ਮਟਕ ਹੁਲਾਰੇ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਮੁਖਬੰਧ
৭.
ਤਿੰਨ ਸਾਲ ਦੇ ਲਗ ਪਗ ਹੋਣ ਲੱਗੇ ਹਨ, ਜਦ ਇਸ ਸੰਚਯ ਵਿਚ ਦਿੱਤੀਆਂ ਇਨ੍ਹਾਂ ਅਸਮਾਨੀ ਪੀਂਘਾਂ ਵਿਚ ਝੂਲਦੇ ਰੰਗਾਂ ਦੀਆਂ ਜੀਂਦੀਆਂ ਮੂਰਤਾਂ ਦੇ ਰਚਣਹਾਰ ਰਸ-ਵੈਰਾਗ੍ਯ ਅੰਕਿਕ, ਕਵਿ ਚੂੜਾਮਣਿ ਕਸ਼ਮੀਰ ਗਏ ਸਨ। ਕੋਈ ਜਾਂਦੇ ਹਨ, ਕੋਈ ਆਂਦੇ ਹਨ. ਪਰ ਇਹ "ਕੁਦਰਤ-ਵੱਸਿਆ ਦੇ ਪਿਆਰੇ ਆਪਣੇ ਰੰਗ ਵਿਚ "ਕੁਦਰਤ ਦੇਵੀਂ" ਦੇ ਮਹਿਮਾਨ ਬਣੇ ਸਨ ਤੇ ਅੰਦਰ ਕੁਦਰਤ ਦੇ ਕਾਲਜੇ ਵਿਚ, ਜਿਹੜਾ ਰੱਬ ਦਾ 'ਰਾਗ ਮੰਦਰ ਹੈ, ਓਥੇ ਜਾ ਟਿਕੇ ਸਨ। ਕੁਦਰਤ ਤੇ ਕਵੀ ਦਾ ਅਜ਼ਲ ਥੀਂ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉੱਛਲਦੀ ਹੈ। ਕੁਦਰਤ ਦਾ 'ਅਰੂਪ-ਨਾਦ' ਕਵੀ ਦੇ ਰਸ-ਅਲਾਪ ਵਿਚ ਮੂਰਤੀਮਾਨ ਹੁੰਦਾ। ਹੈ ਤੇ ਕਵੀ ਆਪ ਇਸ 'ਕਵੀ-ਕੁਦਰਤ-ਸੰਜੋਗ ਵਿਚ ਬਿਹਬਲ ਹੋ ਇਕ ਅਣੋਖੀ ਬਿਸਮਿਲ ਬੇਖੁਦੀ ਵਿਚ ਗੜੂੰਦ ਹੁੰਦਾ ਹੈ; ਜਿਸ ਦੇ ਝਲਕੇ ਦਾ ਅਨੁਮਾਨ ਉਸ ਅਸਰ ਹੇਠ ਰਚੀਆਂ ਹੋਈਆਂ ਸਤਰਾਂ ਤੋਂ ਹੀ ਲੱਗ ਸਕਦਾ ਹੈ-
ਕੁਦਰਤ ਤੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ
ਰੰਗ ਫੀਰੋਜ਼ੀ, ਝਲਕ ਬਲੌਰੀ
ਡਲ੍ਹਕ ਮੋਤੀਆਂ ਵਾਲੀ,
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ।
(ਸਫਾ ६५)
