ਮਹਿਂਦੀ।
-ਸੱਜਣ ਦੇ ਹੱਥ ਲੱਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾਂ ਲਈ
ਵੇਖ ਵੇਖ ਖੁਸ਼ ਹੋਵੇ:
ਕਿਉਂ ਸਹੀਓ! ਕੁਈ ਸ੍ਵਾਦ ਸਜਨ ਨੇ
ਛੁਹ ਸਾਡੀ ਦਾ ਭਿ ਚਖਿਆ ?