ਛੁਹ ਗ਼ੈਰੀ।
"ਗੈਰੀ ਹੱਥ ਨੇ ਕਿਉ ਇਹ ਸਿਹਰਾ
ਹਾਇ, ਮਾਣ ਮਿਰੇ ਗਲ ਪਾਇਆ?
ਛੁਹ-ਗੈਰੀ ਜਿਉ ਵਿਸ ਫਨੀਅਰ ਦੀ,
ਇਸ ਅੱਗ ਭਬੂਕਾ ਲਾਇਆ।
ਕਰਮੇ ਵੇ! ਇਹ ਤੋੜਾਂ ਸਿਹਰਾ
ਅਤੇ ਭੱਠੀ ਦੇ ਵਿਚ ਫੂਕਾਂ,
ਛੁਹ ਉਤਰੇ ਮਨ ਠਉਰੇ ਆਵੇ:
ਰਹੇ ਸੱਜਣ ਨੈਣ ਸਮਾਇਆ!
ਕੋਈ ਹਰਿਆ ਬੂਟ ਰਹਿਓ ਰੀ।
ਮੀਂਹ ਪੈ ਹਟਿਆ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ, ਪਰ ਨਾ ਡਿੱਗੇ:-
ਪੁਛਿਆ ਰੋਇ ਸੁਣੰਦਾ -
"ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
"ਕਿਤ ਵਲ ਲੋਪ ਯਾਰ ਓ ਹੋਏ?
ਮੈਂ ਲਾ ਨੀਝ ਤਕੰਦਾ।"