ਭਾਗਭਰੀ ਦੇ ਦਰਸ਼ਨਾਂ ਪਰ।
ਜਿਸ ਕਿਣਕੇ ਬੰਦ ਹੋਈਆਂ ਤੇਰੀਆਂ
ਰੌਸ਼ਨ ਚਸ਼ਮਾਂ ਰਹੀਆਂ
ਜਿਸ ਕਿਣਕੇ ਹੋ ਬੁੱਢੀ ਠੇਰੀ
ਰਹੀ ਜਵਾਨੀ ਚੜ੍ਹੀਆ.
ਜਿਸ ਕਿਣਕੇ ਪ੍ਰਭੂ ਜੀ ਖਿਚ ਲੀਤੇ
ਸੁਧਾਸਰੋਂ' ਚਲਿ ਆਏ,-
ਉਸ ਅਨੰਤ ਕਿਣਕੇ ਦੀ ਚਹਿਯੇ
ਅਜ ਕੁਛ ਵੰਡ ਵੰਡਈਆਂ।
ਟੁਕੜੀ ਜਗ ਤੋਂ ਨ੍ਯਾਰੀ।
ਅਰਸ਼ਾਂ ਦੇ ਵਿਚ 'ਕੁਦਰਤ ਦੇਵੀਂ
ਸਾਨੂੰ ਨਜ਼ਰੀਂ ਆਈ.
'ਹੁਸਨ-ਮੰਡਲ ਵਿਚ ਖੜੀ ਖੇਲਦੀ,
ਖੁਸ਼ੀਆਂ ਛਹਿਬਰ ਲਾਈ ।
ਦੌੜੀ ਨੇ ਇਕ ਮੁਠ ਭਰ ਲੀਤੀ,
ਇਸ ਵਿਚ ਕੀ ਕੀ ਆਇਆ-
੧ ਮੰਦਰ ਹੈ, ਕਾਠੀ ਦਰਵਾਜੇ ਕਿਲ੍ਹੇ ਪਾਸ। ਇੱਥੇ ਬ੍ਰਿਧ ਮਾਈ ਭਾਗਭਰੀ ਨੂੰ ਤਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਏ ਸਨ ।
२ ਅੰਮ੍ਰਿਤਸਰੇ ।