ
ਸੁਤਿਆਂ ਟੁੰਬ ਜਗਾਵਨ;
ਫਿਰ ਨਹੀਂ ਮਿਲੀ ਦਾਤ ਓ ਸਾਨੂੰ
ਪ੍ਯਾਰੀ ਲਟਕ ਲਗਾਵਨ।
ਖੇੜੇ, ਖੁਸ਼ੀਆਂ, ਫੁੱਲ ਸੁਹਾਵੇ,
ਫਲ, ਮੇਵੇ ਪਏ ਆਵਨ,
ਡੁਲ੍ਹ ਡੁਲ੍ਹ ਪਵੇ ਸੁੰਦਰਤਾ ਆਈ,
ਹੈ ਬਹਾਰ ਤੇ ਸਾਵਨ,
ਪਰ ਉਹ ਨਜ਼ਰ ਰੰਗ ਵਿਚ ਰੱਤੀ
'ਪ੍ਯਾਰ ਪਲੀਂ ਝਮਕਾਵਨ,
ਰੂਹ ਸਾਡੀ ਨੂੰ ਕਿਧਰੋਂ ਆਕੇ
ਕਰਦੀ ਨਹੀਂ ਖਿੜਾਵਨ,
ਇਸ ਕਰਕੇ ਇਕ ਮਟਕ ਸਹਿਮਵੀਂ
ਬੇ-ਮਲੂਮ ਛੂਹ-ਛਾਵਨ,
ਖੇੜੇ ਸਾਡੇ ਦੇ ਵਿਚ ਵਸਦੀ,
ਹੁੰਦੀ ਕਿਸੇ ਲਖਾਵਨ,
ਪ੍ਯਾਰ-ਪੀੜ ਦੀ ਸੋਝੀ ਜਿਸ ਦਿਲ
ਸਾਈਂ ਕੀਤੀ ਪਾਵਨ।
ਉਦਾਸੀ ਦਾ ਰੰਗ !
੬
ਫ਼ਰਾਮੁਰਜ਼ ਦੀ ਵਿਲਕਣੀ
ਫ਼ਰਾਮੁਰਜ਼ ਦੀ ਵਿਲਕਣੀ।
-ਸਾਲਾਮਾਰ ਦੀ ਬਾਰਾਦਰੀ ਵਿਚ ਸਵੇਰੇ ਸੁਫਨੇ ਤੋਂ ਉੱਠਕੇ-
ਪਾਣੀ ਸਾਫ ਸ਼ਫਾਫ ਬਲੌਰੀ ਢਲ ਰਿਹਾ;
ਪਰਬਤ ਵਖੀਓਂ ਸਾਫ ਕਿ ਟੁਰਦਾ ਆ ਗਿਆ।
ਭਰਦਾ ਆਨ ਤਲਾਉ ਕਿ ਚਲਣ ਫੁਹਾਰੜੇ,
ਸੁਹਣਾ ਆਪ ਸੁਹਾਉ ਕਿ ਬਨ ਬਨ ਪੈ ਰਿਹਾ।
ਬਾਰਾਂਦਰੀ ਵਿਚਾਲਿ ਜੁ ਏਸ ਤਲਾਉ ਦੇ,
ਭਰ ਖੁਸ਼ੀਆਂ ਦੇ ਨਾਲ ਜੁ ਪਯਾਰੀ ਦੇ ਰਹੀ,
ਅੰਦਰ ਪਲੰਘ ਡਹਾਇ ਕਿ ਸੁਹਣਾ ਸੌਂ ਰਿਹਾ।
ਠੰਢੀ ਵਗੇ ਹਵਾਇ ਹਿਮਾਯੀ, ਸੋਹਣੀ।
ਚਲਣ ਫੁਹਾਰੇ-ਨਾਦ ਕੁਦਰਤੀ ਹੋ ਰਿਹਾ
ਮਸਤੀ ਵਾਲੇ ਸ੍ਵਾਦ ਕਿ ਬੇਖੁਦ ਸੌਂ ਰਿਹਾ।
ਅੱਭੜ ਵਾਹੇ ਜਾਗ ਉਹ ਉਠਕੇ ਬਹਿ ਗਿਆ
