

ਵਰੀ ਹਯਾ ਦੇ ਨਾਲ
ਸੁੰਦਰਤਾ ਉਸ ਫਬ ਰਹੀ,
ਫਿਰਦੀ ਖੁੱਲੇ ਹਾਲ-
ਸੰਗ ਨਹੀਂ, ਫਿਰ ਲਾਜ ਹੈ।
ਤੁਰ ਫਿਰ ਰਹੀ ਤਸਵੀਰ
ਕਿਸੇ ਪੁਰਾਣੇ ਸਮੇਂ ਦੀ
ਜਦ ਹੋਸੀ ਕਸ਼ਮੀਰ
ਸੱਭਯ, ਪ੍ਰਬੀਨ, ਸੁਤੰਤਰਾ।
ਗੁਲ ਮਰਗ ।
ਹੋਰ ਉਚੇਰਾ, ਹੋਰ ਉਚੇਰਾ
ਚੜ੍ਹ ਫਿਰ ਪੱਧਰ ਆਈ,
ਮਖਮਲ ਘਾਹ ਸੁਹਾਵੀ ਕਿਣਮਿਣ
ਠੰਢ ਠੰਢ ਹੈ ਛਾਈ,
ਤਪਤਾਂ ਤੇ ਘਮਸਾਨਾਂ ਛੁਟੀਆਂ
ਉੱਚੇ ਹੋਇਆਂ ਠਰ ਗਏ
ਠਰਨ, ਜੁੜਨ, ਰਸ-ਮਗਨ ਹੋਣ ਦੀ
ਚਉਸਰ ਵਿਛੀ ਇਥਾਈਂ।