

ਲਿੱਧੜ ਨੈਂ
ਸਦਾ ਸੱਤੀਆਂ ਬਰਫਾ ਕਿਧਰੋਂ
ਹੇਠਾਂ ਢਲ ਢਲ ਆਈਆ,
ਸੰਗ ਯਸ਼ਬ ਯਾ ਹੌਲ-ਦਿੱਲੀਆਂ
ਪਾਣੀ ਬਣ ਬਣ ਧਾਈਆਂ-
ਠੰਢੀਆਂ ਠਾਰ ਵਗਣ ਏ ਧਾਰਾਂ
ਕਈ ਕਈ ਹੋ ਇਕ ਹੋਵਨ,
ਨਾਦ ਕਰਨ, ਸੁਰ ਛਿੜੇ ਖਿਰਨਵੀ
ਮਸਤੀਆਂ ਝੂਮ ਝੁਮਾਈਆਂ !
ਗਨੇਸ਼ਪੁਰ ਦੇ ਟਿਬੇ ਦੀਆਂ ਜੂਹਾਂ।
ਵਖੀਆਂ ਛਾਤੀਆਂ ਹੇ ਪਰਬਤ ਜੀ!
ਤੇਰੀਆਂ ਫਿਰ ਫਿਰ ਡਿੱਠੀਆ
ਚੀੜ੍ਹਾਂ ਚਸ਼ਮੇਂ ਜਿੱਧਰ ਜਾਓ
ਤ੍ਰਬ੍ਹੱਕ ਤਕੇਂਦੀਆਂ ਅੱਖੀਆਂ,
ਇਉਂ ਜਾਪੇ ਜਿਉਂ ਵਾਜ ਇਲਾਹੀ
ਗੁਰੂ ਨਾਨਕ ਦੀ ਆਵੇ;
ਨਾਲ ਅਯਾਲੀ ਗੋਸ਼ਟ ਕਰਦੇ
ਨਦਰਾਂ ਪਾ ਪਾ ਮਿੱਠੀਆਂ