ਨੀਰ ਬਲੌਰੀ ਉਨ੍ਹਾਂ ਸਮਝਿਆ
ਸ਼ੀਸਾ ਕਿਸੇ ਵਿਛਾਇਆ.
ਜੋਬਨ ਅਪਣਾ ਉਮਡ ਉਂਮਡ ਵਿਚ
ਇਸ ਦੇ ਚਹਿਣ ਤਕਾਇਆ,-
ਪਰਤੋਂ" ਸਬਜ਼ ਉਨ੍ਹਾਂ ਦਾ ਇਸ ਵਿਚ
ਦੇਂਦਾ ਸਾਵੀ ਛਾਇਆ ?
ਯਾ ਪੰਨੇ ਨੇ ਪੰਘਰ ਖਾਧੀ
ਬਰਫ ਵਾਂਗ ਢਲ ਆਇਆ ?
ਪੰਨਾ ਹੋ ਪਾਣੀ ਹੈ ਭਰਿਆ
ਪਲਟ ਆਪਣੀ ਕਾਇਆ ?
ਯਾ ਪਰਛਾਵਾਂ ਹਰੇ ਰੰਗ ਦਾ
ਪੀਂਘ ਅਕਾਸ਼ੀ ਪਾਇਆ ?
ਯਾ ਹਰਿਆਵਲ ਕੁਦਰਤ ਨੇ ਇਕ
ਤੈਂ ਵਿਚ ਰਾਜ ਛੁਪਾਇਆ,
ਜੀਅ ਜੰਤ ਨੂੰ ਹਰੇ ਕਰਨ ਦਾ
ਇਹ ਹੈ ਇਕ ਕਨਾਇਆ ?
ਭਾਵੇ ਕੁਛ ਹੈ ਨੀਰ ਹਾਰਵਨ
ਜਦ ਤੂੰ ਨਜ਼ਰੀ ਆਇਆ,
ਧਾ ਸਰੂਰ ਅੱਖਾਂ ਵਿਚ ਵੜਿਆ
ਆਪਾ ਝੂਮ ਝੁਮਾਇਆ।
9 ਅਕਸ। ਪਰਛਾਵਾ । ੨ ਭੇਤ । ੩ ਸੈਨਤ ।