Back ArrowLogo
Info
Profile

ਵੈਰੀ ਨਾਗ ਦਾ ਪਹਿਲਾ ਝਲਕਾ ।

ਵੈਰੀ ਨਾਗ! ਤੇਰਾ ਪਹਿਲਾ ਝਲਕਾ

ਜਦ ਅਖੀਆਂ ਵਿਚ ਵਜਦਾ,

ਕੁਦਰਤ ਦੇ 'ਕਾਦਰ' ਦਾ ਜਲਵਾ

ਲੈ ਲੈਂਦਾ ਇਕ ਸਿਜਦਾ,

ਰੰਗ ਫੀਰੋਜ਼ੀ, ਝਲਕ ਬਲੌਰੀ,

ਡਲ੍ਹਕ ਮੋਤੀਆਂ ਵਾਲੀ

ਰੂਹ ਵਿਚ ਆ ਆ ਜਜ਼ਬ ਹੋਇ,

ਜੀ ਵੇਖ ਵੇਖ ਨਹੀਂ ਰਜਦਾ।

 

ਨਾ ਕੋਈ ਨਾਦ ਸਰੋਦ ਸੁਣੀਵੇ

ਫਿਰ ਸੰਗੀਤ-ਰਸ ਛਾਇਆ,

'ਚੁੱਪ ਚਾਨ ਫਿਰ ਰੂਪ ਤਿਰੇ ਵਿਚ

ਕਵਿਤਾ ਰੰਗ ਜਮਾਇਆ,

ਸਰਦ ਸਰਦ ਪਰ ਛੁਹਿਆਂ ਤੈਨੂੰ

ਰੂਹ ਸਰੂਰ ਵਿਚ ਆਵੇ:

ਗਹਿਰ ਗੰਭੀਰ, ਅਡੋਲ ਸੁਹਾਵੇ !

ਤੈਂ ਕਿਹਾ ਜੋਗ ਕਾਮਇਆ !

57 / 89
Previous
Next