'ਅੱਲਾ ਮੇਰੇ ਭਾਗ!' ਉ ਕਹਿ ਕਹਿ ਝੁਕ ਰਿਹਾ
ਹੱਥਾਂ ਵੰਨੇ ਵੇਖ ਉ ਉੱਪਰ ਵੇਖਦਾ,
ਅੰਨੇ ਸੰਨੇ ਦੇਖ ਉ ਮੂੰਹ ਹਥ ਫੇਰਦਾ:
ਉੱਪਰ ਚੁਕ ਚੁਕ ਹੱਥ ਉ ਕਰਦਾ ਜੋਦੜੀ:
'ਅੱਲਾ ਮੈਨੂੰ ਰੱਖ ਮੈਂ ਅਰਜ਼ ਗੁਜ਼ਾਰਦਾ ।
ਫਰਾਮਰਜ਼ ਦਿਲਗੀਰ ਇਉਂ ਹੋ ਹੋ ਵਿਲਕਦਾ:
ਬਖਸ਼ੀ ਮੈਂ ਤਕਸੀਰ ਕਿ ਅਰਜ਼ਾ ਸੁਣ ਲਈ:
'ਸੁਹਣਿਆ ਦੇ ਸਿਰਤਾਜ ਵੇ ਅੱਲਾ ਮੇਰਿਆ!
'ਖੂਬਾਂ ਦੇ ਮਹਾਰਾਜ! ਵੇ ਸੁਹਜਾਂ ਵਾਲਿਆ!
'ਹੁਸਨਾ ਵਿਚ ਦੀਦਾਰ ਹੁਸਨ ਹੁਇ ਫੈਲਿਓ,
'ਕੀਤੇ ਕਰਮ ਅਪਾਰ ਕਿ ਸੁਪਨੇ ਵਿਚ ਤੂੰ
'ਜੱਨਤ' ਦਾ ਦੀਦਾਰ ਮੈਂ ਅੱਜ ਦਿਖਾਲਿਆ।
'ਤੇਰਾ ਸ਼ੁਕਰ ਹਜ਼ਾਰ ਜੁ ਮੈਨੂੰ ਦੱਸਿਆ।
'ਅਗਲਾ ਹਾਲ ਹਵਾਲ ਕਿ ਸੁਫਨੇ ਵਿਚ ਤੂੰ।
'ਖੁਸ਼ ਹੋਇਆਂ ਇਹ ਵੇਖ ਕਿ ਅੱਗੇ ਜਾਇਕੇ
'ਮੇਰੇ ਸੁਹਣੇ ਲੇਖ ਉ ਹੁਸਨਾ ਵਾਲੜੇ
'ਜਾਸਨ ਮੇਰੇ ਨਾਲ, ਮੈਂ ਜੰਨਤ ਵੱਸਣਾ,
'ਕਰਦਾ ਸ਼ੁਕਰ ਹਜ਼ਾਰ ਹਾਂ ਮੈਂ ਸਰਕਾਰ ਦਾ,
'ਪਰਇਕ ਅਰਜ਼ਗੁਜ਼ਾਰ ਮੈਂ ਮਾਣੇਂ ਮੱਤਿਆ
'ਕਰਦਾ ਹਾਂ ਦਰਬਾਰ ਜੁ ਤੇਰਾ ਸੋਹਿਣਾ,
'ਬਖਸ਼ਸ਼ ਨਾਲ ਅਪਾਰ ਏ ਕਰੋ ਕਬੂਲ ਜੀ:
'ਜੱਨਤ ਅਜੇ ਨਸੀਬ ਉ ਮੇਰੇ ਹੋਇ ਨਾਂ,
'ਜੱਨਤ ਇਹ ਕਸ਼ਮੀਰ ਕਿ ਮੈਨੂੰ ਬਖਸ਼ੀਓ,
ਏਥੇ ਪ੍ਯਾਰੀ ਨਾਲ ਕਿ ਸੁਹਯਾਂ ਰਹਿਣ ਦੇ!