ਕੁਦਰਤ ਤੇ ਕਵੀ ਦੇ ਸੰਜੋਗੀ ਮੇਲੇ ਰੂਹ ਦੇ ਇਤਿਹਾਸ ਵਿਚ ਕਾਮਯਾਬ ਤੇ ਅਣਮੁੱਲੀਆ ਘਟਨਾਂ ਹਨ, ਕਦੀ ਕਦੀ ਇਕ ਖਿਣ ਦੇ ਚਮਤਕਾਰ 'ਚੇਤੰਨਯ ਜੈਸੀ ਸੁਰਤ ਸਦਾ ਉਨਮਾਦ ਵਿਚ ਲੈ ਜਾਂਦੇ ਹਨ। ਪਰ ਜਦ ਹੁੰਦੇ ਹਨ, ਇਨ੍ਹਾਂ ਮੇਲਿਆਂ ਵਿਚ ਅਕਹਿ ਖੁਸ਼ੀ ਦੇ ਸੋਮੇ ਫੁੱਟ ਪੈਂਦੇ ਹਨ। ਇਸ ਰਸ ਦੇ ਦਰਯਾ ਅਨੱਲ੍ਹਵੇਂ ਹੁੰਦੇ ਹਨ, ਜਿਨ੍ਹਾਂ ਦੇ ਅਨੰਤ ਤੀਬਰ ਵਗ ਦੀ ਤਸਵੀਰ ਕਵੀ ਜੀ ਕੋਲੋਂ ਇਉਂ ਖਿੱਚੀ ਗਈ ਹੈ :-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੇ ਉਰੇ ਮੁਕਾਮ ਨ ਕੋਈ
ਸੋ ਚਾਲ ਪਏ ਨਿਤ ਰਹਿੰਦੇ।
(ਸਫਾ ६४)
ਕੁਦਰਤ ਕਵੀ ਦਾ ਮੇਲਾ ਹਰ ਸਮੇਂ, ਹਰ ਥਾਂ ਇਕ ਨਵੇਂ ਰਸਿਕ ਪ੍ਰਕਾਸ਼ ਦਾ ਮੰਗਲ ਵੇਲਾ ਹੁੰਦਾ ਹੈ, "ਸਰਬੰ ਖਲ ਵਿਦੰ"- ਚਾ ਵਿਚ ਆਉਂਦਾ ਹੈ, ਖਿੜੇ ਫੁਲ ਆਪਣੀਆ ਰੰਗ ਅਫ਼ਸਾਨੀਆ ਵਿਚ ਨਾਚ ਕਰਦੇ ਹਨ, ਤਾਰਿਆਂ ਦੇ ਪਹਿਲਾਂ ਦੀਪ ਮਾਲਾ ਹੁੰਦੀ ਹੈ. ਇਸ ਪਿਆਰ-ਛੁਹ ਦੇ ਰਸ ਨਾਲ ਮਸਤ ਹੋ ਸ਼ਮੀਰਾਂ ਨਸ਼ੀਲੀ ਨਸ਼ੀਲੀ ਮਟਕ ਵਿਚ ਨਰਮ ਨਰਮ ਰੁਮਕਿਆਂ ਨਾਲ ਅਠਖੇਲੀਆਂ ਕਰਦੀਆਂ ਦੇ ਖੇੜੇ ਖੇੜਦੀਆਂ ਜਾਂਦੀਆਂ ਹਨ. ਸਦਾ ਬਸੰਤ ਦੇ ਸਮੇਂ ਦਾ ਪ੍ਰਭਾਵ ਛਾ ਜਾਂਦਾ ਹੈ, ਸੁਫਨੇ ਤੇ ਨੀਂਦਰ ਦਾ ਰੰਗ ਹੁੰਦਾ ਹੈ, ਵਿਚ ਸਰਬੱਤੀ ਜੀਵਨ ਦੀ ਜੁੰਬਸ਼ ਦੀ ਲਹਿਰ ਆ ਪੈਂਦੀ ਹੈ। ਇਉਂ ਤੇ ਇਹੋ ਜਿਹਾ 'ਕਵੀ-ਕੁਦਰਤ-ਸੰਗਮ ਇਨ੍ਹਾਂ ਗੁਲਜ਼ਾਰਾਂ ਵਿਚ ਹੈ ਤੇ ਇਨ੍ਹਾਂ ਛਪੇ ਵਰਕਿਆਂ ਵਿਚ 'ਜੀਵਨ-ਜਲ ਦੇ ਸੋਮੇਂ ਚੱਲ ਰਹੇ ਹਨ।
२.
