

ਵੈਰੀ ਨਾਗ ।
-ਇਮਾਰਤਾ ਦੇ ਬਾਗ਼-
ਵੈਰੀ ਨਾਗ ਫੀਰੋਜ਼ੀ ਬੇਵਾ
ਜਹਾਂਗੀਰ ਜੜਵਾਇਆ।
ਪੱਕਾ ਹੌਜ਼ ਮਹਿਰਾਬਾਂ ਦ੍ਵਾਲੇ
ਦੇਕੇ ਸੁਹਜ ਵਧਾਇਆ।
ਸਭ ਤੋਂ ਪ੍ਯਾਰਾ ਥਾਉਂ ਜਗਤ ਵਿਚ ।
ਦਿਲ ਉਹਦੇ ਨੂੰ ਲੱਗਾ,-
ਦਿਲ ਤੋਂ ਪ੍ਯਾਰੀ ਨੂਰ ਜਹਾਂ ਦੀ
ਇਹ ਭੀ ਭੇਟ ਚੜਾਇਆ!
ਬਾਰਾਂ ਦਰੀਆਂ, ਮਹਿਲ ਮਾੜੀਆਂ
ਹੌਜ਼ ਕਿਨਾਰੇ ਬਣੀਆਂ,
ਸਭ ਢੈ ਢੇਰੀ ਹੋਈਆਂ, ਗੁੰਮੀਆਂ,
ਕੁਛ ਅਗ ਲਗਕੇ ਸੜੀਆਂ,-
ਬਾਗ਼ ਸੁਹਾਵਾ ਪਾਤਸ਼ਾਹ ਦਾ
ਮੇਵੇ ਹੈ ਪਯਾ ਵੇਚੇ
ਝਰਨੇ, ਬਾਰਾਂ ਦਰੀਆਂ ਸਭ ਦੀਆਂ
ਸਮਾਂ ਤੋੜ ਰਿਹਾ ਤਣੀਆਂ।