Back ArrowLogo
Info
Profile

ਨੈਣ ਪਿਆਸੇ ਅਪਣੇ ਉਸ ਦੇ

ਨੈਣਾਂ ਵਿਚ ਸਮਾਵਨ,

ਰਜ ਰਜ ਪੀਣ, ਮਸਤ ਹੋ ਨ੍ਹਾਵਨ,

ਪ੍ਯਾਰੀ ਝੂੰਮ ਝੁਮਾਵਨ,

ਰੰਗ ਰਤੜੇ ਓ ਨੈਣ ਓਸ ਛਿਨ,

ਪੀਂਘ ਚੜ੍ਹੇ ਰੰਗ ਲਾਵਨ,

'ਹੁਸਨ-ਅਹਿਸਾਸ'' ਆਪਣੇ ਜਾਗਣ

ਮਦ ਭਰ ਮਦ ਬਰਸਾਵਨ,

ਕਦੇ ਨਜ਼ਰ ਭਰ ਵੇਖਣ ਸਾਨੂੰ

ਕਾਂਬਾ ਇਕ ਛਿੜਾਵਨ;

ਛੁਹ ਨੈਣਾਂ ਦੀ ਓਸ ਪਲਕ ਦੀ

ਬਿਜਲੀ ਦੀ ਥਰਰਾਵਨ,

ਰਗ ਰੇਸੇ ਸਾਡੇ ਵਿਚ ਫਿਰ ਕੇ

ਭਰ ਦੇਂਦੀ ਕੰਪਾਵਨ,-

ਉਹ ਰਸ ਭਰੀ ਲਹਿਰ ਸੀ ਖੇੜਾ

ਉਹ ਨਿਸ਼ਾਤ ਮਨ ਭਾਵਨ,

ਉਹ ਦੇਂਦੀ ਇਕ ਹੁਸਨ ਹੁਲਾਰਾ

ਬੇ ਮਲੂਮ ਖਿੜ-ਜਾਵਨ,

 

੧. ਆਪਣੇ ਅੰਦਰ ਉੱਚੀ ਸੌਂਦਰਯ ਪ੍ਰਤੀਤੀ ਯਾ ਆਪਣੀ ਸੁੰਦਰਤਾ

ਦਾ ਅੰਤਰ ਅਨੁਭਵ ।

77 / 89
Previous
Next