ਕਾਬੂ ਕਦ ਹੈ ਆਈ ?
"ਲਰਜ਼ਾ ਵਜੂਦ ਜਿਨ੍ਹਾਂ ਦਾ
ਲਰਜਾ ਵਤਨ ਜਿਨ੍ਹਾਂ ਦਾ,
"ਚੱਕਰ ਅਨੰਤ ਅਟਿਕਵੇਂ
ਓਨ੍ਹਾਂ ਦੀ ਚਾਲ ਪਾਈ,
"ਵਿੱਥਾਂ ਅਮਿਣਵੀਆ ਵਿਚ,
ਸਿਰ ਚੀਰਦੇ ਥਰਾਂਦੇ,
"ਜਾਂਦੇ ਅਨੰਤ ਚਾਲੀ,
ਚਮਕਾਂ ਦੇ ਹਨ ਓਹ ਸਾਈਂ।
'ਚਮਕਾਰ ਰੰਗ ਦੇਣਾ,
ਰਸ ਝੂੰਮ ਵਿਚ ਝੁਮਾਣਾ,
"ਇਕ 'ਜਿੰਦ-ਛੋਹ ਲਾਣੀ :-
ਅਟਕਣ ਨਹੀਂ ਕਿਥਾਂਈਂ।
"ਲਰਜਾ ਵਤਨ ਜਿਨ੍ਹਾਂ ਦਾ,
"ਲਰਜ਼ਾ ਵਜੂਦ ਉਨ੍ਹਾਂ ਦਾ,
"ਰੇਖਾ ਅਨੰਤ ਅਟਿਕਵੀਂ
ਲਰਜ਼ੇ ਦੇ ਮੱਥੇ ਪਾਈ!"