'ਤੂੰ ਲਾਲਾਂ ਦਾ ਲਾਲ ਕਿ ਲਾਲ ਕਮਾਲ ਹੈਂ
ਪਰ ਉਹ ਲਾਲਾ-ਰੁੱਖ ਮੈਂ ਬਖਸ਼ੀ ਰੱਖਣੀ।
ਹੁਰਾ ਜਨਤ ਸੁੱਖ ਨ ਮੈਂ ਹਾਂ ਮੰਗਦਾ।
ਸੁੱਖ ਅਗਾਹਾਂ ਢੇਰ ਮੈਂ ਸਫਨੇ ਦੇਖ ਲਏ!
ਪਰ ਸੁਹਯਾ ਕਰ ਮੇਰ ਕਿ ਏਥੇ ਰਹਿਣ ਦੇ।
'ਸੌਂਹ ਅਲਾ ਦੀ ਖਾਇ ਮੈਂ ਅੱਲਾ ਆਖਦਾ:
ਝਾਕੀ ਪਹਿਲੀ ਪਾਇ ਕਿ ਲਾਲਾ-ਰੁੱਖ ਦੀ
'ਰੂਹ ਖਾ ਗਈ ਹਲੂਲ ਕਿ ਰੂਹ ਰੂਹ ਜਾ ਮਿਲੀ
'ਸੌਂਹ ਹੈ ਨਬੀ ਰਸੂਲ ਸੀ ਮੇਰੇ ਵੱਸ ਨਾਂ।
ਹਰ ਹਰ ਵਿਚ ਪਰਕਾਸ਼ ਉਹ ਕਹਿੰਦੇ ਹੋ ਰਿਹਾ,
'ਤੇਰਾ ਕਹਿਣ ਨਿਵਾਸ ਹੈ ਹਰ ਇਕ ਰੰਗ ਤੇ:
'ਹਿੰਦੂ ਪੱਥਰ ਵਿੱਚ ਹੈ ਤੈਨੂੰ ਵੇਖਦਾ,
'ਮੁਸਲਮ ਅੱਖਾਂ ਖਿੱਚ ਅਕਾਸ਼ੀ ਤੱਕਦਾ,
'ਕੁਦਰਤ ਦੇ ਵਿਚਕਾਰ ਸ ਰਸੀਏ ਵੇਖਦੇ,
'ਵਿੱਚ ਅੱਗ ਦੀਦਾਰ ਤੂੰ ਦੇਵੇਂ ਗਿਬਰ" ਨੂੰ।
'ਪੀਰਾਂ ਵਿੱਚ ਮੁਰੀਦ ਹੈ ਤੈਨੂੰ ਵੇਖਦੇ
ਮੈਨੂੰ ਮਿਲੀ ਨ ਦੀਦ ਕਿ ਕਿਧਰੋਂ ਤੁੱਧ ਦੀ!
੧ ਪਿਆਰਾ। ੨ ਲਾਲ ਰੰਗ ਦਾ ਰਤਨ, ਮਾਣਕ।
੩ ਪੰਘਰ। ੪ ਅਗਨੀ ਪੂਜ ।
ਲਾਲਾ ਰੁਖ ਦਾ ਨੂਰ ਕਿ ਮੈਂ ਜਦ ਵੇਖਿਆ,
ਮੇਰਾ ਅਕਲ ਸ਼ਊਰ ਉ ਮੈਂ ਛਡ ਨੱਸਿਆ।
ਝਲਕਾ ਸੀ ਦੀਦਾਰ ਉ ਤੇਰੇ ਨੂਰ ਦਾ ?
ਤੂੰ ਹੈਂ ਉਸ ਵਿਚਕਾਰ ਕਿ ਜਲਵਾ ਤੁੱਧ ਦਾ ?
ਉਹ ਸੀ ਹੁਸਨ ਕਿ ਪ੍ਯਾਰ ਕਿ ਉਹ ਕੁਈ ਸੱਚ ਸੀ?
