ਪ੍ਰੀਤਮ ਛੁਹ।
ਤੁਸਾ ਤੜਿਆ ਅਸੀਂ ਟੁੱਟ ਪਏ
ਵਿਛੁੜ ਗਏ ਸਾ ਡਾਲੋਂ.
ਤੁਸਾਂ ਸੁੰਘ ਸੀਨੇ ਲਾ ਸੁਟਿਆ
ਵਿਛੁੜ ਗਏ ਤੁਸੀਂ ਨਾਲੋ.
ਪੈਰਾਂ ਹੇਠ ਲਿਤਾੜ ਲੰਘਾਉਆ
ਕੀਤਾ ਖੰਭੜੀ ਖੰਭੜੀ,
ਪਰ ਸ਼ੁਕਰਾਨਾ ਛੁਹ ਤੁਹਾਡੀ ਦਾ
ਅਜੇ ਨ ਭੁਲਦਾ ਸਾਨੋਂ!
ਨਿਤ ਅਰਜ਼ੋਈ।
ਤੁਸਾਂ ਛੇੜਿਆ, ਅਸੀਂ ਛਿੜ ਪਏ
ਬੀਨ ਜਿਵੇਂ ਸੁਰ ਹੋਈ.
ਛੋੜ੍ਹਾ ਤੁਸਾਂ ਅਸਾਂ ਚੁਪ ਕੀਤੀ
ਗੁੰਗਾ ਹੋ ਜਿਉਂ ਕੋਈ:-
ਹੱਥ ਤੁਸਾਡੇ ਜਾਦੂ ਵਸਦਾ.
ਛਹਿਆਂ ਜੀਉ ਜੀਉ ਪਈਏ.-
ਸ਼ਾਲਾ! ਕਦੇ ਵਿਛੋੜ ਨ ਸਾਨੂੰ,
ਨਿਤ ਨਿਤ ਇਹ ਅਰਜ਼ੋਈ!