

ਲੱਲੀ।
ਕਸ਼ਮੀਰਨ ਇਕ ਲੱਲੀਂ ਆਖਦੇ,
ਸਾਈਂ-ਇਸ਼ਕ ਪੁਰੋਤੀ,
ਹੈ ਬਉਰੀ ਨੰਗੀ ਪਈ ਫਿਰਦੀ
ਅੰਦਰੋਂ ਬਾਹਰੋਂ ਧੋਤੀ।
ਚਾਣਚੱਕ ਕਪੜੇ ਪਈ ਮੰਗੇ
ਆਪਾ ਪਈ ਲੁਕਾਵੇ,
ਕਿਸੇ ਪੁੱਛਿਆ 'ਅੱਜ ਕੀ ਹੋਇਆ ?"
ਲੱਲੀ ਨ ਹੇਠ ਖੁਲ੍ਹਾਵੇ।
ਹੂੰ ਕਰ ਕੇ ਉਠ ਗਈ ਸੁਹਾਵੀ
ਮਿੱਠੀ ਤਿਉੜੀ ਪਾਈ,
ਹੁਸਨ-ਅਹਿਸਾਸ' ਜਾਗਿਆਂ ਵਾਲੀ
ਰਮਜ਼ ਕਿਸੇ ਨਾ ਪਾਈ।
ਨਗਨ ਸੁੰਦਰਤਾ ਨਯਾਣੀ ਨਯਾਣੀ
ਪਰਦਾ ਲੋੜ ਨ ਰਖਦੀ,
ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ੍ਹ ਭਖਦੀ,