'ਉਹ ਸੀ ਰੂਪ ਅੰਗਾਰ ਕਿ ਜਾਦੂ ਸਿਹਰ ਸੀ?
'ਅੰਦਰ ਜੋ ਕੰਪਾਇ ਕਿ ਖਾਧਾ ਮੈਂ ਤਦੋਂ,-
ਉਹ ਸੀ ਜੋ ਸੀ ਹਾਇ ਉਹ ਮੈਨੂੰ ਲੈ ਗਿਆ,
'ਆਪੇ ਤੋਂ ਬੀ ਪਾਰ ਕਿ ਕਿਤੇ ਅਗੰਮ ਥਾਂ
'ਕਦਮਾਂ ਦੀ ਸਹੁੰ ਧਾਰ ਮੈਂ ਅੱਲਾ ਆਖਦਾ,
ਲਾਲਾ ਰੁਖ਼ ਦੀ ਛੋਹ ਕਿ ਦਰਸ਼ਨ ਓਸਦਾ,
'ਕੰਨ-ਅੱਖੀਆਂ ਦੀ ਟੋਹ ਕਿ ਇੱਕ ਮਟੱਕੜਾ,
'ਮੁਸਕਾਹਟ ਦੀ ਲਹਿਰ ਕਿ ਨਾਦ ਅਵਾਜ਼ ਦਾ
'ਕਰ ਜਾਂਦਾ ਹੈ ਕਹਿਰ ਕਿ ਸੱਕਾਂ ਆਖ ਨਾ।
'ਆਪਾ ਜੁੰਬਸ਼ ਖਾਇ ਕਿ ਲਹਿਰੇ ਲਹਿਰ ਹੋ
ਝਰਨ ਝਰਨ ਝਰਨਾਇ ਕਿ ਥਰ ਥਰ ਥਰਕਦਾ
'ਕੰਬ ਖਾਇ ਵਿਚ ਰੰਗ ਉ ਡੁਬਦਾ ਲਹਿਰਦਾ,
'ਏਸ ਲਹਿਰ ਦੇ ਚੰਗ ਹੋ ਮੈਂ ਬੇਵੱਸ ਹਾਂ।
ਇਸ ਝਲਕੇ ਦਾ ਝੱਸ ਜੁ ਇਸ ਦਾ ਸ੍ਵਾਦ ਹੈ,
'ਅੱਲਾ ਅਜੇ ਨ ਖੱਸ ਮੈਂ ਬੀਬੇ ਰਾਣਿਆ!
ਦੂਰ ਵਲੈਤੋਂ ਧਾਇ ਕਿ ਏਥੇ ਆ ਗਿਆ,
'ਏ ਫਿਰਦੌਸ ਸੁ ਠਾਇ ਕਿ ਕੋਸਰ ਏਸ ਥਾਂ।
'ਸ਼ਾਲਾਮਾਰ ਨਿਸ਼ਾਤ ਕਿ ਇੱਛਾਬਲ ਸਹੀ
'ਚਸ਼ਮਾ ਸ਼ਾਹੀ ਝਾਤ ਹੈ ਬਾਗ ਅਰਮ ਦੀ,
ਲਾਲਾ ਰੁਖ ਦੇ ਬਾਗ ਉ ਬੁਲਬੁਲ ਸੋਹਿਣੀ
ਸਦਾ ਰਹੇ ਦਿਲਸ਼ਾਦ ਕਿ ਬਾਗੀਂ ਬੋਲਦੀ,
ਸਦਾ ਰਹੇ ਰਸਰੰਗ ਉ ਖਿੜੀ ਪਿਆਰੜੀ,
