Back ArrowLogo
Info
Profile

ਕਸ਼ਮੀਰ ਤੇ ਸੁੰਦਰਤਾ।

ਜਿੰਕੁਰ ਰੁਲਦੇ ਸੇਬ

ਤੇ ਨਸ਼ਪਾਤੀਆਂ

ਵਿੱਚ ਗਿਰਾਂ ਕਸ਼ਮੀਰ,

ਤੀਕਰ ਰੁਲ ਰਹੀ,

ਸੁੰਦਰਤਾ ਵਿਚ ਖ਼ਾਕ

-ਲੀਰਾਂ ਪਾਟੀਆਂ,

ਜਿਕੁਰ ਫੁੱਲ ਗੁਲਾਬ

ਟੁੱਟਾ ਢਹਿ ਪਵੇ

ਮਿੱਟੀ ਘੱਟੇ ਵਿੱਚ

ਹੋਇ ਨਿਮਾਨੜਾ।

 

ਕ੍ਰਿਸ਼ਨ ਗੰਗਾ।

ਤੇਰਾ ਨੀਰ ਨਿਪੰਗ*

ਕ੍ਰਿਸ਼ਨ ਗੰਗ ਤੇਰਾ ਨਾਉਂ,

ਕੱਚਾ ਸਾਵਾ ਰੰਗ

ਧਾਈ ਆ ਰਹੀ!

 

  • ਨਿਰਮਲ
68 / 89
Previous
Next