Back ArrowLogo
Info
Profile

ਨਿਸ਼ਾਤ ਤੇ ਨੂਰ ਜਹਾਂ।

ਵਾਹ ਨਿਸਾਤ ਤਿਰੇ ਫਰਸ਼ ਸੁਹਾਵੇ

ਮਖਮਲ ਨੂੰ ਸ਼ਰਮਾਵਨ,

ਖਿੜੇ ਖਿੜੇ ਹਨ ਫੁੱਲ ਸੁਹਾਵੇ

ਸੁਹਣਿਆਂ ਵੇਖ ਲਜਾਵਨ,

ਨਹਿਰਾਂ ਵਗਣ, ਫੁਵਾਰੇ ਛੁੱਟਣ,

ਆਥਸ਼ਾਰ ਝਰਨਾਵਨ,

ਪਾਣੀ ਕਰੇ ਕਲੋਲ ਮਸਤਵੇਂ

ਝਰਨੇ ਰਾਗ ਸੁਣਾਵਨ,

ਜਿਉਂ ਕੱਥਕ ਗਾਵਣ ਤੇ ਨੱਚਣ

ਨਾਲ ਬਤਾਵਾ ਲਾਵਨ।

ਖੜੇ ਚਨਾਰ ਦੁਵੱਲੀ ਸੁਹਣੇ

ਠੰਢੀਆਂ ਛਾਂਵਾਂ ਪਾਵਨ,

ਜਿਵੇਂ ਪਾਰਖਦ ਇੰਦ੍ਰਪੁਰੀ ਤੋਂ

ਆਏ ਰੂਪ ਦਿਖਾਵਨ,

ਖੇੜੇ ਸੁਹਜ ਸੁੰਦਰਤਾ ਸਾਰੇ

ਹੋ ਕੱਠੇ ਰੰਗ ਲਾਵਨ।

ਪਰ ਨਿਸ਼ਾਤ ਤੇਰੇ ਵਿਚ ਕੁਝ ਕੁਝ

ਨਜ਼ਰ ਉਦਾਸੀਆਂ ਆਵਨ,-

75 / 89
Previous
Next