'ਉੱਚੀ ਸੁਰਤ ਸੁਵੰਨ ਕਿ ਲਹਿਰੇ ਲੈ ਰਹੀ,
'ਕਦੀ ਨ ਹੋਇ ਮਲੂਲ ਕਿ ਨਾ ਦਿਲਗੀਰ ਹੋ
ਚੜ੍ਹਿਆ ਰਹੇ, ਚਲੂਲ ਕਿ ਰੰਗ ਗੁਲਜ਼ਾਰ ਦਾ,
'ਖਿੜੀ ਰਹੇ ਗੁਲਜ਼ਾਰ ਜੁ ਉਸ ਦੇ ਰੂਪ ਦਾ।
ਮੈਨੂੰ ਹੁਇ ਦੀਦਾਰ ਉ ਝਲਕਾ ਰੂਪ ਦਾ।
'ਉਹ ਕਾਂਬਾ, ਉਹ ਦੀਦ ਕਿ ਰੂਹ-ਉਛਾਲ ਓ,
'ਜਿਸਦਾ ਹੋਇ ਸ਼ਹੀਦ ਕਿ ਮੈਂ ਹਾਂ ਜੀਉ ਰਿਹਾ,
'ਜੱਨਤ ਇਹ ਕਸ਼ਮੀਰ ਜੁ ਡਿੱਠਾ ਆਣ ਮੈਂ,
'ਮੇਰੀ ਕਰ ਤਕਦੀਰ ਕਿ ਏਥੇ ਮੈਂ ਰਹਾਂ।
ਲਾਲਾ ਰੁੱਖ ਤੋਂ ਹਾਇ ਨਾ ਵਿਛੁੜਾਂ ਮੈਂ ਕਦੇ।
ਏ ਉਪਬਨ, ਏ ਥਾਇਂ ਕਿ ਬੁਲਬੁਲ ਲਾਲਾ ਰੁਖ
੧ ਸੁਰਗ। ੨ ਸੁਰਗ ਦਾ ਬਾਗ ।
'ਇਸ ਬੁਲਬੁਲ ਦੇ ਗੀਤ ਕਿ ਸੁਣ ਸੁਣ ਖਿੜਾਂ ਮੈਂ,
ਸੁਹਣਾ ਇਹ ਸੰਗੀਤ ਥਰਾਵੇ ਦਿਲ ਮਿਰਾ।
ਬੁਲਬੁਲ ਨੂੰ ਰਖ ਸ਼ਾਦ ਕਿ ਗਾਂਦੀ ਹੀ ਰਹੇ,
ਥਰਰਾਂਦੀ ਜਿਉਂ ਰਾਗ ਤੇ ਗ਼ਮਕਾਂ ਛੇੜਦੀ।
ਕਦੀ ਨ ਵਿਛੁੜਾਂ ਹਾਇ ਮੈਂ ਉਸਦੀ ਛੋਹ ਤੋਂ।
'ਬਿਰਹਾ ਕਦੀ ਨ ਪਾਇ ਕਿ ਉਸ ਦੀਦਾਰ ਤੋਂ।
'ਜੱਨਤ ਅਜੇ ਨਸੀਬ ਕਿ ਮੇਰੇ ਹੋਇ ਨਾ,
'ਜੱਨਤ ਇਹ ਕਸ਼ਮੀਰ ਕਿ ਖੁੱਸੇ ਨਾ ਅਜੇ,
ਮੇਰੀ ਲਾਲਾ-ਰੁੱਖ ਨ ਮੈਥੋਂ ਵਿੱਛੁੜੇ,
'ਮੈਨੂੰ ਲਾਲਾ-ਰੁੱਖ ਉ ਬਖਸ਼ੀ ਰੱਖਣੀ!
