ਮੰਦਰ ਮਾਰਤੰਡ ਦੇ ਖੰਡਰ।
ਮਾਰ ਪਈ ਜਦ ਮਾਰਤੰਡ ਨੂੰ
ਪੱਥਰ ਰੋ ਕੁਰਲਾਣੇ:-
'ਪੱਥਰ ਤੋੜੇ? ਦਿਲ ਪਏ ਟੁਟਦੇ!
-ਦਿਲ ਕਾਬਾ ਰੱਬਾਣੇ*-
ਲਾਇ ਹਥੋੜਾ ਸਾਨੂੰ ? ਪਰ ਤੱਕ!
-ਸੁੱਟ ਪਏ "ਰਬ-ਘਰ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ !
ਤੂੰ ਕਿਨੂੰ ਰੱਬ ਸਿਞਾਣੇਂ ?’