ਇਸ ਸੰਚਯ ਵਿਚ ਅੰਕਿਤ ਕਵਿਤਾ ਦੀਆਂ ਚੰਨ-ਟੁਕੜੀਆਂ ਚਿੱਤ੍ਰਕਾਰ ਜੀ ਨੇ ਪਿਨਸਲ ਦੀਆਂ ਮੱਧਮ ਲਕੀਰਾਂ ਜਿਹੀਆਂ ਵਿਚ ਲੁਕਾਈਆਂ ਬੈਰਾਗੀ ਵਰਕਿਆਂ ਵਿਚ ਸੁੱਟੀਆਂ ਹੋਈਆਂ ਸਨ। ਏਹ ਕਾਗਤ ਟੁਕੜੇ ਵਿਕੋਲਿੱਤਰੇ ਪਏ ਸਨ। ਅਮੀਰ-ਰਸ ਸਦਾ ਬੇਪਰਵਾਹ
ਐਤਕਾਂ ਦੇ ਫੇਰੇ ਵਿਚ ਮੈਂ ਹੀਆ ਕਰਕੇ ਇਨ੍ਹਾਂ ਵਿਲੇਲਿੱਤਰੇ ਪਏ 'ਪਿਨਸਲ ਅੰਕਿਤ ਚਿਤ੍ਰਾਂ ਨੂੰ ਛਾਪੇ ਦਾ ਜਾਮਾਂ ਪਾਏ ਜਾਣ ਦੀ ਇੱਛਾ ਤੀਬਤਾ ਨਾਲ ਪ੍ਰਗਟ ਕਰਕੇ ਇਨ੍ਹਾਂ ਨੂੰ ਇਸ ਛਾਪੇ ਦੇ ਰੂਪ ਲਿਆਉਣ ਲਈ ਕਾਮਯਾਬੀ ਪ੍ਰਾਪਤ ਕਰ ਹੀ ਲਈ।
३.
'ਕਵੀ ਕੁਦਰਤ ਸੰਜੋਗ-ਚੁਪ ਇਕ ਚੁੰਬਕ-ਚੁਪ ਹੈ, ਪਰ ਲੋਹੇ ਦੇ ਕਿਣਕਿਆਂ ਦੀ ਤੜਪ ਇਹਦੇ ਅੰਦਰ ਦੇ ਰੰਗ ਦੀਆਂ ਅਦਾਵਾਂ ਤੇ ਰਾਜ਼ ਤੇ ਰਮਜ਼ਾਂ ਕੁਛ ਕੁਛ ਬੇ-ਨਕਾਬ ਕਰਦੀ ਹੈ। ਕਵੀ ਜੀ ਦੀਆਂ ਕਵਿਤਾਵਾਂ ਇਨ੍ਹਾਂ ਕਿਣਕਿਆਂ ਵਾਂਗ ਕੰਬ ਰਹੀਆਂ ਹਨ। ਪਿਆਰ ਨੇ ਜ਼ਿੰਦਗੀ ਦਾ ਚਿੱਟਾ ਫੜਕਦਾ ਬਾਜ਼ ਹੱਥ ਉੱਪਰ ਬਿਠਾਯਾ ਹੋਯਾ ਹੈ ਤੇ ਇਹਦੇ ਪੰਜਿਆਂ ਵਿਚ ਕਾਲ ਘੁੰਗਰੂ ਵਜ ਰਹੇ ਹਨ। ਬਾਜ਼ ਦੇ ਫੰਘਾਂ ਦੀ ਫਰਫਰਾਹਟ ਧੁਰੋਂ ਅੰਦਰੋਂ ਸੁਣਾਈ ਦਿੰਦੀ ਹੈ, ਚੁੱਪ ਕਮਾਲ ਹੈ, ਪਰ ਰਾਗ ਇਲਾਹੀ ਵੱਜ ਰਿਹਾ ਹੈ:-