'ਚਸ਼ਮੇ ਵਹਿਣ ਸਫਾਫ ਉ ਗਾਂਦੇ, ਨੱਚਦੇ
'ਚਲਣ ਫੁਹਾਰੇ ਸਾਫ ਕਿ ਰਾਗ ਅਲਾਪਦੇ,
'ਛਾਵਾਂ ਦੇਣ ਚਨਾਰ ਪੰਘੂੜੇ ਝੂਟਦੇ,
'ਨਾਖਾਂ ਲੂਚੇ ਸੇਉ ਤਿ ਮੇਵੇ ਝੂਮਦੇ,
'ਰਸ ਅੰਗੂਰ ਅਮੇਉ ਉ ਵੇਲਾਂ ਤੋਂ ਝਰੇ,
ਸੂਰਜ ਚੰਦੋਂ ਨੂਰ ਕਿ ਤਾਰਯੋਂ ਚਾਨਣਾ,
'ਮਿੱਠੀ ਪੌਣ ਠਰੂਰ ਹਿਮਾਲੇ ਦੀ ਜਈ,
'ਪੰਛੀ ਰਾਗ ਸੁਨਾਣ ਕਲੋਲਾ ਕਰਨ ਤੇ
'ਫੁਲ ਓ ਮੁਸ਼ਕ ਮਚਾਣ ਕਿ ਮਹਿਕ ਆ
'ਰਸ ਪੀਂਦੀ ਵਿਚਕਾਰ ਉਸ ਲਾਲਾ ਰੁਖ ਹੁਏ
ਮਸਤ ਆਪਣੇ ਪ੍ਯਾਰ ਖਿੜੀ ਇਕ ਚੰਦ ਜਿਉਂ
ਮੈ ਵਿਚ ਵਾਂਙ ਚਕੋਰ ਕਿ ਤੱਕਾਂ ਚੰਦ ਨੂੰ;
ਉਸ ਝਲਕੇ ਦੇ ਲੋਰ ਮੈਂ ਕਹਕਾ ਬੇਖ਼ੁਦਾ।
ਜਨਤ ਅਜੇ ਨਸੀਬ ੳ ਅੱਲਾਂ ਨਾਂ ਕਰੀਂ,
'ਜਨਤ ਇਸ ਕਸ਼ਮੀਰ ਕਿ ਮੈਨੂੰ ਰੱਖਦਾ,
'ਬਖਸ਼ੀਂ ਲਾਲਾ-ਰੁੱਖ ਜੁ ਸਦਾ ਬਹਾਰ ਮੈਂ,
ਬਖਸ਼ੀ ਉੱਚਾ ਸੁੱਖ ਮੱਟਕੇ ਹੁਸਨ ਦਾ ।
'ਜਿਸ ਛੁਹ ਦੇ ਮੈਂ ਨਾਲ ਕਿ ਹਾਂ ਜੀ ਉੱਠਿਆ
'ਜਿਸ ਛੁਹ ਦੇ ਰੰਗ ਲਾਲ ਮੈਂ ਹੈਵਾਂ ਖਿੜ ਪਿਆ
ਜਿਸ ਛੁਹ ਦੀ ਲੈ ਛੋਹ ਮੈਂ ਸੁੱਤਾ ਜਾਗਿਆ
'ਉਸ ਦੀ ਛੁਹ ਹੁਣ ਖੋਹ ਨ ਕਰੋ ਅਛੋਹ* ਜੀ।
ਉਸ ਛੁਹ ਦੇ ਪਿਛਵਾਰ ਕਿ ਲੁਕਕੇ ਸੁਹਣਿਆਂ।
'ਛੁਹ ਅਪਣੀ, ਦਾਤਾਰ! ਅਸਾਂ ਨੂੰ ਬਖਸ਼ਣੀ।’
ਕਸ਼ਮੀਰ ਤੋਂ ਵਿਦੈਗੀ।
ਸੁਹਯਾ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਪਰ ਤੈਥੋ ਟੁਰਯਾ ਕਸ਼ਮੀਰੇ!
ਸਾਨੂੰ ਨਾ ਦੁਖ ਆਵੇ,
ਮਟਕ-ਹਿਲੋਰਾ ਛਹ ਤੇਰੀ ਦਾ
ਜੇ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ
ਨਾਲ ਨਾਲ ਯਾ ਜਾਵੇ ।
ਵਿੱਛੁੜੀ ਰੂਹ।
ਵੇ ਮਾਹੀਆ! ਗਲੇ ਤੇਰੇ ਗਾਨੀਆਂ,
ਰੋਵਾਂ ਪਾਣੀ ਨੂੰ
ਕੁਮਲਾਨੀ ਜਾਨੀਆਂ !