ਬੀਜ ਬਿਹਾੜੇ ਦੇ ਬੁੱਢੇ ਚਨਾਰ* ਨੂੰ -
ਸਦੀਆਂ ਦੇ ਹੇ ਬੁੱਢੇ ਬਾਬੇ !
ਕਿਤਨੇ ਗੋਦ ਖਿਡਾਏ?
ਕਿਤਨੇ ਆਏ ਛਾਵੇ ਬੈਠੇ,
ਕਿਤਨੇ ਪੂਰ ਲੰਘਾਏ?
ਚਸ਼ਮਾਂ ਅਨੰਤ ਨਾਗ ।
ਨਿਰਮਲ ਤੇਰਾ ਰੰਗ
ਨਾਉਂ ਅਨੰਤ ਹੈ,
ਗੈਬੋਂ ਨਿਕਯੋਂ ਆਇ
ਵਹਿਂਦਾ ਸਦਾ ਤੂੰ
ਨਿਰਮਲਤਾ ਦਾ ਦਾਨ
ਦੇਵੇਂ ਠੰਢਿਆਂ,
'ਅਨੰਤ ਕਰਾਵੇਂ ਯਾਦ
ਅੰਤਾਂ ਵਾਲਿਆਂ ।