Back ArrowLogo
Info
Profile

ਗੰਧਕ ਦਾ ਚਸ਼ਮਾਂ ।

-ਅਨੰਤ ਨਾਗ ਕੋਲ-

"ਗੰਧਕ ਦੇ ਚਸ਼ਮੇਂ! ਦੱਸ ਹੇਠੋਂ

ਤੂੰ ਕ੍ਯੋਂ ਬਾਹਰ ਆਇਆ ?

ਵੱਟ ਤੀਉੜੀ ਚਸ਼ਮਾਂ ਆਖੇ

"ਤਰਸ ਮਿਰੇ ਦਿਲ ਪਾਇਆ,

"ਭੁਲਿਆਂ ਨੇ ਹਨ ਰੋਗ ਸਹੇੜੇ

ਮੈਂ ਚਾ ਲਾਵਾਂ ਦਾਰੂ,

"ਅਨੰਤ ਰਹਿਮਂ ਪਤਿਤਾਂ ਬੀ ਉੱਤੇ

ਤਰੁਠਦਾ ਧੁਰ ਤੋਂ ਆਇਆ।"

ਇੱਛਾ ਬਲ ਨਾਦ ।

ਇੱਛਾ ਬਲ ਜਦ ਨਾਦ ਤਿਰਾ ਆ

ਪਹਿਲਾ ਕੰਨੀਂ ਪੈਂਦਾ,

ਭਰ ਸਰੂਰ ਸਿਰ ਵਿਚ ਇਕ ਜਾਂਦਾ

ਝੂਮ ਇਲਾਹੀ ਲੈਂਦਾ.

ਹੀਰੇ ਵਰਗੀ ਚਮਕ ਨੀਰ ਦੀ

ਅੱਖਾਂ ਨੂੰ ਮਸਤਾਂਦੀ

ਬੋ ਖੁਦੀਆਂ ਦਾ ਝੂਟਾ ਆਵੇ

ਚੜ੍ਹਾ ਹੁਲਾਰਾ ਰਹਿੰਦਾ ।

53 / 89
Previous
Next