Back ArrowLogo
Info
Profile

ਚਸ਼ਮਾ ਸ਼ਾਹੀ।

ਵਿਚ ਹਨੇਰੇ ਘੇਪ ਰਖਿਆ,

ਪਰਬਤ ਭਾਰ ਦਬਾਇਆ,

ਫਿਰ ਬੀ ਵਰਯਾ ਰਿਹਾ ਨ ਸੁਹਣਾ

ਚੀਰ ਪੱਥਰਾਂ ਆਇਆ.

ਉੱਮਲ ਉੱਮਲ ਪਵੇ ਮਿਲਣ ਨੂੰ-

ਮਿਲਿਆਂ ਦੇਇ ਹਯਾਤੀ":

ਬੇਪਰਵਾਹ ਲੁਟਾਵੇ ਆਪਾ,

ਲੁਟਿ ਲੁਟਿ, ਭਰਿ ਭਰਿ ਆਇਆ।

ਛੰਭ ਹਾਰਵਨ।

ਛੰਭ ਹਾਰਵਨ ਲਹਿ ਲਹਿ ਕਰਦਾ

ਪਰਬਤ ਕੁੱਛੜ ਚਾਇਆ,-

ਕੀਹ ਤੂੰ ਸਚਮੁਚ ਪਾਣੀ ਹੈਂ

ਯਾ ਨੈਣਾਂ ਦੀ ਇਕ ਮਾਇਆ ?

ਯਾ ਕਿ ਫਰਸ਼ ਜ਼ਮੁੱਰਦ ਉੱਤੇ

ਨੀਰ ਬਲੌਰੀ ਆਇਆ ?

ਯਾ ਇਕ ਝੁੰਡ ਸਬਜ਼ ਪਰੀਆਂ ਦਾ

ਵਿਚ ਅਸਮਾਨਾਂ ਛਾਇਆ,-

 

৭ ਜੀਵਨ।         ੨ ਪੰਨਾ।

49 / 89
Previous
Next