ਨਿਸ਼ਾਤ ਬਾਗ਼।
ਡਲ ਦੇ ਸਿਰ ਸਿਰਤਾਜ
ਖੜਾ ਨਿਸ਼ਾਤ ਤੂੰ.
ਪਰਬਤ ਗੋਦੀ ਵਿੱਚ
ਤੂੰ ਹੈਂ ਲੇਟਿਆ।
ਟਿੱਲੇ ਪਹਿਰੇ-ਦਾਰ
ਪਿੱਛੇ ਖੜੇ ਹਨ,
ਅੱਗੇ ਹੈ ਦਰਬਾਰ
ਡਲ ਦਾ ਵਿੱਛਿਆ ।
ਸੱਜੇ ਖੱਬੇ ਰਾਹ
ਸੁਫੈਦੇ ਵੇੜ੍ਹਿਆ,
ਦਿਸਦੀ ਖੜੀ ਸਿਪਾਹ
ਕ੍ਯੋਂ ਚੁਬਦਾਰ ਹਨ