Back ArrowLogo
Info
Profile

ਚਸ਼ਮਾਂ ਮਟਨ ਸਾਹਿਬ।

ਬਿਸਮਿਲ ਮਾਰਤੰਡ ਦੇ ਕੰਢੇ

ਨਾਦ ਵਜਾਂਦਾ ਆਇਆ.

ਛੁਹ ਕਦਮਾਂ ਦੀ ਜਿੰਦ ਪਾਵਣੀ

ਡੁਲ੍ਹਦੀ ਨਾਲ ਲਿਆਇਆ.

ਜਾਗ ਪਏ ਪੱਥਰ ਓ ਮੋਏ

ਰੁਲ ਗਏ ਪਾਣੀ ਜੀਵੇ,

ਨਵਾਂ ਜਨਮ ਦੇ 'ਮਟਨ ਸਾਹਿਬ ਕਰ

ਉੱਜਲ ਥੇਹ ਵਸਾਇਆ,-

ਸੁਹਣਿਆਂ ਦੇ ਸੁਲਤਾਨ ਗੁਰੂ

ਜਿਨ 'ਨਾਨਕ' ਨਾਮ ਸਦਾਇਆ,

'ਬ੍ਰਹਮ ਦਾਸ' ਪੰਡਤ ਨੂੰ ਏਥੇ

ਅਰਸ਼ੀ ਨੂਰ ਦਿਖਾਇਆ,

ਚਸ਼ਮ 'ਕਮਾਲੇਂ ਦੀ ਚਾ ਖੂਹਲੀ

ਕੁਦਰਤ ਵਸਿਆ ਦੱਸਿਆ,

ਤਾਲ ਵਿਚਾਲੇ ਥੜਾ ਬਣਯਾ

ਗੁਰ ਬੈਠ ਸੰਦੇਸ ਸੁਣਾਇਆ।

ਇਉਂ ਕਸ਼ਮੀਰ ਜਿਵਾਕੇ ਸੁਹਣਾ

ਜਾ ਕੈਲਾਸ਼ ਨੂੰ ਚੜ੍ਹਿਆ,

60 / 89
Previous
Next