ਵਿਦਸਥਾਂ ਦਾ ਸੋਮਾ*
ਪਹਿਨ ਸ਼ਿੰਗਾਰ ਸਾਦਗੀ ਵਾਲਾ
ਮਿੱਟੀ ਵਿੱਚੋਂ ਸਰਿਆ,
ਕੱਚਾ ਤਾਲ ਤੇ ਘਾਹ ਉਦਾਲੇ
ਨਿਰਮਲ ਪਾਣੀ ਝਰਿਆ,-
ਜਨਮ ਸਥਾਨ ਕਹਿਣ ਜਿਹਲਮ ਦਾ
ਤੂੰ ਵਿਦਸਥਾਂ ਸੋਮਾ,
ਮੋਹ ਲਯਾ ਤੇਰੀ ਨਿਮਰਤ ਨੇ,
ਤੇਰਿ ਮਾਉਂ ਵੇਖ ਜੀ ਠਰਿਆ।