

ਇਤਨਾ ਮਾਲ ਹੁਸਨ ਦਾ ਪਾਕੇ
ਕਿਉਂ ਦਿਲਗੀਰੀਆਂ ਛਾਵਨ?
ਸੁਣ ਇਹ ਵਾਕ ਬਾਗ਼ ਜੀ ਰੋਏ
ਝੀਣੀ ਬਾਣਿ ਸੁਣਾਵਨ:
ਕੁਦਰਤ ਤੇ ਮਾਨੁਖ ਦੇ ਰਚਵੇਂ
ਸਾਜ ਸਮਾਨ ਬਣਾਵਨ
ਕਮੀ ਨਹੀਂ ਮੈਂ ਰਹੀ ਕਿਸੇ ਗਲ
ਖੇੜੇ ਸੁਹਜ, ਸੁਹਾਵਨ;
ਅੱਖਾਂ ਭੀ ਲੱਖਾਂ ਆ ਆ ਕੇ
ਮੇਰੀ ਕਦਰ ਕਰਾਵਨ,
ਵਾਹ ਵਾਹ ਕਰਨ, ਖਿੜਨ ਖੁਸ਼ ਹੋਵਨ,
ਉਸਤਤਿ ਮੇਰੀ ਗਾਵਨ,
ਐਪਰ ਨੈਣ ਓ ਨੂਰ ਜਹਾਂ ਦੇ
ਜੋ ਖਿੱਚਾਂ ਵਿਚ ਆਵਨ,
ਬਉਰੈ ਹੋ ਆਪੇ ਵਿਚ ਖਿਚਦੇ
ਨੈਣੀਂ ਨੇਣ ਸਮਾਵਨ,
ਨੈਣ ਕਟੋਰੇ ਨੂਰ-ਜਹਾਂ ਦੇ
ਮਦ ਭਰ ਮਦ ਭਰ ਲ੍ਯਾਵਨ,
ਬਣਤ ।