ਡੱਲ ।
(ਸਿਰੀ ਨਗਰ ਦੀ ਝੀਲ)
ਨੀਵੇਂ ਲੁਕਵੇਂ ਥਾਇ
ਕੁਦਰਤ ਬਾਗ ਲਗਾਇਆ.
ਉੱਤੇ ਪਾਣੀ ਪਾਇ
ਅਪਣੀ ਵੱਲੋਂ ਕੱਜਿਆ.
ਪਰਦਾ ਪਾਣੀ ਪਾੜ –
ਸੁੰਦਰਤਾ ਨਾ ਲੁਕ ਸਕੀ.-
ਰੂਪ ਸਵਾਇਆ ਚਾੜ੍ਹ
ਨਿਖਰ ਸੰਵਰ ਸਿਰ ਕੱਢਿਆ,
ਤਖਤਾ ਪਾਣੀ ਸਾਫ
ਵਿਛਿਆ ਹੋਇਆ ਜਾਪਦਾ
ਪਰੀਆਂ ਜਿਉਂ ਕੁਹਕਾਫ
ਕਵਲਾਂ ਦਾ ਵਿਚ ਨਾਚ ਹੈ।
ਨਸੀਮ ਬਾਗ਼
ਜਿਉ ਮਾਵਾ ਤਿਉਂ ਠੰਢੀਆ ਛਾਵਾਂ
ਅਸਾਂ ਤੁਧੇ ਦੀਆਂ ਡਿਠੀਆਂ,
ਠੰਢੀ ਪ੍ਯਾਰੀ ਗੋਦ ਤੁਧੇ ਦੀ
ਛਾਂਵਾਂ ਮਿਠੀਆਂ ਮਿਠੀਆ
ਮਾ ਨੂੰ ਅਪਣਾ ਬਾਲ ਪਿਆਰਾ
ਤੈਨੂੰ ਸਭ ਕੁਈ ਪਯਾਰਾ,
ਜੋ ਆਵੇ ਉਸ ਲਾਡ ਲਡਾਵੇਂ,
ਠਾਰੇਂ ਜਿੰਦੀਆਂ ਲੁਠੀਆਂ।
ਸ਼ਾਲਾਮਾਰ।
ਜਂਗੀ ਖੜੇ ਚਨਾਰ, ਸ਼ਾਂਤੀ ਵਸ ਰਹੀ,
ਨਹਿਰ ਵਹੇ ਵਿਚਕਾਰ ਬ੍ਰਿਤੀ ਪ੍ਰਵਾਹ ਜਯੋਂ,
ਹਰਿਆ ਹਰਿਆ ਵੰਨ ਮਖਮਲ ਘਾਹ ਦਾ,
ਛਾਇ ਸਹਿਜ ਦਾ ਰੰਗ ਸ਼ਾਂਤਿ ਇਕਾਂਤ ਹੈ ।
ਫਿਰ ਆਈ ਅਬਸ਼ਾਰ* ਪਾਣੀ ਢਹਿ ਪਿਆ
ਅਲਾਪ ਸੰਗੀਤ ਉਚਾਰ ਮਨ ਨੂੰ ਮੁਹ ਰਿਹਾ,
ਰੰਗ ਬਲੌਰੀ ਵੰਨ ਡਿਗਦੇ ਦਾ ਲਸੇ,